Breaking News
Smart Media Dashmesh Mohali Walk Smart Media Insurance Point Hardev Singh Ubha

ਡਾ. ਅੰਬੇਡਕਰ ਜੀ ਦਾ 135 ਵਾਂ ਜਨਮ ਦਿਨ ਅੰਬੇਡਕਰ ਭਾਰਤ ਮੇਲਾ ਦੇ ਨਾਮ ਹੇਠ ਮਨਾਇਆ ਗਿਆ

ਮੋਹਾਲੀ, 16 ਅਪ੍ਰੈਲ, ਮਨਜੀਤ ਸਿੰਘ ਚਾਨਾ :

ਸ੍ਰੀ ਗੁਰੂ ਰਵਿਦਾਸ ਭਵਨ ਦੀ ਪ੍ਰਬੰਧਕ ਕਮੇਟੀ ਫੇਜ਼-7, ਮੋਹਾਲੀ ਵਲੋਂ ਡਾ.ਬੀ.ਆਰ. ਅੰਬੇਡਕਰ ਜੀ ਦਾ ਜਨਮ ਦਿਨ ਅੰਬੇਡਕਰ ਭਾਰਤ ਮੇਲਾ ਦੇ ਨਾਮ ਹੇਠ ਹਰ ਸਾਲ ਦੀ ਤਰ੍ਹਾਂ ਬੜੀ ਧੂਮ ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

ਇਸ ਸਮਾਗਮ ਦੇ ਮੁੱਖ ਬੁਲਾਰੇ ਡਾ. ਮਨਮੋਹਨ ਸਿੰਘ ਸਾਬਕਾ ਆਈ.ਪੀ.ਐਸ. (ਸਪੈਸ਼ਲ ਨਿਰਦੇਸ਼ਕ ਇੰਟੈਲੀਜੈਸ ਬਿਊਰੋ) ਸ੍ਰੀ ਗੁਰਿੰਦਰ ਅਜ਼ਾਦ ਦਸਤਾਵੇਜੀ ਫਿਲਮ ਨਿਰਮਾਤਾ/ਲੇਖਕ/ਬਹੁਜਨ ਚਿੰਤਕ ਜੀ ਵਲੋਂ ਡਾ.ਬੀ.ਆਰ. ਅੰਬੇਡਕਰ ਜੀ ਦੇ ਫਲਸਫੇ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ। ਇਸੇ ਹੀ ਤਰਾਂ ਸ੍ਰੀ ਟੀ.ਆਰ. ਸਾਰੰਗਲ (ਰਿਟਾ) ਆਈ.ਏ.ਐਸ. ਸ. ਕੁਲਜੀਤ ਸਿੰਘ ਬੇਦੀ, ਡਿਪਟੀ ਮੇਅਰ ਮੋਹਾਲੀ, ਸ: ਸਰਬਜੀਤ ਸਿੰਘ ਸਮਾਣਾ. ਐਮ.ਸੀ., ਮੋਹਾਲੀ, ਡਾ.ਰੀਤੂ ਸਮਾਜ ਸੇਵਕਾ, ਸ੍ਰੀ ਚਮਨ ਲਾਲ ਅਸਿਸਟੈਂਟ ਐਡਵੋਕੇਟ ਜਨਰਲ, ਸ੍ਰੀ ਓ.ਪੀ. ਚੋਪੜਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਸੈਕਟਰ-30. ਚੰਡੀਗੜ੍ਹ ਵਲੋਂ ਵੀ ਡਾ. ਸਾਹਿਬ ਦੀ ਜੀਵਨੀ ਤੇ ਵਿਚਾਰ ਰੱਖੇ ਅਤੇ ਸ: ਬਲਬੀਰ ਸਿੰਘ ਸਿੱਧੂ, ਸਾਬਕਾ ਕੈਬੀਨਿਟ ਮੰਤਰੀ ਜੀ ਵਲੋਂ ਸਭਾ ਦੁਆਰਾ ਕਰਵਾਏ ਗਏ ਸੈਮੀਨਾਰ ਵਿਚ ਸਿਰਕਤ ਕੀਤੀ ਗਈ।

ਉਪਰੋਕਤ ਤੋਂ ਇਲਾਵਾ ਸ੍ਰੀ ਗੁਰਦੀਪ ਸਿੰਘ ਅਸਿਸਟੈਂਟ ਐਡਵੋਕੇਟ ਜਨਰਲ, ਸ੍ਰੀ ਗੌਤਮ ਭੋਰੀਆ, ਸਿੰਘ ਚੰਡੀਗੜ੍ਹ ਯੂਨੀਵਰਸਿਟੀ, ਡਾ.ਜਤਿੰਦਰ ਸਿੰਘ, ਪ੍ਰਧਾਨ ਅੰਬੇਡਕਰ ਐਸੋਸੀਏਸ਼ਨ, ਸ. ਜੰਗ ਬਹਾਦਰ ਸਿਆਸੀ ਆਗੂ ਸ੍ਰੀ ਜਸਪਾਲ ਰਾਏ ਭੱਟੀ ਸਮਾਜ ਸੇਵੀ, ਸ: ਗੁਰਮੇਲ ਸਿੰਘ ਮੌਜੋਵਾਲ, ਜਿਲ੍ਹਾ ਅਵਾਰਡੀ, ਸ੍ਰੀ ਲਖਵਿੰਦਰਪਾਲ ਸਿੰਘ ਸਮਾਜ ਸੇਵੀ ਸ੍ਰੀ ਗੌਰਵ ਜੈਨ ਸਿਆਸੀ ਆਗੂ, ਸ੍ਰੀ ਜੈ ਪ੍ਰਕਾਸ਼ ਸਮਾਜ ਸੇਵੀ, ਸ੍ਰੀ ਪ੍ਰੇਮ ਨਾਥ ਸਮਾਜ ਸੇਵੀ, ਸ੍ਰੀ ਪਰਵਿੰਦਰ ਪਾਲ ਸਮਾਜ ਸੇਵੀ, ਕਾਕਾ ਸਰਤਾਜ ਸਿੰਘ ਸਮਾਜ ਸੇਵੀ ਨੇ ਵੀ ਸਮਾਗਮ ਵਿਚ ਹਿੱਸਾ ਲਿਆ।

ਸਭਾ ਦੇ ਪ੍ਰੈਸ ਸਕੱਤਰ ਸ੍ਰੀ ਡੀ.ਪੀ. ਹੁਸ਼ਿਆਰਪੁਰੀ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਪਰੋਕਤ ਬੁਲਾਰਿਆਂ ਵਲੋਂ ਔਰਤਾਂ ਅਤੇ ਦਲਿਤਾਂ ਨੂੰ ਬਰਾਬਰ ਦੇ ਅਧਿਕਾਰ ਦਿਵਾਉਣ ਦਾ ਜ਼ਿਕਰ ਵੀ ਕੀਤਾ। ਸਭਾ ਦੇ ਜਨਰਲ ਸਕੱਤਰ ਸ: ਮਨਜੀਤ ਸਿੰਘ ਮਾਨ ਵਲੋਂ ਸਟੇਜ ਦੀ ਜੁੰਮੇਵਾਰੀ ਬਾਖੂਬੀ ਨਿਭਾਈ ਗਈ ਅਤੇ ਡਾ. ਬੀ.ਆਰ. ਅੰਬੇਡਕਰ ਸਾਹਿਬ ਜੀ ਤੇ ਵਿਚਾਰ ਵੀ ਰੱਖੇ। ਸਭਾ ਦੇ ਸਮੂਹ ਮੈਂਬਰਾਂ/ਅਹੁਦੇਦਾਰਾਂ ਵਲੋਂ ਸਮਾਗਮ ਨੂੰ ਸਫਲ ਬਨਾਉਣ ਲਈ ਤਨਦੇਹੀ ਨਾਲ ਸੇਵਾ ਨਿਭਾਈ ਗਈ। ਸਮਾਗਮ ਨੂੰ ਹੋਰ ਖੁਸਗੁਬਾਰ ਬਨਾਉਣ ਲਈ ਕਲਚਰ ਪ੍ਰੋਗਰਾਮ ਰਾਹੀਂ ਲੋਕ ਨਾਚ ਗਿੱਧਾ ਭੰਗੜਾ ਵੀ ਪੇਸ਼ ਕੀਤਾ ਗਿਆ।

ਅੰਤ ਵਿਚ ਸਭਾ ਦੇ ਪ੍ਰਧਾਨ ਸ: ਬਖਸ਼ੀਸ ਸਿੰਘ ਗੰਗੜ ਜੀ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਵਿਚਾਰਾਂ ਰਾਂਹੀ ਡਾ. ਸਾਹਿਬ ਵਲੋਂ ਦਿੱਤੇ ਤਿੰਨ ਨੁਕਾਤੀ ਪ੍ਰੋਗਰਾਮ ਪੜ੍ਹੋ, ਜੂੜੋ ਅਤੇ ਸੰਘਰਸ਼ ਕਰੋ ਮਿਸ਼ਨ ਨੂੰ ਘਰ ਘਰ ਪਹੁੰਚਾਉਣ ਦਾ ਸੱਦਾ ਵੀ ਦਿੱਤਾ।

Leave a Reply

Your email address will not be published. Required fields are marked *