Breaking News
Smart Media Dashmesh Mohali Walk Smart Media Insurance Point Hardev Singh Ubha

ਨਿਊ ਚੰਡੀਗੜ੍ਹ ਵਿੱਚ ਪ੍ਰਕਾਸ਼ ਪੁਰਬ ਮੌਕੇ ਲੰਗਰ ਲਗਾਇਆ ਗਿਆ

ਨਿਊ ਚੰਡੀਗੜ੍ਹ, 17 ਨਵੰਬਰ, ਪੰਜਾਬੀ ਦੁਨੀਆ ਬਿਊਰੋ:

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਐਤਵਾਰ ਨੂੰ ਨਿਊ ਚੰਡੀਗੜ੍ਹ ਵਿਖੇ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਉਪਰੰਤ ਲੰਗਰ ਦਾ ਆਯੋਜਨ ਕੀਤਾ ਗਿਆ। ਇਹ ਧਾਰਮਿਕ ਪ੍ਰੋਗਰਾਮ ਸੈਕਟਰ-6 ਦੇ ਬੀ-ਬਲਾਕ ਦੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਈਕੋ ਸਿਟੀ-1 ਵਿੱਚ ਕਰਵਾਇਆ ਗਿਆ।

ਇਸ ਦੌਰਾਨ ਆਰ.ਡਬਲਿਊ.ਏ. ਦੇ ਪ੍ਰਧਾਨ ਕੁਲਦੀਪ ਸੈਣੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਪੁਰਬ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਉਨ੍ਹਾਂ ਦੱਸਿਆ ਕਿ ਕਲੋਨੀ ਨਿਵਾਸੀਆਂ ਨੇ ਲੰਗਰ ਦੀ ਸੇਵਾ ਅਤੇ ਦਾਨ-ਪੁੰਨ ਦੇਣ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ।

ਇਸ ਪ੍ਰੋਗਰਾਮ ਵਿੱਚ ਜਸਬੀਰ ਚਾਹਲ, ਹਿਤੇਂਦਰ, ਜਸਪਾਲ, ਨੀਲਮ ਠਾਕੁਰ, ਨੀਤਿਕਾ ਚੰਦੇਲ, ਜਸਵੰਤ ਸਿੰਘ, ਹੇਮੰਤ ਚੌਹਾਨ ਅਤੇ ਹੋਰ ਮੈਂਬਰਾਂ ਅਮਨਦੀਪ, ਸੰਦੀਪ ਦਾ ਯੋਗਦਾਨ ਸ਼ਲਾਘਾਯੋਗ ਰਿਹਾ।

Leave a Reply

Your email address will not be published. Required fields are marked *