Breaking News
Smart Media Dashmesh Mohali Walk Smart Media Insurance Point Hardev Singh Ubha

ਹਰਿੰਦਰ ਹਰ “ਵਾਰ-ਏ-ਸ਼ਹਾਦਤ” ਨਾਲ਼ ਫ਼ਿਰ ਚਰਚਾ ਵਿੱਚ

ਹਰਿੰਦਰ ਹਰ ਦੀ “ਵਾਰ – ਏ – ਸ਼ਹਾਦਤ” ਰਿਲੀਜ਼

ਮੋਹਾਲੀ, 24 ਦਸੰਬਰ, ਅਮਨਦੀਪ ਸਿੰਘ :

ਪੰਜਾਬੀ ਸੰਗੀਤ ਜਗਤ ਵਿੱਚ ਵੱਖਰੀ ਤੌਰ ਨਾਲ਼ ਤੁਰਨ ਵਾਲ਼ਾ ਗਾਇਕ, ਅਦਾਕਾਰ ਤੇ ਲੇਖਕ ਹਰਿੰਦਰ ਹਰ (ਮਨੌਲੀ ਵਾਲ਼ਾ) ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸਮਰਪਿਤ ਨਵੇਂ ਗੀਤ “ਵਾਰ-ਏ-ਸ਼ਹਾਦਤ” ਨਾਲ ਖ਼ੂਬ ਚਰਚਾ ਵਿੱਚ ਹੈ।

ਹਰਿੰਦਰ ਹਰ ਦੀ ਕਲਮ ਤੋਂ ਨਿਕਲੀ ਇਹ “ਸ਼ਹੀਦੀ ਵਾਰ” ਸੋਨੀਆਜ਼ ਕਰੀਏਸ਼ਨ ਦੇ ਬੈਨਰ ਹੇਠ ਪੇਸ਼ ਕੀਤੀ ਗਈ ਹੈ। ਇਸ ਨੂੰ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਡੀ.ਕੇ. ਨੇ ਸੰਗੀਤਬੱਧ ਕੀਤਾ ਹੈ। 

ਪ੍ਰੋਡਿਊਸਰ ਮੈਡਮ ਸੋਨੀਅਜ਼ ਤੇ ਹਰਿੰਦਰ ਹਰ ਨੇ ਦੱਸਿਆ ਕਿ ਉਪਰਾਲਾ ਸ਼ਹੀਦੀ ਪੰਦਰਵਾੜੇ ਨੂੰ ਮੁੱਖ ਰੱਖਦਿਆਂ ਕੀਤਾ ਗਿਆ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਅਤੇ ਅਨੇਕਾਂ ਸਿੰਘਾਂ-ਸਿੰਘਣੀਆਂ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕਰਨ ਲਈ ਕੀਤਾ ਗਿਆ ਹੈ।

ਇਸ ਮੌਕੇ ਨਰਿੰਦਰ ਨਸਰੀਨ ਉੱਘੀ ਲੇਖਿਕਾ, ਗੁਰਨਾਮ ਬਿੰਦਰਾ ਸਿੰਘ ਸੇਵਕ, ਸਿਮਰਜੀਤ ਕੌਰ ਗਰੇਵਾਲ ਅਤੇ ਮਿਊਜ਼ਿਕ ਡਾਇਰੈਕਟਰ ਡੀ.ਕੇ. ਹਾਜ਼ਰ ਸਨ।

Leave a Reply

Your email address will not be published. Required fields are marked *