Breaking News
Smart Media Dashmesh Insurance Point

ਸ੍ਰੀ ਗੁਰੂ ਰਵਿਦਾਸ ਭਵਨ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਮੋਹਾਲੀ, 28 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਹਰ ਸਾਲ ਦੀ ਤਰ੍ਹਾਂ ਮਾਤਾ ਕਲਸੀ ਇਸਤਰੀ ਵੈਲਫੇਅਰ ਅਤੇ ਸਤਿਸੰਗ ਸੋਸਾਇਟੀ ਵਲੋਂ ਸ੍ਰੀ ਗੁਰੂ ਰਵਿਦਾਸ ਭਵਨ, ਫੇਜ਼ 7, ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਹ ਤਿਉਹਾਰ ਮਹਿਲਾ ਸੰਸਕ੍ਰਿਤੀ ਅਤੇ ਰਿਸ਼ਤਿਆਂ ਦੀ ਮਿਠਾਸ ਦਾ ਪ੍ਰਤੀਕ ਹੈ, ਜਿਹੜਾ ਕਿ ਹਰ ਸਾਲ ਸਾਉਣ ਮਹੀਨੇ ਮਨਾਇਆ ਜਾਦਾ ਹੈ। ਇਹੋ ਜਿਹੇ ਤਿਉਹਾਰ ਸਾਰੀਆਂ ਮੁਟਿਆਰਾਂ ਨੂੰ ਆਪਣੇ ਮੂਲ ਸਭਿਆਚਾਰ ਅਤੇ ਵਿਰਾਸਤ ਨਾਲ ਜੋੜਨ ਵਿਚ ਸਹਾਈ ਹੁੰਦੇ ਹਨ।

ਸੋਸਾਇਟੀ ਦੀ ਪ੍ਰਧਾਨ ਬੀਬੀ ਗੁਰਬਖਸ਼ ਕੌਰ ਨੇ ਕਿਹਾ ਕਿ ਇਹ ਤਿਉਹਾਰ ਸਿਰਫ ਇਕ ਰਿਵਾਇਤੀ ਸਮਾਰੋਹ ਨਹੀਂ, ਸਗੋਂ ਮਹਿਲਾ ਸ਼ਕਤੀ ਏਕਤਾ ਅਤੇ ਸਾਂਝ ਦਾ ਪ੍ਰਤੀਕ ਵੀ ਹੈ। ਸੋਸਾਇਟੀ ਦੀਆਂ ਬੀਬੀਆਂ ਵਲੋਂ ਇਸ ਤਿਉਹਾਰ ਨੂੰ ਪੰਜਾਬ ਲੋਕ ਗੀਤਾਂ ਤੇ ਪੰਜਾਬੀ ਸਭਿਆਚਾਰਕ ਪ੍ਰੋਗਰਾਮ ਦੀ ਰੰਗਤ ਦਿੱਤੀ ਗਈ।

ਇਸ ਦੌਰਾਨ ਸੋਸਾਇਟੀ ਦੀ ਪ੍ਰਧਾਨ ਬੀਬੀ ਗੁਰਬਖਸ਼ ਕੌਰ ਅਤੇ ਵਿਤ ਸਕੱਤਰ ਬੀਬੀ ਸ਼ੀਲਾ ਦੇਵੀ ਨੇ ਸਮੂੰਹ ਬੀਬੀਆਂ ਨੂੰ ਤੀਆਂ ਦੇ ਤਿਉਹਾਰ ਬਾਰੇ ਵਿਸਥਾਰ ਸਹਿਤ ਜਾਣੂ ਕਰਵਾਇਆ। ਪ੍ਰਧਾਨ ਬੀਬੀ ਗੁਰਬਖਸ਼ ਕੌਰ ਨੇ ਆਈਆਂ ਬੀਬੀਆਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੀ ਸਮਾਪਤੀ ਤੇ ਰਾਤ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ।

Leave a Reply

Your email address will not be published. Required fields are marked *