Breaking News
Smart Media Dashmesh Mohali Walk Smart Media Insurance Point Hardev Singh Ubha

SSP ਦਲਜੀਤ ਸਿੰਘ ਰਾਣਾ ਨੇ ਜੈਵਲਿਨ ਥ੍ਰੋ ਵਿਚ ਸੋਨ ਤਮਗਾ ਜਿੱਤ ਕੇ ਬਣਾਇਆ ਨਵਾਂ ਵਿਸ਼ਵ ਰਿਕਾਰਡ

ਵੈਟਰਨ ਸ਼੍ਰੇਣੀ ਵਿੱਚ ਰਿਕਾਰਡ ਬਣਾਉਂਦੇ ਹੋਏ ਇਤਿਹਾਸ ਰਚਿਆ

ਚੰਡੀਗੜ੍ਹ, 14 ਜੁਲਾਈ, ਅਮਨਦੀਪ ਸਿੰਘ :

ਭਾਰਤ ਅਤੇ ਪੰਜਾਬ ਪੁਲਿਸ ਲਈ ਮਾਣ ਵਾਲੀ ਗੱਲ ਹੈ ਕਿ ਸੀਨੀਅਰ ਸੁਪਰਿੰਟੇਂਡੈਂਟ ਆਫ ਪੁਲਿਸ (ਐਸ.ਐਸ.ਪੀ) ਦਲਜੀਤ ਸਿੰਘ ਰਾਣਾ ਨੇ ਅਮਰੀਕਾ ਦੇ ਅਟਲਾਂਟਾ ਸ਼ਹਿਰ ਵਿੱਚ ਹੋ ਰਹੀਆਂ ਅੰਤਰਰਾਸ਼ਟਰੀ ਪੁਲਿਸ ਖੇਡਾਂ (Veterans Category) ਵਿੱਚ ਜੈਵਲਿਨ ਥ੍ਰੋ ਮੁਕਾਬਲੇ ‘ਚ ਸੋਨ ਤਮਗਾ ਜਿੱਤ ਕੇ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ।

ਸੇਵਾ ਅਤੇ ਖੇਡ ਦੋਵਾਂ ਖੇਤਰਾਂ ਵਿੱਚ ਆਪਣੀ ਦ੍ਰਿੜ੍ਹਤਾ ਅਤੇ ਲਗਨ ਲਈ ਮਸ਼ਹੂਰ ਐਸ.ਐਸ.ਪੀ. ਰਾਣਾ ਦੀ ਇਸ ਉਪਲਬਧੀ ਨੂੰ ਪੁਲਿਸ ਵਿਭਾਗ ਅਤੇ ਖੇਡ ਪ੍ਰੇਮੀ ਭਰਪੂਰ ਤਰੀਕੇ ਨਾਲ ਮਨਾਉਂਦੇ ਨਜ਼ਰ ਆ ਰਹੇ ਹਨ। ਦੁਨੀਆ ਭਰ ਦੇ ਵੈਟਰਨ ਅਧਿਕਾਰੀਆਂ ਨਾਲ ਹੋਏ ਮੁਕਾਬਲੇ ਵਿੱਚ ਉਨ੍ਹਾਂ ਨੇ ਆਪਣੀ ਕਾਬਲੀਅਤ, ਤਾਕਤ ਅਤੇ ਫੋਕਸ ਨਾਲ ਦਰਸ਼ਕਾਂ ਅਤੇ ਖਿਡਾਰੀਆਂ ਤੋਂ ਖੂਬ ਵਾਹ-ਵਾਹ ਲੁੱਟੀ।

ਇਹ ਜਿੱਤ ਸਿਰਫ਼ ਉਨ੍ਹਾਂ ਦੀ ਨਿੱਜੀ ਉਪਲੱਬਧੀ ਨਹੀਂ, ਸਗੋਂ ਪੰਜਾਬ ਪੁਲਿਸ ਦੇ ਬਹੁਪੱਖੀ ਟੈਲੈਂਟ ਨੂੰ ਦਰਸਾਉਂਦੀ ਹੈ। ਐਸ.ਐਸ.ਪੀ. ਦਲਜੀਤ ਸਿੰਘ ਰਾਣਾ ਇਹ ਸਾਬਤ ਕਰ ਰਹੇ ਹਨ ਕਿ ਉਮਰ ਕਦੇ ਵੀ ਰੁਕਾਵਟ ਨਹੀਂ, ਜਦੋਂ ਜੋਸ਼ ਅਤੇ ਅਨੁਸ਼ਾਸਨ ਮਿਲਦੇ ਹਨ। ਉਨ੍ਹਾਂ ਦੀ ਇਹ ਜਿੱਤ ਭਾਰਤ ਦੀ ਅੰਤਰਰਾਸ਼ਟਰੀ ਪੱਧਰ ‘ਤੇ ਵਧ ਰਹੀ ਪ੍ਰਭਾਵਸ਼ਾਲੀ ਹਿੱਸੇਦਾਰੀ ਨੂੰ ਦਰਸਾਉਂਦੀ ਹੈ।

Leave a Reply

Your email address will not be published. Required fields are marked *