Breaking News
Smart Media Dashmesh Mohali Walk Smart Media Insurance Point Hardev Singh Ubha

ਚੀਫ ਲੇਬਰ ਕਮਿਸ਼ਨਰ ਵੱਲੋਂ ਰੋਜ਼ਗਾਰ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਮੋਹਾਲੀ/ਚੰਡੀਗੜ੍ਹ, 30 ਜੁਲਾਈ, ਪੰਜਾਬੀ ਦੁਨੀਆ ਬਿਊਰੋ :

ਚੀਫ ਲੇਬਰ ਕਮਿਸ਼ਨਰ (ਸੀ.) ਚੰਡੀਗੜ੍ਹ, ਦਫ਼ਤਰ ਦੁਆਰਾ ਰਿਲਾਇੰਸ ਜੀਓ ਕੰਪਲੈਕਸ, ਐੱਸ.ਏ.ਐੱਸ ਨਗਰ (ਮੋਹਾਲੀ) ਵਿੱਚ ਕੇਂਦਰ ਸਰਕਾਰ ਦੀ ਮਹੱਤਵਅਕਾਂਖੀ (ਖਾਹਿਸ਼ੀ) ਯੋਜਨਾ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਦੇ ਸਬੰਧ ਵਿੱਚ ਰੋਜ਼ਗਾਰ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਜਾਗਰੂਕਤਾ ਸੈਮੀਨਾਰ ਵਿੱਚ ਲੇਬਰ ਇਨਫੋਰਸਮੈਂਟ ਅਫ਼ਸਰ (ਸੀ.) ਡਾ. ਨੀਰਜ ਮੋਹਨ ਨੇ ਦੱਸਿਆ ਕਿ 1 ਅਗਸਤ ਤੋਂ ਪ੍ਰਭਾਵੀ ਹੋ ਰਹੀ ਇਸ ਯੋਜਨਾ ਨਾਲ ਨਵੇਂ ਕਰਮਚਾਰੀ ਅਤੇ ਰੋਜ਼ਗਾਰਦਾਤਾ ਦੋਵਾਂ ਨੂੰ ਲਾਭ ਹੋਵੇਗਾ ਅਤੇ ਇਹ ਯੋਜਨਾ ਉਤਪਾਦਨ ਖੇਤਰ ਦੇ ਰੋਜ਼ਗਾਰਦਾਤਾਵਾਂ ਲਈ 4 ਵਰ੍ਹਿਆਂ ਲਈ ਅਤੇ ਹੋਰ ਖੇਤਰ ਦੇ ਰੋਜ਼ਗਾਰਦਾਤਾਵਾਂ ਲਈ 02 ਵਰ੍ਹਿਆਂ ਲਈ ਲਾਗੂ ਕੀਤੀ ਗਈ ਹੈ। ਇਹ ਯੋਜਨਾ ਇੱਕ ਲੱਖ ਰੁਪਏ ਤੱਕ ਤਨਖਾਹ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਲਈ ਲਾਗੂ ਹੋਵੇਗੀ ਅਤੇ ਇਸ ਯੋਜਨਾ ਦਾ ਰਜਿਸਟ੍ਰੇਸ਼ਨ 1 ਅਗਸਤ 2025 ਤੋਂ 31 ਜੁਲਾਈ 2027 ਤੱਕ ਚੱਲਣਗੇ। ਲਾਭਾਰਥੀਆਂ ਨੂੰ ਇੱਕ ਮਹੀਨੇ ਦੀ ਤਨਖਾਹ 15,000 ਰੁਪਏ ਤੱਕ ਦੇਣੀ ਹੋਵੇਗੀ ਜੋ ਦੋ ਬਰਾਬਰ ਕਿਸ਼ਤਾਂ ਵਿੱਚ ਪ੍ਰਦਾਨ ਕੀਤੇ ਜਾਵੇਗੀ। ਨਵੇਂ –ਨਿਯੁਕਤ ਹੋਏ ਕਰਮਚਾਰੀਆਂ ਦੇ ਰੋਜ਼ਗਾਰਦਾਤਾਵਾਂ ਨੂੰ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨੇ ਤੱਕ ਦੀ ਸਹਾਇਤਾ ਦਿੱਤੀ ਜਾਵੇਗੀ।

ਇਸ ਸੈਮੀਨਾਰ ਵਿੱਚ ਮਨਰਾਜ ਸਿੰਘ, ਸ਼੍ਰੀ ਲਲਿਤ, ਮਾਨਵ ਸੰਸਾਧਨ ਵਿਭਾਗ, ਮੈਨੇਜਰ ਕਿਸ਼ੋਰ ਕੁਮਾਰ ਮੌਜੂਦ ਰਹੇ। ਸੈਮੀਨਾਰ ਨੂੰ ਸ਼੍ਰੀ ਜੁਗੇਂਦਰ ਸਿੰਘ ਲੇਬਰ ਇਨਫੋਰਸਮੈਂਟ ਅਫ਼ਸਰ ਨੇ ਵੀ ਸੰਬੋਧਨ ਕੀਤਾ।

ਇਸ ਵਿਸ਼ੇਸ਼ ਜਾਗਰੂਕਤਾ ਅਭਿਯਾਨ ਦੇ ਤਹਿਤ ਇਸੇ ਪ੍ਰਕਾਰ ਦੇ ਇੱਕ ਹੋਰ ਸੈਮੀਨਾਰ ਦਾ ਆਯੋਜਨ ਅਲਟ੍ਰਾਟੈੱਕ ਸੀਮੇਂਟ ਪਰਿਸਰ, ਰਾਜਪੁਰਾ ਵਿੱਚ ਵੀ ਕੀਤਾ ਗਿਆ। ਪ੍ਰਬੰਧਨ ਦੀ ਤਰਫੋਂ ਸ਼੍ਰੀ ਪ੍ਰੇਮ ਠਾਕੁਰ, ਸ਼੍ਰੀ ਬਲਰਾਮ ਸ਼ਰਮਾ ਅਤੇ ਹੋਰ ਕਰਮਚਾਰੀ, ਹੋਰ ਰੋਜ਼ਗਾਰਦਾਤਾ ਅਤੇ ਕਿਰਤ ਸੰਗਠਨਾਂ ਦੇ ਅਹੁਦੇਦਾਰ ਮੌਜੂਦ ਰਹੇ। 

Leave a Reply

Your email address will not be published. Required fields are marked *