Breaking News
Smart Media Dashmesh Insurance Point

ਭਗਤ ਪੂਰਨ ਸਿੰਘ ਵਾਤਾਵਰਣ ਸੰਭਾਲ ਸੁਸਾਇਟੀ ਵੱਲੋਂ ਮਹਾਨ ਸ਼ਹੀਦਾਂ ਦਾ ਸ਼ਹੀਦੀ ਦਿਵਸ ਹਰਬਲ ਪੌਦੇ ਲਾ ਕੇ ਮਨਾਇਆ

ਮੋਹਾਲੀ, 24 ਮਾਰਚ, ਪੰਜਾਬੀ ਦੁਨੀਆ ਬਿਊਰ! :

ਭਗਤ ਪੂਰਨ ਸਿੰਘ ਵਾਤਰਵਣ ਸੰਭਾਲ ਸੋਸਾਇਟੀ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦਾ ਸ਼ਹੀਦੀ ਦਿਵਸ ਵੱਖ ਵੱਖ ਤਰ੍ਹਾਂ ਦੇ 20 ਹਰਬਲ ਪੌਦੇ ਲਾ ਕੇ ਨਾਨਕ ਬਗੀਚੀ ਪਾਰਕ ਵਿਚ ਮਨਾਇਆ ਗਿਆ। ਪਾਰਕ ਵਿਚ ਇਹ ਸਾਰੇ ਪੌਦੇ ਨੰਨ੍ਹੇ-ਮੁੰਨੇ ਬੱਚਿਆਂ ਕੋਲੋਂ ਲਗਵਾਏ ਗਏ।

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ ਨੇ ਦੱਸਿਆ ਕਿ ਬੱਚਿਆਂ ਤੋਂ ਪੌਦੇ ਇਸ ਲਈ ਲਗਵਾਏ ਗਏ ਤਾਂ ਬੱਚਿਆਂ ਵਿਚ ਵਾਤਵਰਣ ਪ੍ਰਤੀ ਜਾਗਰੂਕਤਾ ਪੈਦਾ ਹੋ ਸਕੇ। ਬੱਚਿਆਂ ਨੂੰ ਇਨ੍ਹਾਂ ਪੌਦਿਆਂ ਦੀ ਮਹੱਤਤਾ ਬਾਰੇ ਵੀ ਦੱਸਿਆ ਅਤੇ ਸਾਂਭ-ਸੰਭਾਲ ਬਾਰੇ ਵੀ ਜਾਣੂੰ ਕਰਵਾਇਆ। ਬੱਚਿਆਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਵੀ ਵਿਸਥਾਰ ਵਿਚ ਦੱਸਿਆ ਕਿ ਕਿਵੇਂ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਤੁਹਾਡੀ ਉਮਰ ਵਿਚ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਪ੍ਰਣ ਕੀਤਾ ਸੀ। ਬੱਚਿਆਂ ਨੂੰ ਦੱਸਿਆ ਕਿ ਇਹ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਹੀ ਸਿੱਟਾ ਹੈ ਕਿ ਅੱਜ ਅਸੀਂ ਇਕ ਆਜ਼ਾਦ ਦੇਸ਼ ਦੇ ਵਾਸੀ ਹਾਂ।

ਇਸ ਤੋਂ ਪਹਿਲਾਂ ਮੁਹੱਲਾ ਨਿਵਾਸੀਆਂ ਨੇ ਬੀਬੀ ਲਖਵਿੰਦਰ ਕੌਰ ਦੀ ਅਗਵਾਈ ਵਿਚ ਸੁਖਮਨੀ ਸਾਹਿਬ ਦੇ ਪਾਠ ਕੀਤੇ। ਉਪਰੰਤ ਦੁਨੀਆਂ ਵਿਚ ਸ਼ਾਂਤੀ ਲਈ ਅਰਦਾਸ ਕੀਤੀ ਗਈ।

ਇਸ ਸਮੇਂ ਸੁਸਾਇਟੀ ਮੈਂਬਰ ਬਲਬੀਰ ਸਿੰਘ ਸੈਣੀ, ਨਛੱਤਰ ਸਿੰਘ ਖਿਆਲਾ, ਬਲਜੀਤ ਸਿੰਘ ਸੈਣੀ,  ਦਿਲਬਾਗ ਸਿੰਘ ਧਨੋਆ, ਧਰਮਪਾਲ ਹੁਸ਼ਿਆਰਪੁਰੀ, ਰਣਜੀਤ ਸਿੰਘ ਢਿੱਲੋਂ, ਬਲਬੀਰ ਸਿੰਘ, ਹਰਬੰਸ ਸਿੰਘ, ਜਗਜੀਤ ਕੌਰ, ਰਮਣੀਕ ਕੌਰ, ਗੁਰਬਚਨ ਕੌਰ, ਰਾਜ ਰਾਣੀ, ਸੁਖਮਿੰਦਰ ਕੌਰ, ਫਕੀਰ ਚੰਦ ਅਤੇ ਨੰਨ੍ਹੇ ਮੁੰਨੇ ਬੱਚੇ ਹਾਜ਼ਰ ਸਨ।

Leave a Reply

Your email address will not be published. Required fields are marked *