Breaking News
Smart Media Dashmesh Mohali Walk Smart Media Insurance Point Hardev Singh Ubha

ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ, ਮੋਹਾਲੀ ਵਲੋਂ ਭਾਰਤ ਰਤਨ ਡਾ. ਅੰਬੇਡਕਰ ਜੀ ਦੀ 133ਵੀਂ ਜਨਮ ਵਰ੍ਹੇਗੰਢ ਮਨਾਈ

ਮੋਹਾਲੀ, 15 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:

ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ, ਫੇਜ਼-7, ਮੋਹਾਲੀ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾ: ਬੀ.ਆਰ. ਅੰਬੇਡਕਰ ਜੀ ਦੀ 133ਵੀਂ ਜਨਮ ਵਰ੍ਹੇਗੰਢ ਹਰ ਸਾਲ ਦੀ ਤਰ੍ਹਾਂ ਧੂਮ-ਧਾਮ ਨਾਲ ਮਨਾਈ ਗਈ। ਇਸ ਸਮਾਗਮ ਵਿਚ ਸ. ਕੁਲਵੰਤ ਸਿੰਘ ਐਮ.ਐਲ.ਏ. ਮੋਹਾਲੀ ਦੇ ਲੜਕੇ ਸ. ਸਰਬਜੀਤ ਸਿੰਘ ਸਮਾਣਾ ਐਮ.ਸੀ., ਸ: ਬਲਵੀਰ ਸਿੰਘ ਸਿੱਧੂ, ਸਾਬਕਾ ਮੰਤਰੀ ਪੰਜਾਬ ਸਰਕਾਰ ਦੇ ਲੜਕੇ ਕਰਨਵੀਰ ਸਿੰਘ ਸਿੱਧੂ ਵਲੋਂ ਵਿਸ਼ੇਸ਼ ਤੌਰ ਤੇ ਹਾਜਰੀ ਲਗਾਈ। ਸ੍ਰੀ ਬਚਿੱਤਰ ਸਿੰਘ, ਆਈ.ਏ.ਐਸ. (ਰਿਟਾ) ਅਤੇ ਸ੍ਰੀਮਤੀ ਇੰਦਰਜੀਤ ਕੌਰ, ਆਈ.ਏ.ਐਸ. ਅਲਾਈਡ (ਰਿਟਾ) ਸ੍ਰੀ ਖੁਸ਼ੀ ਰਾਮ ਆਈ.ਏ.ਐਸ. (ਰਿਟਾ) ਸ੍ਰੀ ਉਂਕਾਰ ਨਾਥ, ਡਿਪਟੀ ਸੀ.ਏ.ਜੀ. ਵਲੋਂ ਅਤੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਦੇ ਮੈਂਬਰ ਅਹੁਦੇਦਾਰ ਸ੍ਰੀ ਐਚ.ਐਲ. ਮੈਹਮੀ, ਸ੍ਰੀ ਡੀ.ਆਰ. ਪਾਲ, ਸ੍ਰੀ ਆਰ.ਏ. ਸੁੰਮਨ ਅਤੇ ਸ. ਬਖਸ਼ੀਸ ਸਿੰਘ ਰੰਗੜ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ, ਪ੍ਰਸਿੱਧ ਸਿਆਸਤਦਾਨ ਅਤੇ ਮਹਾਨ ਸਮਾਜ ਸੁਧਾਰਕ ਡਾ. ਬੀ.ਆਰ.ਅੰਬੇਡਕਰ ਦੇ ਜੀਵਨ ਅਤੇ ਫਲਸਫੇ ਤੇ ਚਾਨਣਾ ਪਾਇਆ।

ਸਭਾ ਦੇ ਪ੍ਰੈਸ ਸਕੱਤਰ ਡੀ.ਪੀ. ਹੁਸ਼ਿਆਰਪੁਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਪਰੋਕਤ ਸਖਸ਼ੀਅਤਾਂ ਵਲੋਂ ਦੱਸਿਆ ਹੈ ਕਿ ਡਾ. ਸਾਹਿਬ ਵਲੋਂ ਔਰਤਾਂ ਅਤੇ ਦਲਿਤਾਂ ਨੂੰ ਬਰਾਬਰ ਦੇ ਅਧਿਕਾਰ ਦਿਵਾਉਣ ਲਈ ਵਿੱਢੇ ਸੰਘਰਸ਼ ਦਾ ਜ਼ਿਕਰ ਕੀਤਾ। ਸਭਾ ਦੇ ਜਨਰਲ ਸਕੱਤਰ ਸ੍ਰੀ ਪੀ.ਆਰ. ਮਾਨ ਵਲੋਂ ਸਟੇਜ ਸਕੱਤਰ ਦੀ ਜੁੰਮੇਵਾਰੀ ਬਾਖੂਬੀ ਨਿਭਾਈ। ਇਸ ਸਮਾਗਮ ਨੂੰ ਸਫਲ ਬਨਾਉਣ ਲਈ ਸਭਾ ਦੇ ਸਮੂੰਹ ਮੈਂਬਰ/ਅਹੁਦੇਦਾਰਾਂ ਨੇ ਤਨਦੇਹੀ ਨਾਲ ਸੇਵਾ ਨਿਭਾਈ। ਸਭਾ ਦੇ ਪ੍ਰਧਾਨ ਸ੍ਰੀ ਬੀ.ਡੀ. ਸਵੈਨ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਵਿਚਾਰਾਂ ਰਾਹੀਂ ਡਾ.ਸਾਹਿਬ ਵਲੋਂ ਤਿੰਨ ਨੁਕਾਤੀ ਪ੍ਰੋਗਰਾਮ ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ ਦੇ ਮਿਸ਼ਨ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ। ਸਮਾਗਮ ਦੇ ਅੰਤ ਵਿਚ ਆਈ ਹੋਈ ਸੰਗਤ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ।

Leave a Reply

Your email address will not be published. Required fields are marked *