Breaking News
Smart Media Dashmesh Insurance Point

ਵਿਸ਼ਵ ਚੈਂਪੀਅਨ ਟੀਮ ਦੇ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਮੋਹਾਲੀ ਪੁੱਜਣ ‘ਤੇ ਨਿੱਘਾ ਸਵਾਗਤ

ਮੋਹਾਲੀ, 7 ਜੁਲਾਈ, ਪੰਜਾਬੀ ਦੁਨੀਆ ਬਿਊਰੋ :

ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤੀ ਜਿੱਤ ਨੂੰ ਯਕੀਨੀ ਬਣਾਉਣ ਅਤੇ ਗੇਂਦਬਾਜ਼ੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਘਰ ਪਰਤਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸ਼ਨੀਵਾਰ ਸ਼ਾਮ ਸੈਂਕੜੇ ਪ੍ਰਸ਼ੰਸਕਾਂ ਤੋਂ ਇਲਾਵਾ ਅਰਸ਼ਦੀਪ ਦੇ ਮਾਤਾ-ਪਿਤਾ, ਭੈਣ, ਰਿਸ਼ਤੇਦਾਰ, ਕੋਚ, ਪੰਜਾਬ ਸਰਕਾਰ ਦੇ ਅਧਿਕਾਰੀ ਵੀ ਹਵਾਈ ਅੱਡੇ ‘ਤੇ ਮੌਜੂਦ ਸਨ। ਇਸ ਦੌਰਾਨ ਪ੍ਰਸ਼ੰਸਕਾਂ ਵਲੋਂ ਸਟਾਰ ਕ੍ਰਿਕਟਰ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਭੰਗੜਾ ਪਾਇਆ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਰੋਡ ਸ਼ੋਅ ਦੌਰਾਨ ਜੀਪ ‘ਤੇ ਸਵਾਰ ਸਨ।

ਵਿਸ਼ਵ ਕੱਪ ਟਰਾਫੀ ਜਿੱਤਣ ‘ਤੇ ਆਪਣੇ ਰੋਮਾਂਚ ਨੂੰ ਜ਼ਾਹਰ ਕਰਦਿਆਂ ਅਰਸ਼ਦੀਪ ਸਿੰਘ ਨੇ ਕਿਹਾ, “ਇੰਨੇ ਨਿੱਘੇ ਸੁਆਗਤ ਲਈ ਵਾਪਸ ਆਉਣਾ ਬਹੁਤ ਵਧੀਆ ਲੱਗਾ। ਚਾਹੇ ਉਹ ਦਿੱਲੀ, ਮੁੰਬਈ ਜਾਂ ਚੰਡੀਗੜ੍ਹ ਹੋਵੇ, ਪ੍ਰਸ਼ੰਸਕਾਂ ਨੇ ਸ਼ਾਨਦਾਰ ਸਵਾਗਤ ਕੀਤਾ ਹੈ। ਵਿਸ਼ਵ ਕੱਪ ਜਿੱਤਣਾ ਇੱਕ ਸੁਪਨਾ ਸਾਕਾਰ ਹੋਣ ਵਰਗਾ ਸੀ ਅਤੇ ਹਰ ਪਾਸਿਓਂ ਨਿੱਘਾ ਪਿਆਰ ਮਿਲਿਆ ਹੈ।”

ਰੋਡ ਸ਼ੋਅ ਤੋਂ ਬਾਅਦ ਅਰਸ਼ਦੀਪ ਸਿੰਘ ਨੇ ਫੇਜ਼-11 ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਫਿਰ ਖਰੜ ਸਥਿਤ ਆਪਣੇ ਘਰ ਚਲਾ ਗਿਆ।

ਦੱਸਣਯੋਗ ਹੈ ਕਿ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤੇਜ਼ ਗੇਂਦਬਾਜ਼ ਅਰਸ਼ਦੀਪ ਟੂਰਨਾਮੈਂਟ ਦੀਆਂ ਸਭ ਤੋਂ ਵੱਧ 17 ਵਿਕਟਾਂ ਲੈਣ ਵਾਲਾ ਗੇਂਦਬਾਜ਼ ਵੀ ਬਣ ਗਿਆ। ਉਸ ਦੇ ਕੋਚ ਜਸਵੰਤ ਰਾਏ ਨੇ ਕਿਹਾ, “ਉਸ ਨੇ ਟੂਰਨਾਮੈਂਟ ਦੌਰਾਨ ਵਧੀਆ ਪ੍ਰਦਰਸ਼ਨ ਕੀਤਾ, ਸਾਨੂੰ ਉਸ ‘ਤੇ ਬਹੁਤ ਮਾਣ ਹੈ।”

Leave a Reply

Your email address will not be published. Required fields are marked *