Breaking News
Smart Media Dashmesh Insurance Point

Lions Club Mohali-Disha celebrated Hariyali Teej Festival

ਮੋਹਾਲੀ, 28 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਲਾਇਨਜ਼ ਕਲੱਬ ਮੁਹਾਲੀ-ਦਿਸ਼ਾ ਵੱਲੋਂ ਹੋਟਲ ਟੁਲਿੱਪ, ਸੈਕਟਰ 71, ਮੋਹਾਲੀ ਵਿਖੇ ਅੰਜਲੀ ਸਿੰਘ ਅਤੇ ਗੁਰਵਿੰਦਰ ਕੌਰ ਦੀ ਟੀਮ ਨਾਲ ਮਿਲ ਕੇ ਤੀਆਂ ਦਾ ਰੰਗਾਰੰਗ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਸਾਰੀਆਂ ਮਹਿਲਾਵਾਂ ਨੇ ਰਵਾਇਤੀ ਪੰਜਾਬੀ ਪਹਿਰਾਵਿਆਂ ਵਿਚ ਸਜ-ਧਜ ਕੇ ਇਸ ਸਮਾਗਮ ਨੂੰ ਚਾਰ ਚੰਨ ਲਾ ਦਿੱਤੇ ਅਤੇ ਤਿਉਹਾਰ ਦੀ ਰੌਣਕ ਵਧਾਈ। ਇਸ ਮੌਕੇ ਤੀਜ ਨਾਲ ਸੰਬੰਧਿਤ ਗੀਤ, ਗਿੱਧਾ ਤੇ ਵੱਖ ਵੱਖ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮਾਂ ਨੇ ਸਭ ਦਾ ਮਨ ਮੋਹ ਲਿਆ।

ਕਲੱਬ ਦੇ ਪ੍ਰਧਾਨ ਤੇਜਿੰਦਰ ਕੌਰ ਨੇ ਕਿਹਾ ਕਿ ਇਹ ਸਮਾਰੋਹ ਸਾਡੇ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਅਤੇ ਭਾਈਚਾਰੇ ਵਿੱਚ ਏਕਤਾ ਪੈਦਾ ਕਰਨ ਵੱਲ ਇੱਕ ਸੁੰਦਰ ਯਤਨ ਹੈ। ਇਸ ਸਮਾਰੋਹ ਵਿੱਚ ਕਲੱਬ ਦੇ ਪ੍ਰਧਾਨ ਲਾਈਨ ਤੇਜਿੰਦਰ ਕੌਰ, ਸਕੱਤਰ ਲਾਇਨ ਕਵਲਜੀਤ ਕੌਰ, ਲਾਈਨ ਰੁਪਿੰਦਰ ਕੌਰ, ਲਾਈਨ ਜੋਗਿੰਦਰ ਕੌਰ, ਲਾਈਨ ਹਰਪ੍ਰੀਤ ਕੌਰ, ਗੁਰਿੰਦਰ ਕੌਰ ਮਧੂ ਸ਼ਰਮਾ, ਅੰਜਲੀ ਸਿੰਘ, ਅੰਮ੍ਰਿਤ ਕੌਰ ਅਤੇ ਹਰਪਾਲ ਕੌਰ ਨੇ ਹਿਸਾ ਲਿਆ।

ਉਪਰੰਤ ਸਮਾਰੋਹ ਵਿੱਚ ਜੇਤੂਆਂ ਨੂੰ ਇਨਾਮ ਦਿੱਤੇ ਗਏ ਅਤੇ ਪ੍ਰਧਾਨ ਵੱਲੋਂ ਆਏ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਹਨਾਂ ਸਮੂਹ ਹਾਜ਼ਰੀਨ ਨੂੰ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਵੀ ਸੱਭਿਆਚਾਰਕ ਵਿਰਸੇ ਨੂੰ ਹੋਰ ਮਜਬੂਤ ਕਰਨ ਲਈ ਇਸੇ ਤਰਾਂ ਦੇ ਸਮਾਰੋਹ ਆਯੋਜਿਤ ਕੀਤੇ ਜਾਂਦੇ ਰਹਿਣਗੇ।

ਇਸ ਮੌਕੇ ਖੀਰ-ਪੂੜੇ ਅਤੇ ਸਵਾਦਿਸ਼ਟ ਭੋਜਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਜਿਸ ਦਾ ਸਭ ਨੇ ਭਰਪੂਰ ਆਨੰਦ ਮਾਣਿਆ। ਇਸ ਤਰ੍ਹਾਂ ਇਹ ਪ੍ਰੋਗਰਾਮ ਯਾਦਾਂ ਬਿਖੇਰਦਾ ਹੋਇਆ ਬਹੁਤ ਹੀ ਵਧੀਆ ਢੰਗ ਨਾਲ ਨੇਪਰੇ ਚੜ੍ਹਿਆ।

Leave a Reply

Your email address will not be published. Required fields are marked *