Breaking News
Smart Media Dashmesh Insurance Point

Deepika Padukone: ‘ਹਾਲੀਵੁੱਡ ਵਾਕ ਆਫ਼ ਫੇਮ’ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਅਦਾਕਾਰਾ ਬਣੀ

ਨਵੀਂ ਦਿੱਲੀ, 3 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ‘ਹਾਲੀਵੁੱਡ ਵਾਕ ਆਫ਼ ਫੇਮ ਸਟਾਰ’ ਐਵਾਰਡ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਅਦਾਕਾਰਾ ਬਣ ਗਈ ਹੈ। ਉਸਨੂੰ ਜਲਦੀ ਹੀ ‘ਹਾਲੀਵੁੱਡ ਵਾਕ ਆਫ਼ ਫੇਮ’ ਸਟਾਰ ਐਵਾਰਡ ਮਿਲੇਗਾ। ਦੀਪਿਕਾ ਨੂੰ ਬਿਹਤਰੀਨ ਭੂਮਿਕਾਵਾਂ ਅਤੇ ਸ਼ਾਨਦਾਰ ਪ੍ਰਦਰਸ਼ਨਾਂ ਸਦਕਾ, 2026 ਵਿੱਚ ਹਾਲੀਵੁੱਡ ਵਾਕ ਆਫ਼ ਫੇਮ ਸਟਾਰ ਲਈ ਚੁਣਿਆ ਗਿਆ ਹੈ। ਹਾਲੀਵੁੱਡ ਵਾਕ ਆਫ਼ ਫੇਮ ਸਟਾਰ ਦੇ ਪ੍ਰਾਪਤਕਰਤਾਵਾਂ ਵਿੱਚ ਪੰਜ ਸ਼੍ਰੇਣੀਆਂ ਵਿੱਚ ਚੁਣੀਆਂ ਗਈਆਂ, ਜਿਨ੍ਹਾਂ ਵਿਚ ਮੋਸ਼ਨ ਪਿਕਚਰ, ਟੈਲੀਵਿਜ਼ਨ, ਲਾਈਵ ਥੀਏਟਰ ਅਤੇ ਲਾਈਵ ਪ੍ਰਦਰਸ਼ਨ, ਰਿਕਾਰਡਿੰਗ ਅਤੇ ਖੇਡ ਮਨੋਰੰਜਨ ਸ਼ਾਮਲ ਹਨ।

ਦੀਪਿਕਾ ਪਾਦੂਕੋਣ ਮੋਸ਼ਨ ਪਿਕਚਰ ਸ਼੍ਰੇਣੀ ਵਿੱਚ ਹਾਲੀਵੁੱਡ ਵਾਕ ਆਫ਼ ਫੇਮ ਕਲਾਸ 2026 ਵਿੱਚ ਸ਼ਾਮਲ ਹੈ। ਇਸ ਸੂਚੀ ਵਿੱਚ ਫਿਲਮਾਂ, ਟੀਵੀ ਸ਼ੋਅ, ਸੰਗੀਤ ਜਗਤ, ਬ੍ਰੌਡਵੇ ਜਾਂ ਕਾਮੇਡੀ ਦੀ ਦੁਨੀਆ ਦੇ 35 ਮਸ਼ਹੂਰ ਨਾਮ ਸ਼ਾਮਲ ਸਨ। ਇਨ੍ਹਾਂ ਨਾਵਾਂ ਵਿੱਚ ਐਮਿਲੀ ਬਲੰਟ, ਟਿਮੋਥੀ ਚੈਲਮੇਟ, ਕੀਥ ਡੇਵਿਡ, ਰਾਮੀ ਮਲੇਕ, ਰੇਚਲ ਮੈਕਐਡਮਜ਼, ਸਟੈਨਲੀ ਟੂਚੀ, ਦੀਪਿਕਾ ਪਾਦੂਕੋਣ, ਮੌਲੀ ਰਿੰਗਵਾਲਡ, ਡੈਮੀ ਮੂਰ ਅਤੇ ਹੋਰ ਬਹੁਤ ਸਾਰੇ ਪ੍ਰਸਿੱਧ ਕਲਾਕਾਰ ਸ਼ਾਮਲ ਹਨ।

Leave a Reply

Your email address will not be published. Required fields are marked *