Breaking News
Smart Media Dashmesh Mohali Walk Smart Media Insurance Point Hardev Singh Ubha

ਵਰੁਣ ਸ਼ਰਮਾ ਨੇ ਸੰਭਾਲੀ ਮੋਹਾਲੀ ਦੇ SSP ਦੀ ਕਮਾਨ, ਸੰਗਠਿਤ ਅਪਰਾਧ ਤੇ ਗੈਂਗਸਟਰਾਂ ਖ਼ਿਲਾਫ਼ ਜ਼ੀਰੋ ਟਾਲਰੈਂਸ

ਮੋਹਾਲੀ, 3 ਸਤੰਬਰ, ਪੰਜਾਬੀ ਦੁਨੀਆ ਬਿਊਰੋ :

ਸ਼੍ਰੀ ਵਰੁਣ ਸ਼ਰਮਾ, ਆਈਪੀਐਸ ਨੇ ਅੱਜ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਐਸਐਸਪੀ ਵਜੋਂ ਅਹੁਦਾ ਸੰਭਾਲ ਲਿਆ। ਅਹੁਦਾ ਸੰਭਾਲਣ ਉਪਰੰਤ ਪਹਿਲੀ ਮੀਡੀਆ ਬ੍ਰੀਫਿੰਗ ਦੌਰਾਨ ਉਨ੍ਹਾਂ ਨਾਗਰਿਕਾਂ ਦੀ ਸੁਰੱਖਿਆ, ਸੰਗਠਿਤ ਅਪਰਾਧ ਦੇ ਖਾਤਮੇ ਅਤੇ ਲੋਕਾਂ ਲਈ ਸੁਲਭ ਤੇ ਜਵਾਬਦੇਹ ਪੁਲਿਸ ਪ੍ਰਸ਼ਾਸਨ ਨੂੰ ਆਪਣੀਆਂ ਪ੍ਰਮੁੱਖ ਤਰਜੀਹਾਂ ਦੱਸਿਆ।

ਐਸਐਸਪੀ ਵਰੁਣ ਸ਼ਰਮਾ ਨੇ ਜ਼ਿਲ੍ਹਾ ਪੁਲਿਸ ਦੀ ਕਮਾਨ ਸੌਂਪਣ ਅਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਦੀ ਜ਼ਿੰਮੇਵਾਰੀ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਗਠਿਤ ਅਪਰਾਧ, ਫਿਰੌਤੀ ਦੇ ਰੈਕੇਟ ਅਤੇ ਗੈਂਗਸਟਰ ਨੈੱਟਵਰਕਾਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸਟਰੀਟ ਕ੍ਰਾਈਮ ’ਤੇ ਕਾਬੂ ਪਾਉਣ ਲਈ ਰਾਤ ਸਮੇਂ ਡੋਮੀਨੇਸ਼ਨ ਆਪ੍ਰੇਸ਼ਨਾਂ ਵਿੱਚ ਤੇਜ਼ੀ ਲਿਆਉਣ ਦੇ ਨਾਲ ਰਣਨੀਤਕ ਸਥਾਨਾਂ ’ਤੇ ਸਥਾਈ ਅਤੇ ਮੋਬਾਈਲ ਨਾਕਾਬੰਦੀਆਂ ਵਧਾਈਆਂ ਜਾਣਗੀਆਂ। ਐਮਰਜੈਂਸੀ ਦੌਰਾਨ ਤੁਰੰਤ ਪੁਲਿਸ ਸਹਾਇਤਾ ਯਕੀਨੀ ਬਣਾਉਣ ਲਈ ਡਾਇਲ-112 ਦੇ ਈਆਰਵੀ ਵਾਹਨਾਂ ਦੀ ਮੌਜੂਦਗੀ ਵੀ ਵਧਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਉਹ ਨਿਰਧਾਰਤ ਦਫ਼ਤਰੀ ਸਮੇਂ ਦੌਰਾਨ ਨਿੱਜੀ ਤੌਰ ’ਤੇ ਉਪਲਬਧ ਰਹਿਣਗੇ। ਨਸ਼ਾ ਤਸਕਰੀ, ਅਪਰਾਧਿਕ ਗਤੀਵਿਧੀਆਂ, ਸਾਈਬਰ ਧੋਖਾਧੜੀ ਅਤੇ ਘਰੇਲੂ ਹਿੰਸਾ ਸਬੰਧੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਸਮਾਂਬੱਧ ਨਿਪਟਾਰੇ ਦਾ ਭਰੋਸਾ ਦਿੱਤਾ।

ਐਸਐਸਪੀ ਨੇ ਕਿਹਾ ਕਿ ਮਾਰਕੀਟ, ਟਰੇਡਰ ਅਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨਾਲ ਭਾਈਚਾਰਕ ਸਾਂਝ ਮਜ਼ਬੂਤ ਕੀਤੀ ਜਾਵੇਗੀ। ਧਰਨਿਆਂ ਤੇ ਪ੍ਰਦਰਸ਼ਨਾਂ ਦੌਰਾਨ ਟਰੈਫਿਕ ਪ੍ਰਬੰਧਨ ਨੂੰ ਪਹਿਲ ਦਿੱਤੀ ਜਾਵੇਗੀ ਤਾਂ ਜੋ ਐਂਬੂਲੈਂਸਾਂ, ਸਕੂਲੀ ਵਾਹਨਾਂ ਅਤੇ ਜ਼ਰੂਰੀ ਸੇਵਾਵਾਂ ਦੀ ਆਵਾਜਾਈ ਪ੍ਰਭਾਵਿਤ ਨਾ ਹੋਵੇ।

ਉਨ੍ਹਾਂ ਕਿਹਾ ਕਿ ਪੁਲਿਸ ਬਲ ਦੀ ਵਧੇਰੇ ਤਰਕਸੰਗਤ ਵਰਤੋਂ ਲਈ ਮਨੁੱਖੀ ਸਰੋਤਾਂ ਦਾ ਮੁਲਾਂਕਣ ਕਰਕੇ ਗੈਰ-ਮੁੱਖ ਡਿਊਟੀਆਂ ਤੋਂ ਕਰਮਚਾਰੀਆਂ ਨੂੰ ਫਰੰਟਲਾਈਨ ਪੁਲਿਸਿੰਗ ਵਿੱਚ ਤਾਇਨਾਤ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਪੁਲਿਸ ਮੁੱਖ ਦਫ਼ਤਰ ਪਹੁੰਚਣ ’ਤੇ ਐਸਪੀ (ਸਿਟੀ) ਦਿਲਪ੍ਰੀਤ ਸਿੰਘ, ਐਸਪੀ (ਹੈੱਡਕੁਆਰਟਰ) ਨਵਰੀਤ ਸਿੰਘ ਵਿਰਕ ਅਤੇ ਐਸਪੀ (ਜਾਂਚ) ਸੌਰਵ ਜਿੰਦਲ ਸਮੇਤ ਹੋਰ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪੁਲਿਸ ਟੁਕੜੀ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।

Leave a Reply

Your email address will not be published. Required fields are marked *