Breaking News
Smart Media Dashmesh Mohali Walk Smart Media Insurance Point Hardev Singh Ubha

ਪੰਜਾਬ ‘ਚ 850 ਸੀਨੀਅਰ ਸੈਕੰਡਰੀ ਸਕੂਲ, ਪ੍ਰਿੰਸੀਪਲਾਂ ਤੋਂ ਸੱਖਣੇ : ਲੈਕਚਰਾਰ ਯੂਨੀਅਨ

ਕਿਹਾ, ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਿੱਖਿਆ ਸੁਧਾਰ ਕਰਨ ਦੇ ਦਾਅਵੇ ਖੋਖਲੇ

ਮੋਹਾਲੀ, 9 ਫਰਵਰੀ, ਪੰਜਾਬੀ ਦੁਨੀਆ ਬਿਊਰੋ :

ਪੰਜਾਬ ਵਿੱਚ 1927 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਨ, ਜਿਹਨਾਂ ਵਿੱਚੋਂ ਲਗਭਗ 850 ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ ਹਨ ਅਤੇ ਇਹਨਾਂ ਨੂੰ ਆਰਜੀ ਪ੍ਰਬੰਧ ਕਰਕੇ ਕੰਮ ਚਲਾਇਆ ਜਾ ਰਿਹਾ ਹੈ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸਰਪ੍ਰਸਤ ਹਾਕਮ ਸਿੰਘ, ਸੀਨੀਅਰ ਸਲਾਹਕਾਰ ਸੁਖਦੇਵ ਸਿੰਘ ਰਾਣਾ ਅਤੇ ਸੂਬਾਈ ਆਗੂ ਸੰਜੀਵ ਕੁਮਾਰ, ਰਵਿੰਦਰਪਾਲ ਸਿੰਘ, ਬਲਰਾਜ ਬਾਜਵਾ ਅਤੇ ਜਗਤਾਰ ਸਿੰਘ ਸੈਦੋਕੇ, ਗੁਰਪ੍ਰੀਤ ਸਿੰਘ ਬਠਿੰਡਾ ਨੇ ਸਾਂਝੇ ਬਿਆਨ ਵਿੱਚ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾਅਵੇ ਕਰ ਰਹੀ ਹੈ ਕਿ ਸਿੱਖਿਆ ਸੁਧਾਰ ਕਰਨ ਲਈ ਵਚਨਬੱਧ ਹੈ। ਅਫਸੋਸ ਨਾਲ ਦੱਸਣਾ ਪੈਂਦਾ ਹੈ ਕਿ ਸਕੂਲ ਮੁਖੀਆਂ ਅਤੇ ਅਧਿਆਪਕਾਂ ਬਿਨਾਂ ਕਿਹੜਾ ਸੁਧਾਰ ਹੋ ਸਕਦਾ ਹੈ।

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਪਦਉੱਨਤੀਆਂ ਸੀਨੀਆਰਤਾ ਅਨੁਸਾਰ ਹੁੰਦੀਆਂ ਹਨ। ਮਾਸਟਰ ਕਾਡਰ ਦੀ ਸੀਨੀਅਰ ਸੂਚੀ ਇਕੱਠੀ ਬਣਾਉਣ ਦੀ ਬਜਾਏ ਕਿਸ਼ਤਾਂ ਵਿੱਚ ਬਣਾਈ ਗਈ ਹੈ। ਇਸ ਲਈ ਇਕ ਸਾਂਝੀ ਸੀਨੀਆਰਤਾ ਸੂਚੀ ਜਾਰੀ ਕੀਤੀ ਜਾਵੇ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈੰਸ ਵਲੋਂ ਪ੍ਰਮੋਸ਼ਨ ਸੈਂਲ ਬਣਾਉਣ ਦੇ ਬਾਵਜੂਦ ਪ੍ਰਮੋਸ਼ਨਾਂ ਨਹੀਂ ਹੋ ਰਹੀਆਂ। ਸੂਬਾ ਪ੍ਰਧਾਨ ਸੰਜੀਵ ਕੁਮਾਰ ਨੇ ਦੱਸਿਆ ਕਿ ਪ੍ਰਮੋਸ਼ਨਾਂ ਵਿੱਚ ਸਭ ਤੋੰ ਵੱਡੀ ਰੁਕਾਵਟ 2018 ਦੇ ਸਿਖਿਆ ਨਿਯਮ ਹਨ। ਸਕੂਲਾਂ ਵਿੱਚ ਸਕੂਲ ਮੁਖੀਆਂ ਦੀਆਂ ਆਸਾਮੀਆਂ ਭਰਨ ਲਈ ਤਰੱਕੀ ਰਾਹੀਂ ਪਦਉੱਨਤੀਆਂ ਦਾ ਕੋਟਾ 50% ਤੋਂ 100% ਕੀਤਾ ਜਾਵੇ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਨੇ ਕਿਹਾ ਕਿ ਕੋ-ਐਜੂਕੇਸ਼ਨ ਸਕੂਲਾਂ ਵਿੱਚ ਲੜਕੀਆਂ ਦੇ ਪਖਾਨਿਆਂ ਦੀ ਸਫਾਈ ਲਈ ਲੇਡੀ ਸਵੀਪਰਾਂ ਦੀ ਭਰਤੀ ਕੀਤੀ ਜਾਏ, ਖਾਲੀ ਲੈਕਚਰਾਰਾਂ ਦੀਆਂ ਅਸਾਮੀਆਂ ਸਿੱਧੀ ਅਤੇ ਪਦਉੱਨਤੀਆਂ ਨਾਲ ਪੁਰ ਕੀਤੀਆਂ ਜਾਣ, ਸਕੂਲ ਮੁਖੀਆਂ ਦੀਆਂ ਆਸਾਮੀਆਂ ਨਿਯਮ ਅਨੁਸਾਰ ਪਹਿਲ ਦੇ ਆਧਾਰ ‘ਤੇ ਪੂਰੀਆਂ ਕੀਤੀਆਂ ਜਾਣ ਅਤੇ ਪਹਿਲਾਂ ਰਿਵਰਸ਼ਨ ਅਧੀਨ ਆਏ ਲੈਕਚਰਾਰਾਂ ਦੇ ਬੰਦ ਕੀਤੇ ਏਸੀਪੀ ਬਹਾਲ ਕੀਤੇ ਜਾਣ।

ਯੂਨੀਅਨ ਦੇ ਆਗੂ ਬਲਦੀਸ਼ ਸਿੰਘ ਅਤੇ ਜਸਪਾਲ ਸਿੰਘ ਨੇ ਕਿਹਾ ਕਿ ਮੁੱਖ ਦਫ਼ਤਰ ਵਿੱਚ ਡਿਪਟੀ ਡਾਇਰੈਕਟਰ ਦੀਆਂ ਆਸਾਮੀਆਂ ਜ਼ਿਲ੍ਹਾ ਸਿੱਖਿਆ ਅਫਸਰ ਵਿਚੋਂ ਸੀਨੀਅਰਾਂ ਨੂੰ ਪ੍ਰਮੋਟ ਕਰਕੇ ਭਰੀਆਂ ਜਾਣ ।

Leave a Reply

Your email address will not be published. Required fields are marked *