Breaking News
Smart Media Dashmesh Insurance Point

ਈਰਾਨ ਦੀ ਟਰੰਪ ਨੂੰ ਸਖ਼ਤ ਚੇਤਾਵਨੀ: ‘ਜੰਗ ਤੁਸੀਂ ਸ਼ੁਰੂ ਕੀਤੀ, ਇਸਨੂੰ ਖਤਮ ਅਸੀਂ ਕਰਾਂਗੇ’

ਤਹਿਰਾਨ, 23 ਜੂਨ, ਪੰਜਾਬੀ ਦੁਨੀਆ ਬਿਊਰੋ:

ਅਮਰੀਕੀ ਜਹਾਜ਼ਾਂ ਵੱਲੋਂ ਈਰਾਨ ਦੇ ਤਿੰਨ ਪ੍ਰਮਾਣੂ ਸਥਾਨਾਂ ਉਤੇ ਬੰਬਾਰੀ ਕਰਨ ਤੋਂ ਬਾਅਦ ਈਰਾਨ ਦੀ ਮਿਲਟਰੀ ਸੈਂਟਰਲ ਕਮਾਂਡ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਚੇਤਾਵਨੀ ਜਾਰੀ ਕੀਤੀ ਹੈ। ਇਸ ਦੌਰਾਨ ਐਲਾਨ ਕੀਤਾ ਹੈ ਕਿ ਜੰਗ ਦਾ ਮੈਦਾਨ ਭੱਖ ਚੁੱਕਾ ਹੈ ਅਤੇ ਹੁਣ ਜਵਾਬੀ ਹਮਲਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹੋ।

ਇਹ ਚਿਤਾਵਨੀ ਟਰੰਪ ਵੱਲੋਂ ਤਹਿਰਾਨ ਦੇ ਪ੍ਰਮਾਣੂ ਹਥਿਆਰ ਪ੍ਰੋਗਰਾਮ ਨੂੰ ‘ਤਬਾਹ’ ਕਰ ਦੇਣ ਦੇ ਦਾਅਵੇ ਤੋਂ ਬਾਅਦ ਆਈ ਹੈ।

ਬੁਲਾਰੇ ਨੇ ਅਮਰੀਕੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਬਿਆਨ ਵਿੱਚ ਕਿਹਾ, “ਸ਼੍ਰੀਮਾਨ ਟਰੰਪ, ਜੂਏਬਾਜ਼, ਤੁਸੀਂ ਇਹ ਜੰਗ ਸ਼ੁਰੂ ਕਰ ਸਕਦੇ ਹੋ ਪਰ ਅਸੀਂ ਇਸਨੂੰ ਖਤਮ ਕਰਨ ਵਾਲੇ ਹੋਵਾਂਗੇ,”

Leave a Reply

Your email address will not be published. Required fields are marked *