Breaking News
Smart Media Dashmesh Mohali Walk Smart Media Insurance Point Hardev Singh Ubha

ਨਗਰ ਨਿਗਮ ਮੋਹਾਲੀ ਕੁੰਭਕਰਨੀ ਨੀਂਦ ਸੁੱਤਾ: 13 ਮਹੀਨੇ ਬਾਅਦ ਵੀ ਨਹੀਂ ਕੀਤੀ ਸੜਕ ਦੀ ਮੁਰੰਮਤ

ਹਰ ਸਮੇਂ ਬਣਿਆ ਰਹਿੰਦਾ ਹੈ ਕੋਈ ਵੱਡਾ ਹਾਦਸਾ ਦਾ ਡਰ

ਮੋਹਾਲੀ, 3 ਜੁਲਾਈ, ਪੰਜਾਬੀ ਦੁਨੀਆ ਬਿਊਰੋ : ਸ਼ਹਿਰ ਦੇ ਸੈਕਟਰ 79 ਵਿੱਚ ਨਗਰ ਨਿਗਮ, ਮੋਹਾਲੀ ਨੇ ਮਾਰਚ 2023 ਵਿੱਚ ਸੀਵਰੇਜ ਲਾਈਨ ਦੀ ਮੁਰੰਮਤ ਲਈ ਮਕਾਨ ਨੰ: 2413, 2414 ਅਤੇ 2415 ਦੇ ਸਾਹਮਣੇ 80 ਫੁੱਟ ਚੌੜੀ ਸੜਕ ਪੁੱਟੀ ਸੀ ਅਤੇ ਇਸ ਨੂੰ ਹੁਣ ਤੱਕ ਉਸੇ ਹਾਲਤ ਵਿਚ ਛੱਡ ਦਿੱਤਾ ਹੈ।

ਮਕਾਨ ਨੰਬਰ 2414 ਦੇ ਵਸਨੀਕ ਸ. ਦਰਸ਼ਨ ਸਿੰਘ, ਮਕਾਨ ਨੰਬਰ 2415 ਦੇ ਡਾ. ਸਤਨਾਮ ਸਿੰਘ ਅਤੇ ਮਕਾਨ ਨੰਬਰ 2412 ਦੇ ਡਾ. ਵਿਵੇਕ ਮਿੱਤਲ ਨੇ ਦੱਸਿਆ ਕਿ ਨਿਗਮ ਨੇ 13 ਮਹੀਨੇ ਬੀਤ ਜਾਣ ਦੇ ਬਾਅਦ ਵੀ ਸੜਕ ਦੀ ਮੁਰੰਮਤ ਨਹੀਂ ਕੀਤੀ। ਇਸ ਸੜਕ ਉਤੇ ਬਹੁਤ ਹੀ ਆਵਾਜਾਈ ਹੈ ਅਤੇ ਵਾਹਨ ਚਾਲਕਾਂ ਅਤੇ ਸੈਕਟਰ ਵਾਸੀਆਂ ਵਲੋਂ ਦਿਨ-ਰਾਤ ਇਸ ਉਤੇ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਬਹੁਤ ਸਾਰੀਆਂ ਸਕੂਲੀ ਬੱਸਾਂ ਇਸ ਸੜਕ ਦੀ ਵਰਤੋਂ ਸੈਕਟਰ ਵਿੱਚ ਆਪਣੇ ਬੱਚਿਆਂ ਨੂੰ ਲੈਣ ਅਤੇ ਛੱਡਣ ਲਈ ਕਰ ਰਹੀਆਂ ਹਨ। ਸੜਕ ‘ਤੇ ਬਹੁਤ ਵੱਡਾ ਖੱਡਾ ਹੋਣ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ ਪਰ ਨਗਰ ਨਿਗਮ ਮੋਹਾਲੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।

ਇਲਾਕਾ ਵਾਸੀਆਂ ਨੇ ਕਿਹਾ ਕਿ ਅੱਜਕੱਲ੍ਹ ਮੌਨਸੂਨ ਸੀਜ਼ਨ ਕਰਕੇ ਮੀਂਹ ਕਾਰਨ ਸੜਕ ‘ਤੇ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਡੇਂਗੂ, ਮਲੇਰੀਆ ਵਰਗੀਆਂ ਜਾਨਲੇਵਾ ਬਿਮਾਰੀਆਂ ਫੈਲਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਉਹਨਾਂ ਨਗਰ ਨਿਗਮ ਤੋਂ ਇਸ ਸੜਕ ਨੂੰ ਜਲਦੀ ਰਿਪੇਅਰ ਕਰਨ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *