Breaking News
Smart Media Dashmesh Mohali Walk Smart Media Insurance Point Hardev Singh Ubha

ਮੋਹਾਲੀ-ਖਰੜ ਦੇ ਪ੍ਰਾਪਰਟੀ ਡੀਲਰਾਂ ਦਾ ਵਫ਼ਦ ਸੰਸਦ ਮਲਵਿੰਦਰ ਕੰਗ ਨੂੰ ਮਿਲਿਆ

ਵਫ਼ਦ ਨੇ ਗਮਾਡਾ ਵਿਚ ਐਨ.ਓ.ਸੀ. ਅਤੇ ਸਿੰਗਲ ਵਿੰਡੋ ਸਮੱਸਿਆਵਾਂ ਦਾ ਮੁੱਦਾ ਉਠਾਇਆ

ਸੰਸਦ ਕੰਗ ਵਲੋਂ ਸਮੱਸਿਆਵਾਂ ਜਲਦ ਹੱਲ ਕਰਨ ਦਾ ਦਿੱਤਾ ਭਰੋਸਾ

ਮੋਹਾਲੀ, 11 ਜੂਨ, ਪੰਜਾਬੀ ਦੁਨੀਆ ਬਿਊਰੋ : 

ਮੋਹਾਲੀ ਪ੍ਰਾਪਰਟੀ ਕੰਨਸਲਟੈਂਟਸ ਵੈਲਫੇਅਰ ਐਸੋਸੀਏਸ਼ਨ (ਰਜਿ.) ਅਤੇ ਖਰੜ ਡੀਲਰ ਐਸੋਸੀਏਸ਼ਨ ਦਾ ਵਫ਼ਦ ਅੱਜ ਐਸੋਸੀਏਸ਼ਨ ਦੇ ਪ੍ਰਧਾਨ ਏ.ਕੇ. ਪਵਾਰ ਦੀ ਪ੍ਰਧਾਨਗੀ ਹੇਠ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਨਵੇਂ ਚੁਣੇ ਗਏ ਮੈਂਬਰ ਪਾਰਲੀਮੈਂਟ ਸ. ਮਾਲਵਿੰਦਰ ਸਿੰਘ ਕੰਗ ਨੂੰ ਮਿਲਿਆ। ਇਸ ਦੌਰਾਨ ਵਫ਼ਦ ਨੇ ਸ. ਕੰਗ ਨੂੰ ਲੋਕ ਸਭਾ ਚੋਣਾਂ ਵਿੱਚ ਮਿਲੀ ਇਤਿਹਾਸਕ ਜਿੱਤ ਦੀਆਂ ਵਧਾਈਆਂ ਦਿੱਤੀਆਂ ਅਤੇ ਉਪਰੰਤ ਗਮਾਡਾ ਵਿੱਚ ਐਨ.ਓ.ਸੀ. ਸੰਬੰਧੀ ਅਤੇ ਸਿੰਗਲ ਵਿੰਡੋ ਸੰਬੰਧੀ ਦਰਪੇਸ਼ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ ਗਿਆ।

ਐਸੋਸੀਏਸ਼ਨ ਦੇ ਨੁਮਾਇੰਦਿਆਂ ਵੱਲੋਂ ਜਨਤਕ ਹਿੱਤ ਲਈ ਰੱਖੇ ਗਏ ਮੁੱਦਿਆਂ ਉੱਤੇ ਭਰੋਸਾ ਪ੍ਰਗਟਾਉਂਦਿਆਂ ਐਮ.ਪੀ. ਮਲਵਿੰਦਰ ਸਿੰਘ ਕੰਗ ਵੱਲੋਂ ਜਲਦੀ ਹੀ ਇਹਨਾਂ ਸਮੱਸਿਆਵਾਂ ਦਾ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ।

ਮੀਟਿੰਗ ਵਿੱਚ ਐਸੋਸੀਏਸ਼ਨ ਵੱਲੋਂ ਭੁਪਿੰਦਰ ਸਿੰਘ ਸਬਰਵਾਲ (ਚੇਅਰਮੈਨ), ਅਮਨਦੀਪ ਸਿੰਘ ਗੁਲਾਟੀ (ਜਰਨਲ ਸਕੱਤਰ), ਪਲਵਿੰਦਰ ਸਿੰਘ (ਸੀ. ਮੀਤ ਪ੍ਰਧਾਨ), ਹਰਦੀਪ ਸਿੰਘ (ਖਜਾਨਚੀ), ਅਮਨਦੀਪ ਸਿੰਘ, ਯੋਗੇਸ਼ ਅਗਰਵਾਲ, ਸੰਦੀਪ ਸਿੰਘ, ਦਲਜੀਤ ਸਿੰਘ ਅਤੇ ਖਰੜ ਡੀਲਰ ਐਸੋਸੀਏਸ਼ਨ ਵੱਲੋਂ ਹਰਮਨ ਸਿੰਘ ਅਤੇ ਦੀਪਿੰਦਰ ਸਿੰਘ ਭੋਲ਼ਾ ਮੌਜੂਦ ਸਨ।

Leave a Reply

Your email address will not be published. Required fields are marked *