Breaking News
Smart Media Dashmesh Insurance Point

ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ 39-ਡੀ ਵੱਲੋਂ ‘ਤੀਆਂ ਦਾ ਮੇਲਾ’ ਉਤਸ਼ਾਹ ਨਾਲ ਮਨਾਇਆ

ਚੰਡੀਗੜ੍ਹ, 2 ਅਗਸਤ, ਪੰਜਾਬੀ ਦੁਨੀਆ ਬਿਊਰੋ :

ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ (ਰਜਿ.) ਸੈਕਟਰ 39-ਡੀ, ਚੰਡੀਗੜ੍ਹ ਵੱਲੋਂ ਸ਼ਨੀਵਾਰ ਨੂੰ ਤੀਆਂ ਦਾ ਮੇਲਾ ਬੜੇ ਉਤਸ਼ਾਹ ਅਤੇ ਰੌਣਕ ਨਾਲ ਕਰਵਾਇਆ ਗਿਆ। ਮੇਲੇ ਵਿੱਚ ਸੈਕਟਰ ਅਤੇ ਆਸ-ਪਾਸ ਦੀਆਂ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਪੰਜਾਬੀ ਸੱਭਿਆਚਾਰਕ ਪਹਿਰਾਵਿਆਂ ਅਤੇ ਵਿਰਾਸਤੀ ਗਹਿਣਿਆਂ ਨਾਲ ਸ਼ਮੂਲੀਅਤ ਕਰਦਿਆਂ ਪੰਜਾਬ ਦੇ ਅਮੀਰ ਵਿਰਸੇ ਦੀ ਸੁੰਦਰ ਝਲਕ ਪੇਸ਼ ਕੀਤੀ। ਲੋਕ-ਗੀਤਾਂ, ਗਿੱਧੇ ਅਤੇ ਰੰਗਾਰੰਗ ਪੇਸ਼ਕਾਰੀਆਂ ਨੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ।

ਮੇਲੇ ਦੌਰਾਨ ਕਰਵਾਏ ਗਏ ‘ਮਿਸ ਤੀਜ’ ਮੁਕਾਬਲੇ ਵਿੱਚ ਮੈਡਮ ਰਵਨੀਤ ਕੌਰ (ਸੈਕਟਰ-71, ਮੋਹਾਲੀ) ਨੂੰ ਜੇਤੂ ਐਲਾਨਿਆ ਗਿਆ। ਮੁੱਖ ਮਹਿਮਾਨ ਨੇ ਉਨ੍ਹਾਂ ਨੂੰ ਕਰਾਊਨ, ਟਰਾਫੀ ਅਤੇ ਸੈਸ਼ ਭੇਟ ਕਰਕੇ ਸਨਮਾਨਿਤ ਕੀਤਾ। ਸਮਾਗਮ ਦਾ ਸਟੇਜ ਸੰਚਾਲਨ ਮੈਡਮ ਹਰਪਿੰਦਰ ਕੌਰ ਘੁੰਮਣ ਨੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਇਆ।

ਤੀਜ ਕਮੇਟੀ ਦੀਆਂ ਮੁੱਖ ਪ੍ਰਬੰਧਕ ਮੈਡਮ ਕਮਲਪ੍ਰੀਤ ਬੈਨੀਪਾਲ ਅਤੇ ਮੈਡਮ ਮਨਜੀਤ ਸਰਲ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਰਾਓ, ਜਨਰਲ ਸਕੱਤਰ ਦਵਿੰਦਰ ਸਿੰਘ ਬੈਨੀਪਾਲ ਅਤੇ ਸਮੂਹ ਅਹੁਦੇਦਾਰਾਂ ਵੱਲੋਂ ਮਹਿਮਾਨਾਂ ਲਈ ਚਾਹ-ਪਕੌੜਿਆਂ ਅਤੇ ਦੁਪਹਿਰ ਦੇ ਭੋਜਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਖੁਸ਼ੀਆਂ, ਸੱਭਿਆਚਾਰਕ ਰੰਗਾਂ ਅਤੇ ਆਪਸੀ ਭਾਈਚਾਰੇ ਨਾਲ ਭਰਪੂਰ ਇਹ ਮੇਲਾ ਅਗਲੇ ਸਾਲ ਮੁੜ ਮਿਲਣ ਦੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ।

Leave a Reply

Your email address will not be published. Required fields are marked *