Breaking News
Smart Media Dashmesh Insurance Point

PWD ਬ੍ਰਾਂਚ ਮੁਹਾਲੀ/ਚੰਡੀਗੜ੍ਹ ਦੀ ਹੋਈ ਚੋਣ

ਮੋਹਾਲੀ, 26 ਅਗਸਤ, ਪੰਜਾਬੀ ਦੁਨੀਆ ਬਿਊਰੋ:

ਇਥੇ ਪੀ ਡਬਲਿਊ ਡੀ (ਬੀ ਐਂਡ ਆਰ) ਬਾਗ਼ਬਾਨੀ ਫੇਜ਼- 1, ਮੋਹਾਲੀ ਵਿਖੇ ਪੀ ਡਬਲਿਊ ਡੀ ਫ਼ੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਮੁਹਾਲੀ/ਚੰਡੀਗੜ੍ਹ (ਮੁੱਖ ਦਫ਼ਤਰ 1406/22-ਬੀ, ਚੰਡੀਗੜ੍ਹ) ਦੀ ਚੋਣ ਹੋਈ। ਇਹ ਚੋਣ ਸੂਬਾ ਆਗੂ ਕਰਮਾ ਪੁਰੀ ਅਤੇ ਗੁਰਬਿੰਦਰ ਸਿੰਘ ਚੰਡੀਗੜ੍ਹ ਦੀ ਦੇਖ ਰੇਖ ਹੇਠ ਹੋਈ।

ਇਸ ਦੌਰਾਨ ਸਭ ਤੋਂ ਪਹਿਲਾਂ ਜਥੇਬੰਦੀ ਦੇ ਬਾਨੀ ਸੰਸਥਾਪਕ ਸਾਥੀ ਵੇਦ ਪ੍ਰਕਾਸ਼ ਸ਼ਰਮਾਂ ਨੂੰ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਉਨ੍ਹਾਂ ਦਾ ਬੀਤੇ ਕਲ੍ਹ ਦਿਹਾਂਤ ਹੋ ਗਿਆ ਸੀ।ਇਸ ਤੋਂ ਉਪਰੰਤ ਜਨਰਲ ਸਕੱਤਰ ਦੀ ਰਿਪੋਰਟ ਪੇਸ਼ ਕੀਤੀ ਗਈ ਅਤੇ ਬ੍ਰਾਂਚ ਵਿੱਤ ਸਕੱਤਰ ਨੇ ਵਿੱਚ ਦੀ ਰਿਪੋਰਟ ਪੇਸ਼ ਕੀਤੀ ਜੋ ਕਿ ਸਰਬਸੰਮਤੀ ਨਾਲ ਪਾਸ ਕਰ ਦਿੱਤੀ ਗਈ।

ਇਸ ਤੋਂ ਬਾਅਦ ਸੂਬਾ ਵਿੱਤ ਸਕੱਤਰ ਗੁਰਬਿੰਦਰ ਸਿੰਘ ਚੰਡੀਗੜ੍ਹ ਨੇ ਨਵੀਂ ਟੀਮ ਦਾ ਪੈਨਲ ਪੇਸ਼ ਕੀਤਾ ਜਿਸ ਨੂੰ ਸਾਥੀਆਂ ਨੇ ਤਾੜੀਆਂ ਦੀ ਗੂੰਜ ਨਾਲ ਪਾਸ ਕਰ ਦਿੱਤਾ। ਇਸ ਤਰ੍ਹਾਂ ਕ੍ਰਮਵਾਰ ਸੁਰੇਸ਼ ਕੁਮਾਰ ਠਾਕੁਰ ਪ੍ਰਧਾਨ, ਸਿਵੇਂਦਰ ਕੁਮਾਰ ਜਨਰਲ ਸਕੱਤਰ ਅਤੇ ਰਾਜ ਕਰਨ ਨੂੰ ਵਿੱਤ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਬ੍ਰਾਂਚ ਡੇਰਾਬੱਸੀ ਤੋਂ ਪ੍ਰਧਾਨ ਤਰਸੇਮ ਲਾਲ ਦੱਪਰ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਸਾਬਕਾ ਪ੍ਰੈੱਸ ਸਕੱਤਰ ਹਰਨੇਕ ਸਿੰਘ ਮਾਵੀ, ਦਰਸ਼ਨ ਬਾਬਾ ਚਨਾਲੋਂ, ਅਜਮੇਰ ਸਿੰਘ ਲੌਂਗੀਆ ਅਤੇ ਹੋਰ ਸਾਥੀ ਹਾਜ਼ਰ ਸਨ।

Leave a Reply

Your email address will not be published. Required fields are marked *