Breaking News
Smart Media Dashmesh Mohali Walk Smart Media Insurance Point Hardev Singh Ubha

ਭਾਰਤ ਨੇ ICC ਚੈਂਪੀਅਨ ਟਰਾਫੀ ਦਾ ਖਿਤਾਬ ਜਿੱਤਿਆ

ਫਾਈਨਲ ਮੈਚ ਵਿਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ

ਚੰਡੀਗੜ੍ਹ, 9 ਮਾਰਚ, ਪੰਜਾਬੀ ਦੁਨੀਆ ਬਿਊਰੋ :

ਆਈਸੀਸੀ ਚੈਂਪੀਅਨਜ਼ ਟਰਾਫੀ 2025 ਫਾਈਨਲ ਮੈਚ ਵਿਚ ਅੱਜ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਚੈਂਪੀਅਨ ਟਰਾਫੀ ਉਤੇ ਤੀਜੀ ਵਾਰ ਕਬਜ਼ਾ ਕਰ ਲਿਆ ਹੈ। ਭਾਰਤ ਵੱਲੋਂ ਕਪਤਾਨ ਰੋਹਿਤ ਸ਼ਰਮਾ (76) ਦੇ ਅਰਧ ਸੈਂਕੜੇ ਅਤੇ ਸ਼੍ਰੇਅਸ ਅਈਅਰ (48) ਦੀ ਬਿਹਤਰੀਨ ਬੱਲੇਬਾਜ਼ੀ ਸਦਕਾ ਟੀਮ ਨੇ ਮਹਿਜ਼ 49 ਓਵਰਾਂ ਵਿਚ 4 ਵਿਕਟਾਂ ਉਤੇ 254 ਦੌੜਾਂ ਬਣਾ ਕੇ ਇਹ ਖਿਤਾਬ ਜਿੱਤ ਲਿਆ। ਦੱਸਣਯੋਗ ਹੈ ਕਿ ਭਾਰਤ ਨੇ ਪਹਿਲਾਂ 2002 (ਸਾਂਝੇ) ਅਤੇ 2013 ਵਿੱਚ ਇਹ ਖਿਤਾਬ ਜਿੱਤਿਆ ਸੀ।

ਇਸ ਤੋਂ ਪਹਿਲਾਂ ਨਿਊਜ਼ੀਲੈਂਡ ਵੱਲੋਂ ਮਿੱਥੇ 252 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੇ ਸਲਾਮੀ ਬੱਲੇਬਾਜ਼ਾਂ ਕਪਤਾਨ ਰੋਹਿਤ ਸ਼ਰਮਾ ਤੇ ਉਪ ਕਪਤਾਨ ਸ਼ੁਭਮਨ ਗਿੱਲ (31) ਨੇ ਪਹਿਲੀ ਵਿਕਟ ਲਈ 105 ਦੌੜਾਂ ਦੀ ਸੈਂਕੜੇ ਦੀ ਸਾਂਝੇਦਾਰੀ ਸਦਕਾ ਭਾਰਤੀ ਜਿੱਤ ਦੀ ਨੀਂਹ ਰੱਖੀ। ਇਸ ਤੋਂ ਬਾਅਦ ਸ਼ੁਭਮਨ ਗਿੱਲ 31 ਦੇ ਸਕੋਰ ਉਤੇ ਆਊਟ ਹੋਇਆ। ਭਾਰਤ ਨੂੰ ਦੂਜਾ ਝਟਕਾ ਵਿਰਾਟ ਕੋਹਲੀ (1) ਦੇ ਰੂਪ ਵਿਚ ਵੱਜਿਆ ਜਦੋਂ ਉਹ ਸਿਰਫ਼ 1 ਦੌੜ ਬਣਾ ਕੇ ਬ੍ਰੇਸਵੈਲ ਦੇ ਸ਼ਿਕਾਰ ਬਣੇ। ਉਪਰੰਤ ਸ਼ੇ੍ਅਸ ਅਈਅਰ ਅਤੇ ਅਕਸ਼ਰ ਪਟੇਲ (29) ਵੱਲੋਂ 61 ਦੌੜਾਂ ਦੇ ਸ਼ਾਨਦਾਰ ਸਾਂਝੇਦਾਰੀ ਸਦਕਾ ਭਾਰਤੀ ਜਿੱਤ ਨੂੰ ਹੋਰ ਮਜ਼ਬੂਤ ਕਰ ਦਿੱਤਾ। ਹਾਰਦਿਕ ਪਾਂਡਿਆ ਨੇ ਤਾਬੜਤੋੜ 18 ਦੌੜਾਂ ਦੀ ਪਾਰੀ ਖੇਡੀ।

ਅਖ਼ੀਰ ਵਿਚ ਰਾਹੁਲ (ਨਾਬਾਦ 33) ਅਤੇ ਰਵਿੰਦਰ ਜਡੇਜਾ (ਨਾਬਾਦ 5) ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤੀ ਟੀਮ ਨੇ 6 ਵਿਕਟਾਂ ਦੇ ਨੁਕਸਾਨ ਉਤੇ 253 ਦੌੜਾਂ ਬਣਾ ਕੇ ਇਤਿਹਾਸਕ ਜਿੱਤ ਦਰਜ ਕੀਤੀ। ਨਿਊਜ਼ੀਲੈਂਡ ਵਲੋਂ ਕਪਤਾਨ ਮਿਸ਼ੇਲ ਸੈਂਟਨਰ ਅਤੇ ਮਾਈਕਲ ਬ੍ਰੇਸਵੈੱਲ ਨੇ 2-2 ਵਿਕਟਾਂ ਲਈਆਂ, ਜਦਕਿ ਰਚਿਨ ਰਵਿੰਦਰਾ ਤੇ ਜੈਮੀਸਨ ਨੇ 1-1 ਵਿਕਟ ਹਾਸਲ ਕੀਤੀ।

ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਨਿਊਜ਼ੀਲੈਂਡ ਟੀਮ ਨੇ ਡੈਰਿਲ ਮਿਸ਼ੇਲ ਅਤੇ ਮਾਈਕਲ ਬ੍ਰੇਸਵੈੱਲ ਦੇ ਅਰਧ ਸੈਂਕੜਿਆਂ ਸਦਕਾ ਚੈਂਪੀਅਨਜ਼ ਟਰਾਫੀ 2025 ਦੇ ਫਾਈਨਲ ਵਿੱਚ 7 ਵਿਕਟਾਂ ਦੇ ਨੁਕਸਾਨ ਉਤੇ 251 ਸਕੋਰ ਬਣਾਇਆ। ਮਿਸ਼ੇਲ ਨੇ ਪਾਰੀ ਨੂੰ 63 ਦੌੜਾਂ ਨਾਲ ਅੱਗੇ ਵਧਾਇਆ, ਜਦੋਂ ਕਿ ਬ੍ਰੇਸਵੈੱਲ ਨੇ ਹੌਲੀ ਹੌਲੀ ਖੇਡਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ, ਸਿਰਫ 40 ਗੇਂਦਾਂ ‘ਤੇ ਅਜੇਤੂ 53 ਦੌੜਾਂ ਬਣਾ ਕੇ ਨਿਊਜ਼ੀਲੈਂਡ ਨੂੰ 251 ਦੌੜਾਂ ਦੇ ਅੰਕੜੇ ਉਤੇ ਪਹੁੰਚਾਇਆ।

ਭਾਰਤੀ ਟੀਮ ਵੱਲੋਂ ਆਸਟ੍ਰੇਲੀਆ ਵਿਰੁੱਧ ਸੈਮੀਫਾਈਨਲ ਜਿੱਤ ਤੋਂ ਬਾਅਦ, ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ ਨਿਊਜ਼ੀਲੈਂਡ ਨੂੰ ਸਪਿਨਰਾਂ ਨੂੰ ਮੱਦਦ ਦੇਣ ਵਾਲੀ ਪਿੱਚ ‘ਤੇ ਕਾਬੂ ਰੱਖਣ ਲਈ ਆਪਣੇ ਚਾਰ ਸਪਿਨਰਾਂ ‘ਤੇ ਭਰੋਸਾ ਕੀਤਾ। ਵਰੁਣ ਚੱਕਰਵਰਤੀ ਅਤੇ ਕੁਲਦੀਪ ਯਾਦਵ ਨੇ 2-2 ਵਿਕਟਾਂ ਲੈ ਕੇ ਟੀਮ ਦੀ ਅਗਵਾਈ ਕਰਦਿਆਂ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ‘ਤੇ ਲਗਾਤਾਰ ਦਬਾਅ ਬਣਾਈ ਰੱਖਿਆ।

ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ਾਂ ਨੇ ਸਾਵਧਾਨੀ ਨਾਲ ਸ਼ੁਰੂਆਤ ਕੀਤੀ ਅਤੇ ਰਚਿਨ ਰਵਿੰਦਰ ਨੇ ਤੇਜ਼ੀ ਨਾਲ ਬੱਲੇਬਾਜ਼ੀ ਕਰਦਿਆਂ 7 ਓਵਰਾਂ ਵਿਚ ਸਕੋਰ 57 ਤੱਕ ਪਹੁੰਚਾ ਦਿੱਤਾ। ਉਪਰੰਤ ਵਰੁਣ ਚੱਕਰਵਰਤੀ ਨੇ ਇਸ ਸਾਂਝੇਦਾਰੀ ਨੂੰ ਤੋੜਦਿਆਂ ਬਿਲ ਯੰਗ ਨੂੰ ਬੋਲਡ ਆਊਟ ਕਰ ਦਿੱਤਾ। ਹਾਲਾਂਕਿ, ਭਾਰਤ ਦੀਆਂ ਘਟੀਆ ਫੀਲਡਿੰਗ ਕਾਰਨ ਨਿਊਜ਼ੀਲੈਂਡ ਬੱਲੇਬਾਜ਼ਾਂ ਦੇ ਦੋ ਕੈਚ ਛੱਡੇ, ਜਿਨ੍ਹਾਂ ਵਿਚ ਸ਼ਮੀ ਨੇ ਇੱਕ ਮੁਸ਼ਕਲ ਰਿਟਰਨ ਕੈਚ ਛੱਡਿਆ ਅਤੇ ਸ਼੍ਰੇਅਸ ਅਈਅਰ ਨੇ ਬਾਊਂਡਰੀ ਉਤੇ ਇੱਕ ਹੋਰ ਮੌਕਾ ਗੁਆ ਦਿੱਤਾ। ਪਰ ਕੁਲਦੀਪ ਯਾਦਵ ਨੇ ਆਪਣੀ ਪਹਿਲੀ ਗੇਂਦ ‘ਤੇ ਰਚਿਨ ਰਵਿੰਦਰਾ ਨੂੰ 37 ਦੌੜਾਂ ‘ਤੇ ਕਲੀਨ ਬੋਲਡ ਆਊਟ ਕਰ ਦਿੱਤਾ। ਇਸ ਤੋਂ ਤੁਰੰਤ ਬਾਅਦ ਕੁਲਦੀਪ ਨੇ ਕੇਨ ਵਿਲੀਅਮਸਨ ਨੂੰ 11 ਦੌੜਾਂ ‘ਤੇ ਵਾਪਸ ਭੇਜ ਦਿੱਤਾ।

ਇਕ ਸਮੇਂ ਨਿਊਜ਼ੀਲੈਂਡ ਦਾ 108-4 ਸਕੋਰ ‘ਤੇ ਹੋਣ ਦੇ ਬਾਵਜੂਦ, ਮਿਸ਼ੇਲ ਅਤੇ ਵਿਕਟਕੀਪਰ-ਬੱਲੇਬਾਜ਼ ਟੌਮ ਲੈਥਮ ਨੇ ਦੁਬਾਰਾ ਪਾਰੀ ਸੰਭਾਲਣਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀ ਸਾਂਝੇਦਾਰੀ ਨੇ ਟੀਮ ਨੂੰ 100 ਦੇ ਪਾਰ ਪਹੁੰਚਾਇਆ ਜਦੋਂ ਕਿ ਰਵਿੰਦਰ ਜਡੇਜਾ ਨੇ ਲੈਥਮ ਨੂੰ 14 ਦੌੜਾਂ ‘ਤੇ ਆਊਟ ਕੀਤਾ। ਫਿਰ ਮਿਸ਼ੇਲ ਨੇ ਗਲੇਨ ਫਿਲਿਪਸ (34) ਨਾਲ 57 ਦੌੜਾਂ ਦੀ ਸਾਂਝੇਦਾਰੀ ਨਿਭਾਈ। ਜਿਵੇਂ ਹੀ ਨਿਊਜ਼ੀਲੈਂਡ ਨੇ ਤੇਜ਼ ਖੇਡਣਾ ਸ਼ੁਰੂ ਕੀਤਾ ਤਾਂ ਚੱਕਰਵਰਤੀ ਨੇ ਫਿਲਿਪਸ ਨੂੰ ਆਊਟ ਕਰ ਦਿੱਤਾ। ਇਸ ਉਪਰੰਤ ਮਿਸ਼ੇਲ ਨੇ ਬ੍ਰੇਸਵੈੱਲ ਨਾਲ ਕੀਮਤੀ ਦੌੜਾਂ ਜੋੜੀਆਂ ਅਤੇ ਸ਼ਮੀ ਹੱਥੋਂ ਕਵਰ ‘ਤੇ ਕੈਚ ਦੇ ਬੈਠਾ। ਅਖੀਰ ਵਿਚ ਬ੍ਰੇਸਵੈੱਲ ਨੇ ਆਪਣੀ ਵਿਕਟ ਬਚਾਈ ਰੱਖੀ ਅਤੇ ਤਿੰਨ ਚੌਕਿਆਂ ਤੇ ਦੋ ਛੱਕਿਆਂ ਦੀ ਮੱਦਦ ਨਾਲ ਨਿਊਜ਼ੀਲੈਂਡ ਨੂੰ 251-7 ਤੱਕ ਪਹੁੰਚਾਇਆ।

Leave a Reply

Your email address will not be published. Required fields are marked *