Breaking News
Smart Media Dashmesh Insurance Point

ਪਿੰਡ-ਪਿੰਡ ਦੀ ਕਹਾਣੀ “ਛੜੇ ਭਗਤ” ਆ ਰਹੀ ਆ 21 ਨੂੰ

ਚੰਡੀਗੜ੍ਹ/ਮੁਹਾਲੀ, 20 ਅਗਸਤ, ਪੰਜਾਬੀ ਦੁਨੀਆ ਬਿਊਰੋ:

ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਚਿੰਤਿਤ ਕਲਾਕਾਰ, ਅਦਾਕਾਰ ਤੇ ਲੇਖਕ ਗੁਰਚੇਤ ਚਿੱਤਰਕਾਰ ਦੀ ‘ਰੱਬ ਦੇ ਪਰਾਉਣਿਆਂ’ ਅਰਥਾਤ “ਛੜੇ ਭਗਤ” ਹਾਸਰਸ ਅਤੇ ਸੋਚਾਂ ਵਿਚ ਪਾਉਣ ਵਾਲੀ ਫਿਲਮ 21 ਅਗਸਤ ਨੂੰ ਯੂ ਟਿਊਬ ਉਤੇ ਦੇਸ਼-ਵਿਦੇਸ਼ ਵਿੱਚ ਆ ਰਹੀ ਹੈ। ਬਿਕਰਮ ਗਿੱਲ ਦੀ ਨਿਰਦੇਸ਼ਨਾ ਵਿਚ ਗੁਰਚੇਤ ਚਿੱਤਰਕਾਰ, ਸਰਬੰਸ ਪ੍ਰਤੀਕ ਸਿੰਘ, ਕਮਲ ਰਾਜਪਾਲ, ਨੀਟਾ, ਸਤਬੀਰ ਬੈਨੀਪਾਲ, ਪਰਮਜੀਤ ਗਿੱਲ, ਹਰਜੱਸ ਤੇ ਰੂਪ ਕੌਰ ਨੇ ਆਪੋ ਆਪਣਾ ਕਿਰਦਾਰ ਬਾਖੂਬੀ ਨਿਭਾਇਆ ਹੈ।

ਅਸਲ ਵਿੱਚ ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੈ ਅਤੇ ਭੂਮੀ ਤੇ ਵਾਸੂ ਘਰ ਵੰਡ ਜਾਣ ਦੇ ਡਰੋ ਅਤੇ ਕੁੜੀਆਂ ਦੀ ਜਨਮ ਦਰ ਘੱਟਣ ਕਾਰਨ ਹਰੇਕ ਘਰ, ਗਲੀ-ਮੁਹੱਲੇ, ਪਿੰਡ ਕਸਬੇ ਵਿਚ ਛੜਿਆਂ ਦਾ ਅਣਵਿਆਹੇ ਰਹਿ ਜਾਣਾ ਸੁਭਾਵਿਕ ਸੀ । ਸਮੁੱਚੇ ਦੇਸ਼ ਵਿੱਚ ਬਹੁ-ਪਤੀ ਪ੍ਰਥਾ ਨੂੰ ਬਹੁਤਾ ਬੁਰਾ ਨਹੀ ਮਨਾਇਆ ਜਾਂਦਾ ਸੀ। ਹੋਲੀ ਹੋਲੀ ਪਿੰਡਾਂ ਦਾ ਸ਼ਹਿਰੀਕਰਣ ਅਤੇ “ਹਮ ਦੋ ਹਮਾਰੇ ਦੋ” ਨੇ ਛੜਿਆਂ ਦੀ ਗਿਣਤੀ ਘਟਾ ਦਿੱਤੀ। 

ਗੁਰਚੇਤ ਚਿੱਤਰਕਾਰ ਨੇ ਦੱਸਿਆ ਕਿ ਇਸ ਫਿਲਮ ਵਿਚ ਛੜਿਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਨੂੰ ਵੀ ਉਜਾਗਰ ਕੀਤਾ ਗਿਆ ਹੈ। ਔਲਾਦ ਦੇ ਵਧਣ ਅਤੇ ਖੇਤੀ ਲਈ ਜਮੀਨ ਦਾ ਘਟਣਾ ਵੀ ਪ੍ਰਮੁੱਖ ਕਾਰਣ ਮੰਨਿਆ ਜਾ ਰਿਹਾ ਹੈ।

Leave a Reply

Your email address will not be published. Required fields are marked *