Breaking News
Smart Media Dashmesh Insurance Point

RJD ਸੁਪਰੀਮੋ ਲਾਲੂ ਯਾਦਵ ਨੇ ਆਪਣੇ ਪੁੱਤਰ ਨੂੰ ਪਾਰਟੀ ‘ਚੋਂ ਕੱਢਿਆ

ਪਟਨਾ, 25 ਮਈ, ਪੰਜਾਬੀ ਦੁਨੀਆ ਬਿਊਰੋ:

ਬਿਹਾਰ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ, ਬਿਹਾਰ ਦੀ ਰਾਜਨੀਤੀ ਵਿਚ ਵੱਡਾ ਉਲਟਫੇਰ ਹੋਇਆ ਹੈ। ਅੱਜ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਆਪਣੇ ਪੁੱਤਰ ਨੂੰ ਪਾਰਟੀ ਵਿਚ ਛੇਕ ਦਿੱਤਾ ਹੈ। ਲਾਲੂ ਯਾਦਵ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਆਪਣੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਨੂੰ ਅਗਲੇ ਛੇ ਸਾਲਾਂ ਲਈ ਪਾਰਟੀ ਤੋਂ ਕੱਢ ਦਿੱਤਾ ਹੈ, ਨਾਲ ਹੀ ਉਨ੍ਹਾਂ ਨੂੰ ਪਰਿਵਾਰ ਤੋਂ ਵੀ ਵੱਖ ਕਰ ਦਿੱਤਾ ਹੈ।

ਆਰਜੇਡੀ ਸੁਪਰੀਮੋ ਨੇ ਐਕਸ ਉਤੇ ਕਿਹਾ ਕਿ “ਤੇਜ ਪ੍ਰਤਾਪ ਦੀਆਂ ਗਤੀਵਿਧੀਆਂ, ਜਨਤਕ ਆਚਰਣ ਅਤੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਸਾਡੇ ਪਰਿਵਾਰਕ ਕਦਰਾਂ-ਕੀਮਤਾਂ ਅਤੇ ਪਰੰਪਰਾਵਾਂ ਦੇ ਅਨੁਸਾਰ ਨਹੀਂ ਹੈ। ਇਸ ਲਈ, ਉਪਰੋਕਤ ਹਾਲਾਤਾਂ ਦੇ ਕਾਰਨ, ਮੈਂ ਉਸ ਨੂੰ ਪਾਰਟੀ ਅਤੇ ਪਰਿਵਾਰ ਤੋਂ ਵੱਖ ਕਰ ਰਿਹਾ ਹਾਂ। ਹੁਣ ਤੋਂ, ਉਸਦੀ ਪਾਰਟੀ ਅਤੇ ਪਰਿਵਾਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਭੂਮਿਕਾ ਨਹੀਂ ਹੋਵੇਗੀ। ਉਨ੍ਹਾਂ ਨੂੰ 6 ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ਦੇ ਚੰਗੇ-ਮਾੜੇ ਫੈਸਲੇ ਲੈਣ ਅਤੇ ਨੁਕਸਾਨ ਦੇਖਣ ਦੇ ਸਮਰੱਥ ਹਨ।“

Leave a Reply

Your email address will not be published. Required fields are marked *