Breaking News
Smart Media Dashmesh Mohali Walk Smart Media Insurance Point Hardev Singh Ubha

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਲੰਗਰ ਅਤੇ ਛਬੀਲ ਲਗਾਈ

ਮੋਹਾਲੀ, 23 ਮਈ, ਪੰਜਾਬੀ ਦੁਨੀਆ ਬਿਊਰੋ:

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਵਾਰਡ ਨੰਬਰ 19 ਤੋਂ ਉਮੀਦਵਾਰ ਰਾਜਵੀਰ ਕੌਰ ਗਿੱਲ ਅਤੇ ਵਾਰਡ ਨੰਬਰ 16 ਤੋਂ ਉਮੀਦਵਾਰ ਸਿਮਰਤ ਗਿੱਲ ਵੱਲੋਂ ਸਾਂਝੇ ਤੌਰ ‘ਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੇ ਹੋਏ ਲੰਗਰ ਅਤੇ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਸਵੇਰ ਤੋਂ ਹੀ ਛਬੀਲ ਵਾਲੀ ਥਾਂ ‘ਤੇ ਲੋਕਾਂ ਦਾ ਆਉਣਾ ਸ਼ੁਰੂ ਹੋ ਗਿਆ ਸੀ। ਵੱਧਦੀ ਗਰਮੀ ਨੂੰ ਦੇਖਦਿਆਂ ਠੰਢੇ ਪਾਣੀ ਦੀ ਛਬੀਲ ਲੋਕਾਂ ਲਈ ਵੱਡੀ ਰਾਹਤ ਬਣੀ।

ਇਸ ਮੌਕੇ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ, ਮਹਿਲਾਵਾਂ, ਬਜ਼ੁਰਗ, ਨੌਜਵਾਨ ਵਰਕਰ ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਹੋਏ। ਸੰਗਤ ਨੇ ਪੰਗਤ ਵਿੱਚ ਬੈਠ ਕੇ ਕੜ੍ਹੀ-ਚਾਵਲ ਤੇ ਹਲਵੇ ਦਾ ਲੰਗਰ ਪ੍ਰਸ਼ਾਦ ਛਕਿਆ।

ਇਸ ਮੌਕੇ ਸੰਬੋਧਨ ਕਰਦਿਆਂ ਰਾਜਵੀਰ ਕੌਰ ਗਿੱਲ ਅਤੇ ਸਿਮਰਤ ਗਿੱਲ ਨੇ ਕਿਹਾ, “ਚੋਣਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਪਰ ਸਾਡਾ ਰਿਸ਼ਤਾ ਸੇਵਾ ਦਾ ਹੈ। ਅਸੀਂ ਹਮੇਸ਼ਾ ਆਪਣੇ ਵਾਰਡ ਦੇ ਸੁੱਖ-ਦੁੱਖ ਵਿੱਚ ਖੜ੍ਹੇ ਰਹੇ ਹਾਂ। ਸਾਡਾ ਵਾਰਡ ਹੀ ਸਾਡਾ ਪਰਿਵਾਰ ਹੈ।”

ਸਿਮਰਤ ਗਿੱਲ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਵੋਟਾਂ ਮੰਗਣਾ ਨਹੀਂ, ਸਗੋਂ ਲੋਕਾਂ ਨਾਲ ਜੁੜਨਾ ਹੈ। ਉਨ੍ਹਾਂ ਅਪੀਲ ਕੀਤੀ, “ਤੁਸੀਂ ਸਾਨੂੰ ਪਹਿਲਾਂ ਵੀ ਸੇਵਾ ਦਾ ਮੌਕਾ ਦਿੱਤਾ ਹੈ, ਹੁਣ ਵਾਰਡ ਦੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਦੁਬਾਰਾ ਮੌਕਾ ਦਿਓ। ਇਸ ਆਯੋਜਨ ਰਾਹੀਂ ਦੋਵਾਂ ਉਮੀਦਵਾਰਾਂ ਨੇ ਵਾਰਡ ਵਾਸੀਆਂ ਨਾਲ ਸਿੱਧਾ ਸੰਪਰਕ ਬਣਾਇਆ। ਆਏ ਹੋਏ ਲੋਕਾਂ ਨੇ ਦੋਵਾਂ ਉਮੀਦਵਾਰਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

ਪ੍ਰੋਗਰਾਮ ਦੇ ਅੰਤ ਤੱਕ ਸੰਗਤ ਦਾ ਉਤਸ਼ਾਹ ਬਣਿਆ ਰਿਹਾ ਅਤੇ “ਸੇਵਾ-ਸਿਮਰਨ” ਦਾ ਮਾਹੌਲ ਸਿਰਜਿਆ ਗਿਆ।

Leave a Reply

Your email address will not be published. Required fields are marked *