Breaking News
Dashmesh GS Electricals Smart Media Insurance Point Tav Prasad

ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਵਿਕਾਸ ਦੇ ਨਾਮ ਤੇ ਲੜਾਂਗੇ ਇਹ ਚੋਣ : ਪਰਵਿੰਦਰ ਸਿੰਘ ਸੋਹਾਣਾ

ਐਸ.ਏ.ਐਸ. ਨਗਰ, 14 ਮਈ, ਪੰਜਾਬੀ ਦੁਨੀਆ ਬਿਊਰੋ:

ਮੋਹਾਲੀ ਨਗਰ ਨਿਗਮ ਚੋਣਾਂ ਦਾ ਬਿਗਲ ਵਜਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਆਗੂ ਅਤੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਅੱਜ 37 ਉਮੀਦਵਾਰਾਂ ਦੀ ਪਹਿਲੀ ਜਬਰਦਸਤ ਸੂਚੀ ਜਾਰੀ ਕਰ ਦਿੱਤੀ ਹੈ। ਸੋਹਾਣਾ ਨੇ ਕਿਹਾ ਕਿ ਪਾਰਟੀ ਹਾਈਕਮਾਂਡ, ਆਬਜ਼ਰਵਰ ਮਹੇਸ਼ਇੰਦਰ ਸਿੰਘ ਗਰੇਵਾਲ, ਕੋਰ ਕਮੇਟੀ ਦੀ ਮਨਜ਼ੂਰੀ ਅਤੇ ਸਥਾਨਕ ਲੀਡਰਸ਼ਿਪ ਨਾਲ ਲੰਬੀ ਸਲਾਹ-ਮਸ਼ਵਰੇ ਤੋਂ ਬਾਅਦ ਹੀ ਇਨ੍ਹਾਂ ਮਿਹਨਤੀ ਅਤੇ ਇਮਾਨਦਾਰ ਚਿਹਰਿਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਉਹਨਾਂ ਕਿਹਾ ਕਿ ਇਹ ਸਿਰਫ਼ ਉਮੀਦਵਾਰਾਂ ਦੀ ਸੂਚੀ ਨਹੀਂ, ਬਲਕਿ ਮੋਹਾਲੀ ਨੂੰ ਮੌਜੂਦਾ ਸਰਕਾਰ ਦੇ ਭ੍ਰਿਸ਼ਟਾਚਾਰ ਅਤੇ ਨਾਕਾਮੀਆਂ ਤੋਂ ਮੁਕਤ ਕਰਵਾਉਣ ਦਾ ਸਿੱਧਾ ਐਲਾਨਨਾਮਾ ਹੈ।

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪਰਵਿੰਦਰ ਸਿੰਘ ਸੋਹਾਣਾ ਨੇ ਦੱਸਿਆ ਕਿ ਇਸ ਸੂਚੀ ਵਿੱਚ ਮਹਿਲਾਵਾਂ, ਨੌਜਵਾਨਾਂ ਅਤੇ ਹਰ ਵਰਗ ਦੇ ਨੁਮਾਇੰਦਿਆਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ ਤਾਂ ਜੋ ਮੋਹਾਲੀ ਦੇ ਹਰ ਵਾਰਡ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਕਾਰਪੋਰੇਸ਼ਨ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਦਰਜ ਕਰੇਗਾ।

ਉਮੀਦਵਾਰਾਂ ਦੀ ਪਹਿਲੀ ਸੂਚੀ: ਵਾਰਡ 1 ਸੁਰਿੰਦਰ ਕੌਰ, ਵਾਰਡ 4 ਪ੍ਰੀਤਮ ਸਿੰਘ, ਵਾਰਡ 5 ਰਮਨਜੀਤ ਕੌਰ, ਵਾਰਡ 7 ਇੰਦਰਪ੍ਰੀਤ ਕੌਰ ਪ੍ਰਿੰਸ, ਵਾਰਡ 9 ਕੁਲਦੀਪ ਕੌਰ ਕੰਗ, ਵਾਰਡ 11 ਭੁਪਿੰਦਰ ਕੌਰ, ਵਾਰਡ 12 ਨਰਿੰਦਰ ਸਿੰਘ, ਵਾਰਡ 14 ਰਮਨਦੀਪ ਸਿੰਘ ਬਾਵਾ, ਵਾਰਡ 17 ਸੁਰਿੰਦਰ ਕੌਰ, ਵਾਰਡ 20 ਕੁਲਵਿੰਦਰ ਸਿੰਘ ਕੰਬਾਲੀ, ਵਾਰਡ 21 ਆਤਮਜੀਤ ਕੌਰ, ਵਾਰਡ 22 ਹਰਵਿੰਦਰ ਸਿੰਘ ਸਰਪੰਚ, ਵਾਰਡ 23 ਵਰਿੰਦਰ ਕੌਰ, ਵਾਰਡ 24 ਸੁਖਵਿੰਦਰ ਸਿੰਘ ਭਿੰਦਾ,ਵਾਰਡ 25 ਰਾਜਪ੍ਰੀਤ ਕੌਰ ਗਿੱਲ, ਵਾਰਡ 26 ਗੁਰਪ੍ਰੀਤ ਸਿੰਘ, ਵਾਰਡ 28 ਰਜਨੀ, ਵਾਰਡ 29 ਬਲਵਿੰਦਰ ਕੌਰ, ਵਾਰਡ 30 ਦਵਿੰਦਰਪਾਲ ਸਿੰਘ ਕੰਗ, ਵਾਰਡ 31 ਰੂਮਨ ਬੈਦਵਾਣ, ਵਾਰਡ 32 ਸੁਖਵਿੰਦਰ ਸਿੰਘ, ਵਾਰਡ 33 ਦਲਜੀਤ ਕੌਰ, ਵਾਰਡ 34 ਤਰਨਪ੍ਰੀਤ ਸਿੰਘ ਧਾਲੀਵਾਲ, ਵਾਰਡ 35 ਕੁਲਵਿੰਦਰ ਕੌਰ, ਵਾਰਡ 36 ਬਲਵਿੰਦਰ ਕੁਮਾਰ ਵਰਮਾ, ਵਾਰਡ 37 ਕੁਲਵਿੰਦਰ ਕੌਰ, ਵਾਰਡ 39 ਸਤਵੀਰ ਕੌਰ, ਵਾਰਡ 40 ਗੁਰਮੇਲ ਸਿੰਘ, ਵਾਰਡ 41 ਬਲਵਿੰਦਰ ਕੌਰ, ਵਾਰਡ 42 ਅਮਿਤ ਵਰਮਾ, ਵਾਰਡ 43 ਕੁਲਵਿੰਦਰ ਕੌਰ, ਵਾਰਡ 44 ਐਡਵੋਕੇਟ ਸੁਖਵੀਰ ਸਿੰਘ ਗਿੱਲ, ਵਾਰਡ 45 ਰਵਿੰਦਰ ਕੌਰ, ਵਾਰਡ 46 ਸੁਖਦਰਸ਼ਨ ਸਿੰਘ ਕਾਕਾ, ਵਾਰਡ 47 ਜਸਪ੍ਰੀਤ ਕੌਰ, ਵਾਰਡ 48 ਕੇਸਰ ਸਿੰਘ ਬਲੌਂਗੀ, ਵਾਰਡ 49 ਅਰਚਨਾ ਅੰਨੂ।

ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ, ਸ਼੍ਰੋਮਣੀ ਅਕਾਲੀ ਦਲ ਇਹ ਚੋਣ ਵਿਕਾਸ ਦੇ ਨਾਮ ਤੇ ਲੜੇਗਾ ਕਿਉਂਕਿ “ਮੋਹਾਲੀ ਦੇ ਲੋਕ ਮੌਜੂਦਾ ਸੱਤਾਧਾਰੀ ਪਾਰਟੀ ਦੇ ਝੂਠੇ ਵਾਅਦਿਆਂ ਅਤੇ ਰੁਕੇ ਹੋਏ ਵਿਕਾਸ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਹਨ। ਸੜਕਾਂ ਦੀ ਮਾੜੀ ਹਾਲਤ, ਸਫ਼ਾਈ ਦਾ ਜਨਾਜ਼ਾ ਅਤੇ ਅਧੂਰੇ ਪ੍ਰੋਜੈਕਟ ਸੱਤਾਧਾਰੀਆਂ ਦੀ ਨਾਕਾਮੀ ਦਾ ਸਬੂਤ ਹਨ।” ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਦੇ ਇਹ ਉਮੀਦਵਾਰ ਮੋਹਾਲੀ ਦੀ ਨੁਹਾਰ ਬਦਲਣਗੇ।

ਇਸ ਮੌਕੇ ਹਾਜਰ ਪ੍ਰਦੀਪ ਸਿੰਘ ਭਾਰਜ਼, ਮਨਜੀਤ ਸਿੰਘ ਮਾਨ, ਸਰਬਜੀਤ ਸਿੰਘ ਪਾਰਸ, ਸਿਮਰਨਜੀਤ ਸਿੰਘ ਢਿੱਲੋਂ, ਗੁਰਕ੍ਰਿਪਾਲ ਸਿੰਘ ਸਿੱਧੂ, ਪ੍ਰੀਤਮ ਸਿੰਘ, ਕੁਲਦੀਪ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *