
ਕਾਂਗਰਸ ਨੂੰ 29, ਭਾਜਪਾ ਨੂੰ 27, ਅਕਾਲੀ ਦਲ ਨੂੰ 15 ਤੇ ਅਜ਼ਾਦ ਉਮੀਦਵਾਰਾਂ ਨੂੰ 13 ਸੀਟਾਂ ਮਿਲੀਆਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਮਈ:
ਜ਼ਿਲ੍ਹੇ ਵਿੱਚ 26 ਮਈ ਨੂੰ ਵੱਖ ਵੱਖ ਸਥਾਨਕ ਸਰਕਾਰ ਸੰਸਥਾਵਾਂ ਦੀਆਂ ਹੋਈਆਂ ਚੋਣਾਂ ਦੀ ਅੱਜ ਹੋਈ ਗਿਣਤੀ ਦੌਰਾਨ 168 ਵਾਰਡਾਂ (ਸਮੇਤ ਦੋ ਬਿਨਾਂ ਮੁਕਾਬਲਾ) ਵਿੱਚੋਂ ਆਏ 167 ਸੀਟਾਂ ਦੇ ਨਤੀਜਿਆਂ ਵਿੱਚੋਂ 83 ਆਮ ਆਦਮੀ ਪਾਰਟੀ ਦੇ ਉਮੀਦਵਾਰ, 29 ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ, 27 ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ, 15 ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ 13 ਅਜ਼ਾਦ ਉਮੀਦਵਾਰ ਜੇਤੂ ਕਰਾਰ ਦਿੱਤੇ ਗਏ।
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਨਗਰ ਨਿਗਮ ਮੋਹਾਲੀ ਦੇ 50 ਵਾਰਡਾਂ ਵਿੱਚੋਂ ਦੇਰ ਰਾਤ ਤੱਕ ਐਲਾਨੇ ਗਏ 49 ਵਾਰਡਾਂ ਵਿੱਚੋਂ ਆਪ ਨੂੰ 26, ਇੰਡੀਅਨ ਨੈਸ਼ਨਲ ਕਾਂਗਰਸ ਨੂੰ 12, ਸ਼੍ਰੋਮਣੀ ਅਕਾਲੀ ਦਲ ਨੂੰ 04, ਭਾਰਤੀ ਜਨਤਾ ਪਾਰਟੀ ਨੂੰ 03, ਆਜ਼ਾਦ ਉਮੀਦਵਾਰਾਂ ਨੂੰ 04 ਸੀਟਾਂ ਤੇ ਜਿੱਤ ਪ੍ਰਾਪਤ ਹੋਈ। ਵਾਰਡ ਨੰਬਰ 23 ਦਾ ਨਤੀਜਾ ਲੰਬਿਤ ਹੈ।
ਨਗਰ ਕੌਂਸਲ ਜ਼ੀਰਕਪੁਰ ਦੇ 31 ਵਾਰਡਾਂ ਦੀ ਹੋਈ ਚੋਣ ਵਿੱਚੋਂ ਆਪ ਨੂੰ 16, ਇੰਡੀਅਨ ਨੈਸ਼ਨਲ ਕਾਂਗਰਸ ਨੂੰ 04, ਸ਼੍ਰੋਮਣੀ ਅਕਾਲੀ ਦਲ ਨੂੰ 06 , ਭਾਰਤੀ ਜਨਤਾ ਪਾਰਟੀ ਨੂੰ 04, ਆਜ਼ਾਦ ਉਮੀਦਵਾਰ ਨੂੰ 01 ਸੀਟ ਤੇ ਜਿੱਤ ਪ੍ਰਾਪਤ ਹੋਈ।ਨਗਰ ਕੌਂਸਲ ਨਵਾਂ ਗਾਉਂ ਦੇ 21 ਵਾਰਡਾਂ ਲਈ ਹੋਈ ਚੋਣ ਵਿੱਚੋਂ ਭਾਰਤੀ ਜਨਤਾ ਪਾਰਟੀ ਨੂੰ 16, ਆਪ ਨੂੰ 01, ਇੰਡੀਅਨ ਨੈਸ਼ਨਲ ਕਾਂਗਰਸ ਨੂੰ 01, ਆਜ਼ਾਦ ਉਮੀਦਵਾਰਾਂ ਨੂੰ 03 ਸੀਟਾਂ ਤੇ ਜਿੱਤ ਪ੍ਰਾਪਤ ਹੋਈ।
ਨਗਰ ਕੌਂਸਲ ਡੇਰਾਬੱਸੀ ਦੇ 19 ਵਾਰਡਾਂ (ਸਮੇਤ ਇੱਕ ਬਿਨਾਂ ਮੁਕਾਬਲਾ) ਦੀ ਹੋਈ ਚੋਣ ਵਿੱਚੋਂ ਆਪ ਨੂੰ 12, ਇੰਡੀਅਨ ਨੈਸ਼ਨਲ ਕਾਂਗਰਸ ਨੂੰ 02, ਸ਼੍ਰੋਮਣੀ ਅਕਾਲੀ ਦਲ ਨੂੰ 03 ਅਤੇ ਭਾਰਤੀ ਜਨਤਾ ਪਾਰਟੀ ਨੂੰ 02 ਸੀਟਾਂ ਤੇ ਜਿੱਤ ਪ੍ਰਾਪਤ ਹੋਈ।
ਨਗਰ ਕੌਂਸਲ ਕੁਰਾਲੀ ਦੇ 17 ਵਾਰਡਾਂ ਦੀ ਹੋਈ ਚੋਣ ਵਿੱਚੋਂ ਆਪ ਨੂੰ 06, ਇੰਡੀਅਨ ਨੈਸ਼ਨਲ ਕਾਂਗਰਸ ਨੂੰ 05, ਸ਼੍ਰੋਮਣੀ ਅਕਾਲੀ ਦਲ ਨੂੰ 01, ਭਾਰਤੀ ਜਨਤਾ ਪਾਰਟੀ ਨੂੰ 01 ਅਤੇ ਆਜ਼ਾਦ ਉਮੀਦਵਾਰਾਂ ਨੂੰ 04 ਸੀਟਾਂ ਤੇ ਜਿੱਤ ਪ੍ਰਾਪਤ ਹੋਈ।
ਨਗਰ ਕੌਂਸਲ ਲਾਲੜੂ ਦੇ 17 ਵਾਰਡਾਂ (ਸਮੇਤ ਇੱਕ ਨਿਰਵਿਰੋਧ) ਦੀ ਹੋਈ ਚੋਣ ਵਿੱਚੋਂ ਆਪ ਨੂੰ 12 ਇੰਡੀਅਨ ਨੈਸ਼ਨਲ ਕਾਂਗਰਸ ਨੂੰ 02, ਸ਼੍ਰੋਮਣੀ ਅਕਾਲੀ ਦਲ ਨੂੰ 01, ਭਾਰਤੀ ਜਨਤਾ ਪਾਰਟੀ ਨੂੰ 01, ਆਜ਼ਾਦ ਉਮੀਦਵਾਰ ਨੂੰ 01 ਸੀਟ ਤੇ ਜਿੱਤ ਪ੍ਰਾਪਤ ਹੋਈ।ਨਗਰ ਕੌਂਸਲ ਬਨੂੰੜ ਦੇ 13 ਵਾਰਡਾਂ ਦੀ ਹੋਈ ਚੋਣ ਵਿੱਚੋਂ ਆਪ ਨੂੰ 10, ਇੰਡੀਅਨ ਨੈਸ਼ਨਲ ਕਾਂਗਰਸ ਨੂੰ 03 ਸੀਟਾਂ ਤੇ ਜਿੱਤ ਪ੍ਰਾਪਤ ਹੋਈ।