Breaking News
Smart Media Dashmesh Mohali Walk Smart Media Insurance Point Hardev Singh Ubha

ਦੇਸ਼ ਦੇ ਰਾਸ਼ਟਰਪਤੀ ਦਾ ਮੋਹਾਲੀ ਏਅਰਪੋਰਟ ਪਹੁੰਚਣ ਉਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਸਵਾਗਤ

ਮੋਹਾਲੀ, 4 ਮਈ, ਪੰਜਾਬੀ ਦੁਨੀਆ ਬਿਊਰੋ:

ਭਾਰਤ ਦੇ ਰਾਸ਼ਟਰਪਤੀ ਸ੍ਰੀਮਤੀ ਦਿਰੋਪਦੀ ਮੁਰਮੂ ਦੀ ਚਾਰ ਦਿਨਾ ਹਿਮਾਚਲ ਯਾਤਰਾ ਲਈ ਉਨ੍ਹਾਂ ਦੇ ਚੰਡੀਗੜ੍ਹ ਏਅਰਪੋਰਟ ਉਤੇ ਪਹੁੰਚਣ ਉਤੇ ਮਿਸ ਅਨਮੋਲ ਗਗਨ ਮਾਨ ਕੈਬਨਿਟ ਮੰਤਰੀ ਸੈਰ ਸਪਾਟਾ ਤੇ ਸੱਭਿਆਚਾਰ ਮਾਮਲੇ, ਇਲਵੈਸਟਮੈਂਟ ਪ੍ਰੋਮੋਸ਼ਨ, ਲੇਬਰ, ਸ਼ਿਕਆੲਤ ਨਿਵਾਰਨ ਤੇ ਪ੍ਰਾਹੁਣਚਾਰੀ ਵਿਭਾਗ ਨੇ ਜ਼ੋਰਦਾਰ ਸਵਾਗਤ ਕੀਤਾ। ਮਿਸ ਅਨਮੋਲ ਗਗਨ ਮਾਨ ਨਾਲ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਤੇ ਪੰਜਾਬ ਦੇ ਡੀ ਜੀ ਪੀ ਸ੍ਰੀ ਗੌਰਵ ਯਾਦਵ ਵੀ ਸਨ।

ਰਾਸ਼ਟਰਪਤੀ ਮੁਰਮੂ ਅੱਜ 9.15 ਵਜੇ ਸਵੇਰੇ ਮੋਹਾਲੀ ਏਅਰਪੋਰਟ ਉਤੇ ਪਹੁੰਚੇ ਸਨ। ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਉਨ੍ਹਾਂ ਨੂੰ ਬੁੱਕੇ ਦੇ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਜਾਬ ਦੀ ਧਰਤੀ ਉਤੇ ਆਉਣ ਉਤੇ ਜੀ ਆਇਆ ਕਿਹਾ। ਰਾਸ਼ਟਰਪਤੀ 4 ਦਿਨਾਂ ਲਈ ਹਿਮਾਚਲ ਦੌਰੇ ਉਤੇ ਗਏ ਹਨ।

Leave a Reply

Your email address will not be published. Required fields are marked *