Breaking News
Smart Media Dashmesh Insurance Point

ਸਾਬਕਾ ਡੀਈਓ (ਸੈਸਿ) ਨੂੰ ਝਟਕਾ: ਸ਼ਿਕਾਇਤਾਂ ਕਾਰਨ ਸੇਵਾ ਕਾਲ ‘ਚ ਵਾਧੇ ਦੀ ਪ੍ਰਤੀਬੇਨਤੀ ਰੱਦ

ਮੋਹਾਲੀ, 18 ਅਗਸਤ, ਪੰਜਾਬੀ ਦੁਨੀਆ ਬਿਊਰੋ:

ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਨੇ ਡੀਈਓ (ਸੈਸਿ) ਫਾਜ਼ਿਲਕਾ ਖਿਲਾਫ ਅਹਿਮ ਫੈਸਲਾ ਸੁਣਾਇਆ ਹੈ।
ਦੱਸਣਯੋਗ ਹੈ ਕਿ ਸ੍ਰੀ ਬ੍ਰਿਜ ਮੋਹਨ ਸਿੰਘ ਬੇਦੀ, ਜੋ ਕਿ ਫਾਜ਼ਿਲਕਾ ਵਿਖੇ ਦਫਤਰ ਸਕੱਤਰ ਸਕੂਲ ਸਿੱਖਿਆ ਵਿਚ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ (ਸੈਸਿ) ਵਜੋਂ ਤਾਇਨਾਤ ਸੀ ਅਤੇ 30.04.2025 ਨੂੰ ਸੇਵਾ-ਨਿਵਿਰਤ ਹੋਣਾ ਸੀ।

ਇਸ ਦੌਰਾਨ ਅਧਿਕਾਰੀ ਬ੍ਰਿਜ ਮੋਹਨ ਸਿੰਘ ਬੇਦੀ ਵੱਲੋਂ ਸਬੰਧਤ ਵਿਭਾਗ ਕੋਲ ਮਿਤੀ 14.02.2025 ਨੂੰ ਆਲਲਾਈਨ ਪੋਰਟਲ ਉਤੇ ਮਿਤੀ 01.05.2025 ਤੋਂ 30.04.2026 ਤੱਕ ਸਟੇਟ ਐਵਾਰਡੀ ਹੋਣ ਦਾ ਲਾਭ ਲੈਣ ਲਈ ਸੇਵਾ ਕਾਲ ‘ਚ ਵਾਧੇ ਲਈ ਅਪਲਾਈ ਕੀਤਾ ਗਿਆ ਸੀ। ਵਿਭਾਗ ਕੋਲ ਸਬੰਧਤ ਅਧਿਕਾਰੀ ਖਿਲਾਫ ਕਾਫੀ ਸ਼ਿਕਾਇਤਾਂ ਪ੍ਰਾਪਤ ਹੋਣ ਕਾਰਨ, ਮੁੱਦੇ ਨੂੰ ਗੰਭੀਰਤਾ ਨਾਲ ਵਾਚਦਿਆਂ ਅਹਿਮ ਫੈਸਲਾ ਕੀਤਾ ਗਿਆ ਹੈ। ਸਰਕਾਰ ਵੱਲੋਂ ਸ੍ਰੀ ਬ੍ਰਿਜ ਮੋਹਨ ਸਿੰਘ ਬੇਦੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਸਿ) ਫਾਜ਼ਿਲਕਾ ਵਿਰੁੱਧ ਕਾਰਵਾਈ ਕਰਦਿਆਂ ਮੌਜੂਦਾ ਤੈਨਾਤੀ ਦਫਤਰ ਸਕੱਤਰ, ਸਕੂਲ ਸਿੱਖਿਆ ਦੀ ਸੇਵਾਕਾਲ ਵਿਚ ਵਾਧੇ ਲਈ ਦਿੱਤੀ ਗਈ ਪ੍ਰਤੀਬੇਨਤੀ ਨੂੰ ਰੱਦ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *