Breaking News
Smart Media Dashmesh Mohali Walk Smart Media Insurance Point Hardev Singh Ubha

ਭਗਵੰਤ ਮਾਨ ਸਰਕਾਰ 55000 ਨੌਕਰੀਆਂ ਦਾ ਸੱਚ ਜੱਗ-ਜਾਹਿਰ ਕਰੇ: ਜਨਰਲ ਵਰਗ

ਪੰਜਾਬੀਆਂ ਨੂੰ ਨੌਕਰੀਆਂ ਦੇਣ ਲਈ ਕਾਨੂੰਨ ਸੋਧਣ ਦੀ ਕੀਤੀ ਮੰਗ

ਮੋਹਾਲੀ, 27 ਅਗਸਤ, ਪੰਜਾਬੀ ਦੁਨੀਆ ਬਿਊਰੋ:

ਜਨਰਲ ਵਰਗ ਦੇ ਰਾਜਨੀਤਿਕ ਵਿੰਗ ਦੇ ਸੂਬਾਈ ਆਗੂਆਂ, ਪ੍ਰਧਾਨ ਬਲਬੀਰ ਸਿੰਘ ਫੁੱਗਲਾਣਾ, ਵਾਈਸ ਪ੍ਰਧਾਨ ਜਸਵੀਰ ਸਿੰਘ ਗੜਾਂਗ ਅਤੇ ਜਨਰਲ ਸਕੱਤਰ ਜਗਦੀਸ਼ ਸਿੰਗਲਾ ਨੇ ਸਾਂਝੇ ਤੌਰ ਤੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਹ ਸਪੱਸ਼ਟ ਕਰੇ ਕਿ ਪੰਜਾਬ ਵਿੱਚ ਦਿੱਤੀਆਂ 55000 ਨੌਕਰੀਆਂ ਵਿੱਚੋਂ ਕਿੰਨੇ ਪੰਜਾਬੀਆਂ ਨੂੰ ਨੌਕਰੀਆਂ ਮਿਲੀਆਂ ਹਨ ਅਤੇ ਕਿੰਨੇ ਬਾਹਰਲੇ ਰਾਜਾਂ ਵਾਲੇ ਨੌਕਰੀਆਂ ਲੈਣ ‘ਚ ਸਫਲ ਹੋਏ ਹਨ।

ਸ਼ੋਸ਼ਲ ਮੀਡੀਆਂ ਅਤੇ ਵੱਖ-ਵੱਖ ਅਖਬਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵੱਖ-ਵੱਖ ਵਿਭਾਗਾਂ ਵਿੱਚ 50 ਫੀਸਦੀ ਤੋਂ ਜਿਆਦਾ ਬਾਹਰਲੇ ਰਾਜਾਂ ਵਾਲੇ ਨੌਕਰੀਆਂ ਲੈ ਗਏ ਹਨ। ਆਗੂਆਂ ਨੇ ਪੰਜਾਬ ਰਾਜ ਬਿਜਲੀ ਬੋਰਡ ਵਿੱਚ 230 ਲਾਈਨਮੈਨਾਂ ਵਿੱਚੋਂ 181 ਹਰਿਆਣੇ ਦੇ ਹਨ। ਜੇਕਰ ਇਨ੍ਹਾਂ ਖਬਰਾਂ ਵਿੱਚ ਸੱਚਾਈ ਹੈ ਤਾਂ ਇਹ ਪੰਜਾਬ ਦੀ ਨੌਜਵਾਨੀ ਲਈ ਖਤਰੇ ਦੀ ਘੰਟੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਬਿਨ੍ਹਾਂ ਦੇਰੀ ਕਾਨੂੰਨ ਵਿੱਚ ਬਦਲਾਅ ਕਰੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬੀਆਂ ਨੂੰ ਨੌਕਰੀਆਂ ਪਹਿਲ ਦੇ ਅਧਾਰ ‘ਤੇ ਮਿਲਣ।

ਆਗੂਆਂ ਨੇ ਇਹ ਵੀ ਦੱਸਿਆ ਕਿ ਰਾਖਵੇਂਕਰਨ ਕਾਰਨ ਜਨਰਲ ਵਰਗ ਦੇ ਯੂਥ ਨੂੰ ਤਾਂ ਪਹਿਲਾਂ ਹੀ ਨੌਕਰੀਆਂ ਨਹੀ ਮਿਲਦੀਆਂ, ਪਰ ਬਾਹਰਲੇ ਰਾਜਾਂ ਦੇ ਪ੍ਰੀਖਿਆਰਥੀਆਂ ਨੂੰ ਨੌਕਰੀਆਂ ਦੇਣ ਨਾਲ ਪੰਜਾਬ ਦੇ ਜਨਰਲ ਵਰਗ ਦੀ ਪ੍ਰੀਖਿਆਰਥੀ ਨੌਕਰੀਆਂ ਤੋਂ ਹੋਰ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਬਾਹਰਲੇ ਰਾਜਾਂ ਵਾਲੇ ਕਿਸੇ ਵੀ ਕੈਟਾਗਰੀ ਦੇ ਹੋਣ, ਉਨ੍ਹਾਂ ਨੂੰ ਜਨਰਲ ਵਰਗ ਦੀਆਂ (ਓਪਨ ਸੀਟਾਂ) ‘ਤੇ ਹੀ ਭਰਤੀ ਕੀਤਾ ਜਾਂਦਾ ਹੈ। ਜਿਸ ਕਾਰਨ ਪੰਜਾਬ ਦੇ ਜਨਰਲ ਵਰਗ ਦੇ ਯੂਥ ਲਈ ਨੌਕਰੀਆਂ ਦੇ ਮੌਕੇ ਘੱਟਦੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 100 ਸੀਟਾਂ ਵਿੱਚੋਂ 60 ਫੀਸਦੀ ਸੀਟਾਂ ਰਾਖਵੀਆਂ ਹੁੰਦੀਆਂ ਹਨ ਅਤੇ ਬਾਕੀ 40 ਸੀਟਾਂ ਵਿੱਚੋਂ ਵੀ ਰਿਜਰਵ ਕੈਟਾਗਰੀ ਦੇ ਪ੍ਰੀਖਿਆਰਥੀ 15-20 ਸੀਟਾਂ ਮੈਰਿਟ ‘ਚ ਆਉਣ ਵਾਲੇ ਲੈ ਜਾਂਦੇ ਹਨ ਤੇ ਜਨਰਲ ਵਰਗ ਲਈ ਸਿਰਫ 20-25 ਫੀਸਦੀ ਸੀਟਾਂ ਹੀ ਬਚਦੀਆਂ ਹਨ। ਉਨ੍ਹਾਂ ਸੀਟਾਂ ਤੇ ਵੀ ਬਾਹਰਲੇ ਰਾਜਾਂ ਵਾਲੇ ਕਾਬਜ਼ ਹੋ ਰਹੇ ਹਨ।

ਆਗੂਆਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਪੰਜਾਬ ਦੇ ਜਨਰਲ ਵਰਗ ਦੇ ਯੂਥ ਨੂੰ ਬਚਾਉਣ ਲਈ ਅਤਿ ਜਰੂਰੀ ਹੈ ਕਿ ਬਾਹਰਲੇ ਰਾਜਾਂ ਦੇ ਪ੍ਰੀਖਿਆਰਥੀਆਂ ‘ਤੇ ਪਾਬੰਦੀ ਲਾਉਣ ਲਈ ਕਾਨੂੰਨ ਬਣਾਇਆ ਜਾਵੇ ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਵੀ ਰੁਜ਼ਗਾਰ ਦੇ ਮੌਕੇ ਮਿਲ ਸਕਣ।

Leave a Reply

Your email address will not be published. Required fields are marked *