Breaking News
Smart Media Dashmesh Mohali Walk Smart Media Insurance Point Hardev Singh Ubha

ਸ਼੍ਰੀਨਗਰ: ਜੇਹਲਮ ਨਦੀ ‘ਚ ਕਿਸ਼ਤੀ ਪਲਟਣ ਨਾਲ 4 ਦੀ ਮੌਤ, ਲਾਪਤਾ ਲੋਕਾਂ ਦੀ ਭਾਲ ਜਾਰੀ

ਸ਼੍ਰੀਨਗਰ, 16 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ :

ਅੱਜ ਸਵੇਰੇ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ‘ਚ ਜੇਹਲਮ ਨਦੀ ‘ਚ ਕਿਸ਼ਤੀ ਪਲਟਣ ਕਾਰਨ ਚਾਰ ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਹ ਹਾਦਸਾ ਇੱਥੋਂ ਦੇ ਬਟਵਾੜਾ ਇਲਾਕੇ ਵਿੱਚ ਵਾਪਰਿਆ ਜਦੋਂ ਇਕ ਕਿਸ਼ਤੀ ਦਰਜਨ ਤੋ ਜ਼ਿਆਦਾ ਲੋਕਾਂ ਨੂੰ ਲੈ ਕੇ ਗੰਦਰਬਲ ਤੋਂ ਬਟਵਾੜਾ ਜਾ ਰਹੀ ਸੀ। ਇਸ ਵਿੱਚ ਕੁਝ ਬੱਚੇ ਵੀ ਸਵਾਰ ਸਨ। ਐਸਡੀਆਰਐਫ ਦੇ ਬਚਾਅ ਕਾਰਜ ਦੌਰਾਨ ਚਾਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਤਿੰਨ ਜ਼ਖ਼ਮੀਆਂ ਨੂੰ ਨਦੀ ਵਿੱਚੋਂ ਬਾਹਰ ਕੱਢਿਆ ਗਿਆ ਹੈ। ਤਿੰਨਾਂ ਨੂੰ ਸ਼੍ਰੀਨਗਰ ਦੇ SMHS ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਬਾਕੀ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ।

Leave a Reply

Your email address will not be published. Required fields are marked *