Breaking News
Smart Media Dashmesh Mohali Walk Smart Media Insurance Point Hardev Singh Ubha

ਬਲਜੀਤ ਬੱਲੀ ਪਰਿਵਾਰ ਨੂੰ ਸਦਮਾ, ਵੱਡੇ ਭਰਾ ਦਾ ਦੇਹਾਂਤ

ਮੋਹਾਲੀ, 27 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:

ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਵੱਡੇ ਭਰਾ ਮਨੋਹਰ ਲਾਲ ਸਚਦੇਵਾ ਦਾ ਅੱਜ ਦੇਹਾਂਤ ਹੋ ਗਿਆ। ਮਨੋਹਰ ਲਾਲ ਆਪਣੇ ਪਿੱਛੇ ਪਤਨੀ, ਪੁੱਤਰ-ਧੀ ਛੱਡ ਗਏ ਹਨ। 83 ਸਾਲਾ ਮਨੋਹਰ ਲਾਲ ਫੇਜ਼-11, ਮੁਹਾਲੀ ਵਿਖੇ ਰਹਿੰਦੇ ਸਨ। ਦੱਸਣਯੋਗ ਹੈ ਕਿ ਮਨੋਹਰ ਲਾਲ ਮਸ਼ਹੂਰ ਵਕੀਲ ਕੇ ਡੀ ਸਚਦੇਵਾ ਦੇ ਪਿਤਾ ਅਤੇ ਅਧਿਆਪਕ ਯੂਨੀਅਨ ਦੇ ਕਾਰਕੁੰਨ ਯਸ਼ਪਾਲ ਦੇ ਵੱਡੇ ਭਰਾ ਸਨ।

ਜਾਣਕਾਰੀ ਅਨੁਸਾਰ ਮਨੋਹਰ ਲਾਲ ਦਾ ਸਸਕਾਰ ਅੱਜ ਸ਼ਾਮ 4.30 pm ਵਜੇ ਮੋਹਾਲੀ ਦੇ ਸ਼ਮਸ਼ਾਨ ਘਾਟ (ਬਲੌਂਗੀ ਲਾਗੇ) ਵਿਖੇ ਕੀਤਾ ਜਾਵੇਗਾ।

Leave a Reply

Your email address will not be published. Required fields are marked *