Breaking News
Dashmesh GS Electricals Smart Media Insurance Point Tav Prasad

ਸੀਸੀਟੀ, ਸੀਜੀਸੀ ਲਾਂਡਰਾਂ ਵਿਖੇ Ai ਆਧਾਰਿਤ ਬਾਇਓਟੈਕਨਾਲੋਜੀ ‘ਤੇ ਪੰਜ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸੰਪੰਨ

ਮੋਹਾਲੀ, 16 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਚੰਡੀਗੜ੍ਹ ਕਾਲਜ ਆਫ ਟੈਕਨਾਲੋਜੀ (ਸੀਸੀਟੀ), ਸੀਜੀਸੀ ਲਾਂਡਰਾਂ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ‘ਏਆਈ ਡਰੀਵਨ ਬਾਇਓਟੈਕਨਾਲੋਜੀ: ਟ੍ਰਾਂਸਫਾਰਮਿੰਗ ਰਿਸਰਚ, ਟੀਚਿੰਗ ਐਂਡ ਇਨੋਵੇਸ਼ਨ’ ਵਿਸ਼ੇ ਉੱਤੇ ਪੰਜ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫਡੀਪੀ) ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਦੇ ਅਕਾਦਮਿਕ ਵਿਦਵਾਨਾਂ, ਵਿਗਿਆਨੀਆਂ, ਉਦਯੋਗਿਕ ਮਾਹਿਰਾਂ ਅਤੇ ਏਆਈ ਖੇਤਰ ਦੇ ਪੇਸ਼ੇਵਰਾਂ ਨੇ ਭਾਗ ਲੈ ਕੇ ਬਾਇਓਟੈਕਨਾਲੋਜੀ ਅਤੇ ਉੱਚ ਸਿੱਖਿਆ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਧਦੀ ਭੂਮਿਕਾ ਬਾਰੇ ਵਿਚਾਰ ਸਾਂਝੇ ਕੀਤੇ।

ਉਦਘਾਟਨੀ ਸੈਸ਼ਨ ਦੌਰਾਨ ਡਾ. ਪਾਲਕੀ ਸਾਹਿਬ ਕੌਰ, ਡਾ. ਬਲਵਿੰਦਰ ਸਿੰਘ ਅਤੇ ਡਾ. ਮਮਤਾ ਭਾਰਦਵਾਜ ਨੇ ਨਵੀਨਤਾ, ਉਦਯੋਗ-ਅਕਾਦਮਿਕ ਸਹਿਯੋਗ ਅਤੇ ਏਆਈ ਆਧਾਰਿਤ ਸਿੱਖਿਆ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਪੰਜ ਦਿਨਾਂ ਦੌਰਾਨ ਡਾ. ਆਦਿਤਿਆ ਬਖਸ਼ੀ, ਮੁਹੰਮਦ ਨਿਸਾਰ, ਦੇਵਾਸ਼ੀਸ਼, ਡਾ. ਜਾਗ੍ਰਿਤੀ, ਡਾ. ਤੁਲਿਕਾ ਮਹਿਤਾ ਅਤੇ ਡਾ. ਵੰਦਨਾ ਅਵਸਥੀ ਸਮੇਤ ਵੱਖ-ਵੱਖ ਮਾਹਿਰਾਂ ਨੇ ਪ੍ਰੋਂਪਟ ਇੰਜੀਨੀਅਰਿੰਗ, ਜਨਰੇਟਿਵ ਏਆਈ, ਡੇਟਾ ਸਾਇੰਸ, ਬਾਇਓਟੈਕਨਾਲੋਜੀ ਵਿੱਚ ਏਆਈ ਦੀ ਵਰਤੋਂ, ਭੋਜਨ ਸੁਰੱਖਿਆ ਅਤੇ ਰੈਗੂਲੇਟਰੀ ਢਾਂਚੇ ਨਾਲ ਸਬੰਧਤ ਵਿਸ਼ਿਆਂ ਉੱਤੇ ਵਿਸਤ੍ਰਿਤ ਜਾਣਕਾਰੀ ਦਿੱਤੀ।

ਡਾ. ਮੋਨਿਕਾ ਸ਼ਰਮਾ, ਡਾ. ਆਂਸ਼ੀ ਅਤੇ ਡਾ. ਮੈਤ੍ਰੇਈ ਦੱਤਾ ਨੇ ਬਾਇਓਟੈਕਨਾਲੋਜੀ ਸਿੱਖਿਆ, ਖੋਜ, ਡਿਜ਼ਾਈਨਰ ਡਰੱਗ ਵਿਕਾਸ ਅਤੇ ਸਿੱਖਣ-ਸਿਖਾਉਣ ਵਿੱਚ ਏਆਈ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ। ਇਸ ਦੇ ਨਾਲ ਹੀ ਭਾਗੀਦਾਰਾਂ ਨੇ ਡਾ. ਇੰਦਰਜੋਤ ਅਤੇ ਡਾ. ਪ੍ਰਿਯੰਕਾ ਦੀ ਅਗਵਾਈ ਹੇਠ ਪ੍ਰੋਜੈਕਟ ਆਧਾਰਿਤ ਗਤੀਵਿਧੀਆਂ ਅਤੇ ਏਆਈ ਸਮੱਸਿਆ-ਹੱਲ ਸੈਸ਼ਨਾਂ ਰਾਹੀਂ ਵਿਹਾਰਕ ਸਿਖਲਾਈ ਹਾਸਲ ਕੀਤੀ।

ਐਫਡੀਪੀ ਦੀ ਸਮਾਪਤੀ ਪੰਜਾਬ ਬਾਇਓਟੈਕਨਾਲੋਜੀ ਇਨਕਿਊਬੇਟਰ, ਮੋਹਾਲੀ ਦੇ ਉਦਯੋਗਿਕ ਦੌਰੇ ਅਤੇ ਮਾਨਸਿਕ ਤੰਦਰੁਸਤੀ ਸੈਸ਼ਨ ਨਾਲ ਹੋਈ। ਸਮਾਪਤੀ ਸਮਾਰੋਹ ਵਿੱਚ ਡਾ. ਗੁਰਪ੍ਰੀਤ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਕਿਹਾ ਕਿ ਇਹ ਐਫਡੀਪੀ ਭਾਗੀਦਾਰਾਂ ਦੀਆਂ ਏਆਈ ਸੰਬੰਧੀ ਯੋਗਤਾਵਾਂ ਨੂੰ ਹੋਰ ਮਜ਼ਬੂਤ ਕਰਨ, ਅੰਤਰ-ਅਨੁਸ਼ਾਸਨੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਭਵਿੱਖਮੁਖੀ ਸਿੱਖਿਆ ਨੂੰ ਪ੍ਰੋਤਸਾਹਨ ਦੇਣ ਵਿੱਚ ਮਹੱਤਵਪੂਰਨ ਸਾਬਤ ਹੋਈ।

Leave a Reply

Your email address will not be published. Required fields are marked *