Breaking News
Smart Media Dashmesh Mohali Walk Smart Media Insurance Point Hardev Singh Ubha

ਦਿਲ ਦੇ ‘ਨਕਲੀ ਡਾਕਟਰ’ ਨੇ ਹਸਪਤਾਲ ਵਿੱਚ ਕੀਤੀਆਂ 15 ਸਰਜਰੀਆਂ, 7 ਦੀ ਮੌਤ, ਜਾਂਚ ਸ਼ੁਰੂ

ਹਸਪਤਾਲ ‘ਤੇ ਪ੍ਰਧਾਨ ਮੰਤਰੀ ਆਯੁਸ਼ਮਾਨ ਯੋਜਨਾ ਦੇ ਫੰਡਾਂ ਦੀ ਦੁਰਵਰਤੋਂ ਕਰਨ ਦੇ ਵੀ ਕਥਿਤ ਦੋਸ਼ ਲੱਗੇ

ਦਮੋਹ, 7 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ :

ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਵਿਚ ਇਕ ਨਕਲੀ ਕਾਰਡੀਓਲੋਜਿਸਟ ਦੀ ਅਣਗਹਿਲੀ ਕਾਰਨ ਕਈ ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਆਪਣੇ ਆਪ ਨੂੰ ਦਿਲ ਦੇ ਰੋਗਾਂ ਦਾ ਮਾਹਿਰ ਦੱਸਣ ਵਾਲੇ ਇਕ ਵਿਅਕਤੀ ਨੇ ਮੱਧ ਪ੍ਰਦੇਸ਼ ਦੇ ਇੱਕ ਪ੍ਰਮੁੱਖ ਹਸਪਤਾਲ ਵਿੱਚ ਦੋ ਮਹੀਨਿਆਂ ਦੌਰਾਨ ਦਿਲ ਦੀਆਂ 15 ਸਰਜਰੀਆਂ ਕਰ ਦਿੱਤੀਆਂ। ਇੱਕ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਉਹ ਇੱਕ ਯੋਗ ਕਾਰਡੀਓਲੋਜਿਸਟ ਨਹੀਂ ਸੀ, ਜਿਸ ਕਾਰਨ ਦਸੰਬਰ 2024 ਅਤੇ ਫਰਵਰੀ 2025 ਵਿਚਕਾਰ ਦਮੋਹ ਜ਼ਿਲ੍ਹੇ ਦੇ ਮਿਸ਼ਨ ਹਸਪਤਾਲ ਵਿੱਚ ਕਈ ਮੌਤਾਂ ਹੋਣ ਦੀ ਖ਼ਬਰ ਤੋਂ ਬਾਅਦ ਇਹ ਭੇਦ ਉਜਾਗਰ ਹੋਇਆ।

ਨਕਲੀ ਕਾਰਡੀਓਲੋਜਿਸਟ ਵਿਅਕਤੀ ਦੀ ਨਿਰੇਂਦਰ ਯਾਦਵ ਵਜੋਂ ਪਛਾਣ ਹੋਈ, ਜਿਸ ਨੇ ਮਰੀਜ਼ਾਂ ਨੂੰ ਧੋਖਾ ਦੇਣ ਲਈ ਯੂਕੇ ਦੇ ਮਸ਼ਹੂਰ ਕਾਰਡੀਓਲੋਜਿਸਟ ਪ੍ਰੋਫੈਸਰ ਜੌਨ ਕੈਮ ਦੇ ਨਾਮ ਦੀ ਵਰਤੋਂ ਕੀਤੀ। ਇਸ ਵਿਅਕਤੀ ਵਿਰੁੱਧ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਇਹ ਲਾਪਤਾ ਹੈ, ਜਿਸ ਵਿਚ ਜ਼ਿਕਰ ਕੀਤਾ ਗਿਆ ਸੀ ਕਿ ਕਰੀਬ 7 ਮਰੀਜ਼ਾਂ ਦੀ ਮੌਤ ਉਸ ਵੱਲੋਂ ਕੀਤੇ ਗਲਤ ਇਲਾਜ ਕਾਰਨ ਹੋਈ ਹੈ। ਸ਼ਿਕਾਇਤ ਵਿੱਚ, ਹਸਪਤਾਲ ਉਪਰ ਪ੍ਰਧਾਨ ਮੰਤਰੀ ਆਯੁਸ਼ਮਾਨ ਯੋਜਨਾ ਦਾ ਹਿੱਸਾ ਹੋਣ ਸਦਕਾ ਸਰਕਾਰੀ ਫੰਡਾਂ ਦੀ ਦੁਰਵਰਤੋਂ ਦੇ ਵੀ ਕਥਿਤ ਦੋਸ਼ ਲੱਗੇ ਹਨ।

ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ, ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਦੇ ਅਧਿਕਾਰੀਆਂ ਦੀ ਇੱਕ ਟੀਮ, ਮੈਂਬਰ ਪ੍ਰਿਯਾਂਕ ਕਾਨੂੰਨਗੋ ਦੀ ਅਗਵਾਈ ਵਿੱਚ ਘਟਨਾ ਦੀ ਜਾਂਚ ਕਰਨ ਅਤੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਉਣ ਲਈ 7 ਤੋਂ 9 ਅਪ੍ਰੈਲ ਤੱਕ ਦਮੋਹ ਪਹੁੰਚੇਗੀ।

ਇਸ ਦੌਰਾਨ ਮੁੱਖ ਮੈਡੀਕਲ ਅਫਸਰ ਡਾ: ਮੁਕੇਸ਼ ਜੈਨ ਅਤੇ ਜ਼ਿਲ੍ਹਾ ਸਿਹਤ ਅਫਸਰ ਡਾ: ਵਿਕਰਮ ਚੌਹਾਨ ਨੇ ਕਥਿਤ ਲਾਪਰਵਾਹੀ ਕਾਰਨ ਹੁਣ ਤੱਕ ਦੋ ਮੌਤਾਂ ਦੀ ਪੁਸ਼ਟੀ ਕੀਤੀ ਹੈ। ਜ਼ਿਲ੍ਹੇ ਦੇ ਕੁਲੈਕਟਰ ਸੁਧੀਰ ਕੋਚਰ ਨੇ ਕਿਹਾ ਕਿ ਮਿਸ਼ਨ ਹਸਪਤਾਲ ਵਿੱਚ ਹਾਲ ਹੀ ਵਿੱਚ ਹੋਈਆਂ ਮੌਤਾਂ ਦੀ ਜਾਂਚ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ ਅਤੇ ਇਸ ਮਾਮਲੇ ਵਿਚ ਜਾਂਚ ਪੂਰੀ ਹੋਣ ਤੱਕ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

Leave a Reply

Your email address will not be published. Required fields are marked *