Breaking News
Smart Media Dashmesh Mohali Walk Smart Media Insurance Point Hardev Singh Ubha

ਜਨਗਣਨਾ 2027 ਨੂੰ ਪੂਰੀ ਜ਼ਿੰਮੇਵਾਰੀ ਨਾਲ ਨੇਪਰੇ ਚਾੜ੍ਹਿਆ ਜਾਵੇ: ADC

ਐੱਸ.ਏ.ਐੱਸ ਨਗਰ, 28 ਜੁਲਾਈ, ਅਮਨਦੀਪ ਸਿੰਘ:

ਡਿਪਟੀ ਕਮਿਸ਼ਨਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਕੋਮਲ ਮਿੱਤਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜ) ਗੀਤਿਕਾ ਸਿੰਘ ਦੀ ਪ੍ਰਧਾਨਗੀ ਹੇਠ ਜਨਗਣਨਾ 2027 ਕਰਵਾਉਣ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਦੌਰਾਨ ਜਨਗਣਨਾ ਵਿਭਾਗ ਚੰਡੀਗੜ੍ਹ ਤੋਂ ਸ੍ਰੀ ਸਤਿਆ ਨਰਾਇਣ ਨੇ ਦੱਸਿਆ ਕਿ ਜਨਗਣਨਾ 2027 ਸ਼ੁਰੂ ਹੋਣ ਵਾਲੀ ਹੈ ਜਿਸ ਦੌਰਾਨ ਮਾਰਚ-ਅਪ੍ਰੈਲ 2026 ਵਿੱਚ ਹਾਊਸ ਲਿਸਟਿੰਗ ਕੀਤੀ ਜਾਣੀ ਹੈ। ਇਸ ਮੀਟਿੰਗ ਵਿੱਚ ਜਨਗਣਨਾ ਵਿਭਾਗ ਵੱਲੋਂ ਭੇਜੇ ਗਏ ਪ੍ਰੋਫਾਰਮਿਆਂ ਨੂੰ ਭਰਨ ਦੀ ਟ੍ਰੇਨਿੰਗ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਤਹਿਸੀਲਦਾਰ ਅਤੇ ਈ.ਓ, ਐਮ ਸੀ ਆਪਣੇ-ਆਪਣੇ ਇਲਾਕਿਆਂ ਨੂੰ ਚੰਗੀ ਤਰ੍ਹਾਂ ਚੈੱਕ ਕਰਨਗੇ ਅਤੇ ਜੇਕਰ ਕੋਈ ਪਿੰਡ ਸ਼ਹਿਰੀ ਖੇਤਰ ਵਿੱਚ ਸ਼ਾਮਿਲ ਹੋਇਆ ਹੈ ਤਾਂ ਉਸ ਏਰੀਏ ਨੂੰ ਵੈਰੀਫਾਈ ਕਰਕੇ ਪ੍ਰੋਫਾਰਮਿਆਂ ਅਨੁਸਾਰ ਭਰ ਕੇ ਜਲਦੀ ਭੇਜਿਆ ਜਾਵੇ। ਇਸ ਸਬੰਧੀ ਜੇਕਰ ਕੋਈ ਤਬਦੀਲੀ ਆਈ ਹੈ ਤਾਂ ਇਸ ਦਾ ਗਜਟ ਨੋਟੀਫਿਕੇਸ਼ਨ ਡਿਪਟੀ ਕਮਿਸ਼ਨਰ ਚਾਰਜ ਅਫਸਰ ਤੋਂ ਵੈਰੀਫਾਈ ਕਰਵਾ ਕੇ ਭੇਜਿਆ ਜਾਵੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਹਦਾਇਤ ਕੀਤੀ ਗਈ ਇਸ ਕੰਮ ਨੂੰ ਬੜੀ ਜਿੰਮੇਵਾਰੀ ਨਾਲ ਕੀਤਾ ਜਾਵ। ਇਸ ਸਬੰਧੀ ਕੋਈ ਵੀ ਰਿਪੋਰਟ ਵੈਰੀਫਾਈ ਕਰਨ ਉਪਰੰਤ ਹੀ ਭੇਜੀ ਜਾਵੇ।ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ, ਸਹਾਇਕ ਕਮਿਸ਼ਨਰ (ਜਨਰਲ) ਡਾ. ਅੰਕਿਤਾ ਕਾਂਸਲ ਅਤੇ ਸਮੂਹ ਚਾਰਜ ਅਫਸਰ ਜ਼ਿਲ੍ਹਾ ਐੱਸ.ਏ.ਐੱਸ ਨਗਰ, ਤਹਿਸੀਲਦਾਰ ਅਤੇ ਈ ਓ, ਐਮ ਸੀ ਹਾਜ਼ਰ ਸਨ।

Leave a Reply

Your email address will not be published. Required fields are marked *