Breaking News
Smart Media Dashmesh Insurance Point

ਮੋਹਾਲੀ ਪ੍ਰੈਸ ਕਲੱਬ ਦੀ ਚੋਣ ’ਚ ਸ਼ਾਹੀ-ਪਟਵਾਰੀ ਗਰੁੱਪ ਜੇਤੂ

ਗੁਰਮੀਤ ਸਿੰਘ ਸ਼ਾਹੀ ਪ੍ਰਧਾਨ ਅਤੇ ਸੁਖਦੇਵ ਸਿੰਘ ਪਟਵਾਰੀ ਜਨਰਲ ਸਕੱਤਰ ਚੁਣੇ

ਐਸ.ਏ.ਐਸ. ਨਗਰ, 4 ਅਪ੍ਰੈਲ :

ਅੱਜ ਮੋਹਾਲੀ ਪ੍ਰੈੱਸ ਕਲੱਬ ਦੀ ਸਾਲ 2026-27 ਲਈ ਗਵਰਨਿੰਗ ਬਾਡੀ ਦੀ ਚੋਣ ਵਿਚ ਸ਼ਾਹੀ-ਪਟਵਾਰੀ ਗਰੁੱਪ ਜੇਤੂ ਕਰਾਰ ਦਿੱਤਾ ਗਿਆ। ਮੁੱਖ ਚੋਣ ਕਮਿਸ਼ਨਰ ਹਰਿੰਦਰ ਪਾਲ ਸਿੰਘ ਹੈਰੀ ਅਤੇ ਚੋਣ ਕਮਿਸ਼ਨਰ ਕੁਲਵਿੰਦਰ ਸਿੰਘ ਬਾਵਾ ਤੇ ਗੁਰਮੀਤ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ ਇਸ ਚੋਣ ਵਿਚ ਕਰੀਬ 4.30 ਵਜੇ ਮੁੱਖ ਚੋਣ ਕਮਿਸ਼ਨਰ ਵਲੋਂ ਚੋਣ ਨਤੀਜੇ ਦਾ ਐਲਾਨ ਕੀਤਾ ਗਿਆ, ਜਿਸ ਵਿਚ ਸ਼ਾਹੀ-ਪਟਵਾਰੀ ਗਰੁੱਪ ਨੂੰ ਜੇਤੂ ਐਲਾਨਿਆ ਗਿਆ।

ਇਸ ਦੌਰਾਨ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰਜ਼ ਵਲੋਂ ਸ਼ਾਹੀ-ਪਟਵਾਰੀ ਪੈਨਲ ਦੇ 9 ਅਹੁਦੇਦਾਰਾਂ – ਗੁਰਮੀਤ ਸਿੰਘ ਸ਼ਾਹੀ, ਪ੍ਰਧਾਨ , ਜਨਰਲ ਸਕੱਤਰ ਸੁਖਦੇਵ ਸਿੰਘ ਪਟਵਾਰੀ, ਸੀ. ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ, ਮੀਤ ਪ੍ਰਧਾਨ ਵਿਜੇ ਪਾਲ ਤੇ ਮੈਡਮ ਨੀਲਮ ਠਾਕੁਰ, ਜਥੇਬੰਦਕ ਸਕੱਤਰ ਵਿਜੇ ਕੁਮਾਰ, ਜੁਆਇੰਟ ਸਕੱਤਰ ਡਾ. ਰਵਿੰਦਰ ਕੌਰ ਤੇ ਸੰਦੀਪ ਬਿੰਦਰਾ ਅਤੇ ਕੈਸ਼ੀਅਰ ਰਾਜੀਵ ਤਨੇਜਾ ਦੀ ਨਵੀਂ ਬਾਡੀ ਨੂੰ ਜੇਤੂ ਐਲਾਨਿਆ ਗਿਆ।

ਇਸ ਮੌਕੇ ਜਨਰਲ ਸਕੱਤਰ ਸੁਖਦੇਵ ਸਿੰਘ ਪਟਵਾਰੀ ਨੇ ਚੋਣ ਕਮਿਸ਼ਨ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਕਮਿਸ਼ਨ ਨੇ ਬੜੇ ਹੀ ਸ਼ਾਂਤੀਪੂਰਵਕ ਮਾਹੌਲ ਅਤੇ ਤਨਦੇਹੀ ਨਾਲ ਸੌਂਪੀ ਜ਼ਿੰਮੇਵਾਰੀ ਨੂੰ ਨੇਪਰੇ ਚੜਾਇਆ। ਉਹਨਾਂ ਅੱਗੇ ਕਿਹਾ ਕਿ ਮੋਹਾਲੀ ਪ੍ਰੈਸ ਕਲੱਬ ਸਾਹਮਣੇ ਸਭ ਤੋਂ ਵੱਡਾ ਕਾਰਜ ਪ੍ਰੈਸ ਕਲੱਬ ਲਈ ਸਰਕਾਰ ਪਾਸੋਂ ਥਾਂ ਲੈਣ ਦਾ ਹੈ, ਜਿਸ ਵਾਸਤੇ ਮੋਹਾਲੀ ਪ੍ਰੈਸ ਕਲੱਬ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਨਾਲ ਲੈ ਕੇ ਹਰ ਸੰਭਵ ਉਪਰਾਲੇ ਕੀਤੇ ਜਾਣਗੇ।

ਇਸ ਦੌਰਾਨ ਕਲੱਬ ਦੇ ਵੱਖ ਵੱਖ ਮੈਂਬਰਾਂ ਵਲੋਂ ਨਵੀਂ ਚੁਣੀ ਟੀਮ ਨੂੰ ਵਧਾਈ ਦਿੰਦਿਆਂ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਖੁਸ਼ੀ ਵਿੱਚ ਲੱਡੂ ਵੰਡੇ ਗਏ।

ਅਖੀਰ ਵਿਚ ਚੋਣ ਕਮਿਸ਼ਨ ਵੱਲੋਂ ਕਲੱਬ ਦੀ ਚੋਣ ਵਿੱਚ ਸਹਿਯੋਗ ਦੇਣ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *