Breaking News
Smart Media Dashmesh Insurance Point

ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ (ਰਜਿ.) ਦੀ ਸਰਬਸੰਮਤੀ ਨਾਲ ਨਵੀਂ ਟੀਮ ਦੀ ਚੋਣ

ਲਾਇਨ ਅਮਿਤ ਕੁਮਾਰ ਮਰਵਾਹਾ ਪ੍ਰਧਾਨ ਅਤੇ ਲਾਈਨ ਜਤਿੰਦਰ ਪਾਲ ਸਿੰਘ (ਪ੍ਰਿੰਸ) ਸਕੱਤਰ ਨਿਯੁਕਤ

ਮੋਹਾਲੀ, 18 ਅਪ੍ਰੈਲ, ਮਨਜੀਤ ਸਿੰਘ ਚਾਨਾ :

ਲਾਇਨਜ਼ ਕਲੱਬ ਮੁਹਾਲੀ ਐਸ.ਏ.ਐਸ. ਨਗਰ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਲਾਇਨ ਕੇ.ਕੇ. ਅਗਰਵਾਲ ਦੀ ਪ੍ਰਧਾਨਗੀ ਹੇਠ ਹੋਟਲ ਜੋਡਿਇਕ, ਫੇਜ਼-5 ਵਿਖੇ ਕੀਤੀ ਗਈ। ਇਸ ਮੌਕੇ ਲਾਇਨਜ਼ ਕਲੱਬ ਮੁਹਾਲੀ ਦੇ ਬੋਰਡ ਆੱਫ ਡਾਇਰੈਕਟਰ ਵੱਲੋਂ ਸਰਬਸੰਮਤੀ ਨਾਲ ਸਾਲ 2026-27 ਲਈ ਨਵੀਂ ਟੀਮ ਦਾ ਐਲਾਨ ਕੀਤਾ ਗਿਆ।

ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਅਮਰੀਕ ਸਿੰਘ ਮੋਹਾਲੀ ਵੱਲੋਂ ਅਥਾਹ ਖੁਸ਼ੀ ਦੇ ਨਾਲ ਕਲੱਬ ਵਿੱਚ ਅਤੇ ਸਮਾਜ ਵਿਚ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਲਾਇਨ ਅਮਿਤ ਕੁਮਾਰ ਮਰਵਾਹਾ ਨੂੰ ਪ੍ਰਧਾਨ ਬਣਾਉਣ ਦੇ ਨਾਮ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਮੌਜੂਦ ਮੈਂਬਰਾਂ ਨੇ ਹਾਂ-ਪੱਖੀ ਹੁੰਗਾਰਾ ਦੇ ਕੇ ਸਵੀਕਾਰ ਕੀਤਾ। ਇਸੇ ਤਰ੍ਹਾਂ ਸਰਬਸੰਮਤੀ ਨਾਲ ਬੋਰਡ ਆੱਫ ਡਾਇਰੈਕਟਰਜ਼ ਵੱਲੋਂ ਸਕੱਤਰ ਲਈ ਲਾਈਨ ਜਤਿੰਦਰ ਪਾਲ ਸਿੰਘ (ਪ੍ਰਿੰਸ) ਅਤੇ ਖਜ਼ਾਨਚੀ ਲਈ ਐਮ.ਜੇ.ਐਫ. ਲਾਇਨ ਸੰਨ੍ਹੀ ਗੋਇਲ ਦੇ ਨਾਮ ਨੂੰ ਪ੍ਰਵਾਨਗੀ ਦਿੱਤੀ ਗਈ।

ਇਸ ਦੌਰਾਨ ਲਾਇਨਜ਼ ਕਲੱਬ ਮੁਹਾਲੀ ਐਸ.ਏ.ਐਸ. ਨਗਰ ਦੇ ਨਵੇਂ ਚੁਣੇ ਪ੍ਰਧਾਨ ਲਾਇਨ ਅਮਿਤ ਕੁਮਾਰ ਮਰਵਾਹਾ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਬੋਰਡ ਆਫ ਡਾਇਰੈਕਟਰਜ਼ ਦੀ ਮਦਦ ਨਾਲ ਬਾਕੀ ਅਹੁਦੇਦਾਰਾਂ ਦਾ ਐਲਾਨ ਵੀ ਜਲਦੀ ਕੀਤਾ ਜਾਵੇਗਾ।

ਇਸ ਮੌਕੇ ਪ੍ਰਧਾਨ ਲਾਇਨ ਕੇ.ਕੇ. ਅਗਰਵਾਲ, ਸਕੱਤਰ ਲਾਇਨ ਰਜਿੰਦਰ ਕੁਮਾਰ ਚੌਹਾਨ, ਚਾਰਟਰ ਮੈਂਬਰ ਐਮ.ਜੇ.ਐਫ. ਜੇ. ਐਸ. ਰਾਹੀ, ਐਮ.ਜੇ.ਐਫ. ਲਾਇਨ ਅਮਰਜੀਤ ਸਿੰਘ ਬਜਾਜ, ਕਲੱਬ ਪ੍ਰਬੰਧਕ ਐਮ.ਜੇ.ਐਫ. ਲਾਇਨ ਅਮਨਦੀਪ ਸਿੰਘ ਗੁਲਾਟੀ, ਅਡਵਾਈਜ਼ਰ ਐਮ.ਜੇ.ਐਫ. ਲਾਇਨ ਜਸਵਿੰਦਰ ਸਿੰਘ, ਲਾਇਨ ਇੰਦਰਬੀਰ ਸਿੰਘ ਸੋਬਤੀ, ਸਾਬਕਾ ਪ੍ਰਧਾਨ ਐਮ.ਜੇ.ਐਫ. ਲਾਇਨ ਅਮਿਤ ਨਰੂਲਾ ਅਤੇ ਕਲੱਬ ਕੁਐਸਟ ਚੇਅਰਮੈਨ ਲਾਇਨ ਹਰਿੰਦਰ ਪਾਲ ਸਿੰਘ ਹੈਰੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।

ਕਲੱਬ ਦੇ ਪ੍ਰਧਾਨ ਲਾਇਨ ਕੇ. ਕੇ.ਅਗਰਵਾਲ ਵੱਲੋਂ ਨਵੀਂ ਚੁਣੀ ਗਈ ਟੀਮ ਨੂੰ ਸਮੁੱਚੇ ਕਲੱਬ ਵੱਲੋਂ ਵਧਾਈ ਦਿੰਦੇ ਹੋਏ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਉਹ ਹਰ ਪ੍ਰੋਜੈਕਟ ਵਿੱਚ ਵੱਧ ਚੜ ਕੇ ਸਹਿਯੋਗ ਦੇਣਗੇ। ਇਸ ਉਪਰੰਤ ਮੌਜੂਦਾ ਬੋਰਡ ਆਫ ਡਾਇਰੈਕਟਰਜ਼ ਵੱਲੋਂ ਨਵੀਂ ਚੁਣੀ ਗਈ ਟੀਮ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *