Breaking News
Smart Media Dashmesh Mohali Walk Smart Media Insurance Point Hardev Singh Ubha

ਉਘੇ ਸਾਰੰਗੀ ਵਾਦਕ ਮਾਮਨ ਖਾਨ ਦੀ ਮੌਤ ਸੰਗੀਤ ਦੀ ਦੁਨੀਆ ‘ਚ ਨਾ ਪੂਰਾ ਹੋਣ ਵਾਲਾ ਘਾਟਾ : ਮਨਜੀਤ ਕੌਰ

ਮੋਹਾਲੀ 11 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:

ਮੋਹਾਲੀ ਦੀ ਉਘੀ ਸਮਾਜ ਸੇਵਿਕਾ ਅਤੇ ਇਸਤਰੀ ਆਗੂ ਸ੍ਰੀਮਤੀ ਮਨਜੀਤ ਕੌਰ ਨੇ ਉਘੇ ਸਾਰੰਗੀ ਵਾਦਕ ਮਾਮਨ ਖਾਨ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਇਸ ਨੂੰ ਸੰਗੀਤ ਦੀ ਦੁਨੀਆ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਸੰਗੀਤ ਦੀ ਦੁਨੀਆ ਵਿੱਚ ਸੋਗ ਦੀ ਲਹਿਰ ਫੈਲ ਗਈ। ਸ੍ਰੀ ਮਾਮਨ ਖਾਨ ਨੇ 10 ਅਪ੍ਰੈਲ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ। ਅੱਜ ਉਨ੍ਹਾਂ ਦੇ ਜੱਦੀ ਪਿੰਡ ਖਰਕ ਪੁਨਿਆਂ ਜਿਲ੍ਹਾ ਹਿਸਾਰ, ਹਰਿਆਣਾ ਵਿੱਚ ਸਰਕਾਰੀ ਸਨਮਾਨਾਂ ਨਾਲ ਸਪੁਰਦ-ਏ-ਖਾਕ ਕੀਤਾ ਗਿਆ।
ਸ੍ਰੀਮਤੀ ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਅਪਣੀ ਕਲਾ ਦਾ ਪ੍ਰਦਰਸਨ ਦੁਨੀਆਂ ਦੇ 10 ਦੇਸ਼ਾਂ ਵਿੱਚ ਕੀਤਾ ਤੇ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਪ੍ਰਾਪਤ ਕੀਤੇ। ਜਿਨ੍ਹਾਂ ਵਿੱਚ ਸੰਗੀਤ ਨਾਟਕ ਅਕਾਡਮੀ ਰਾਸ਼ਟਰਪਤੀ ਸਨਮਾਨ, ਸਰਸਵਤੀ ਅਵਾਰਡ 4 ਵਾਰ ਅਕਾਸ਼ਵਾਣੀ ਰੋਹਤਕ ਤੋਂ ਜਿਤਿਆ। ਉਨ੍ਹਾਂ ਹਰਿਆਣਾ ਸਦਨ ਸੰਪਰਕ ਅਤੇ ਸੰਸਕ੍ਰਿਤ ਵਿੱਭਾਗ ਵਿੱਚ ਸੇਵਾ ਵੀ ਨਿਭਾਈ। ਉਨ੍ਹਾਂ ਕਿਹਾ ਕਿ ਉਨ੍ਹਾਂ ਜੀਵਨ ਦੇ ਅੰਤਿਮ ਬੋਲਾਂ ਨਾਲ ਦੁਨੀਆਂ ਨੂੰ ਸੰਦੇਸ਼ ਦਿਤਾ ਕਿ ਇਗ ਚੰਗਾ ਕਲਾਕਾਰ ਹੋਣ ਤੋਂ ਪਹਿਲਾਂ ਇਕ ਚੰਗਾਂ ਇਨਸਾਨ ਹੋਣਾ ਵੀ ਬਹੁਤ ਜ਼ਰੂਰੀ ਹੈ।

Leave a Reply

Your email address will not be published. Required fields are marked *