Breaking News
Smart Media Dashmesh Mohali Walk Smart Media Insurance Point Hardev Singh Ubha

ਚੈਂਪੀਅਨ ਟਰਾਫੀ ਦੇ ਫਾਈਨਲ ਵਿੱਚ ਪੁੱਜਿਆ ਭਾਰਤ

ਚੰਡੀਗੜ੍ਹ, 4 ਫਰਵਰੀ, ਪੰਜਾਬੀ ਦੁਨੀਆ ਬਿਊਰੋ:

ਅੱਜ ਦੁਬਈ ਵਿੱਚ ਖੇਡੇ ਗਏ ਪਹਿਲੇ ਸੈਮੀਫਾਈਨਲ ਮੈਚ ਦੌਰਾਨ ਭਾਰਤ ਨੇ ਆਸਟ੍ਰੇਲੀਆ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ ਅਤੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਭਾਰਤ ਵਲੋਂ ਵਿਰਾਟ ਕੋਹਲੀ (84) ਅਤੇ ਆਖਰ ਵਿੱਚ ਪਾਂਡਿਆ ਦੀਆਂ ਮਹੱਤਵਪੂਰਣ 28 ਦੌੜਾਂ ਦੇ ਯੋਗਦਾਨ ਨੇ ਇਸ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ। ਇਸ ਤਰ੍ਹਾਂ ਹੁਣ ਚੈਂਪੀਅਨ ਟਰਾਫੀ ਦਾ ਫਾਈਨਲ ਮੈਚ ਵੀ ਦੁਬਈ ਵਿੱਚ 9 ਮਾਰਚ ਨੂੰ ਖੇਡਿਆ ਜਾਵੇਗਾ।

ਪਹਿਲਾਂ ਖੇਡਦਿਆਂ ਆਸਟ੍ਰੇਲੀਆ ਟੀਮ ਨੇ ਕਪਤਾਨ ਸਟੀਵ ਸਮਿਥ (73) ਅਤੇ ਕੀਪਰ ਅਲੈਕਸ ਕੈਰੀ (61) ਦੇ ਅਰਧ ਸੈਂਕੜਿਆਂ ਸਦਕਾ 49. 3 ਓਵਰਾਂ ਵਿੱਚ 264 ਦੌੜਾਂ ਬਣਾਈਆਂ। ਜਿਸ ਵਿੱਚ ਮੁਹੰਮਦ ਸ਼ਮੀ ਨੇ 3, ਜਡੇਜਾ ਤੇ ਚੱਕਰਵਰਤੀ ਨੇ 2-2 ਜਦਕਿ ਅਕਸ਼ਰ ਪਟੇਲ ਨੇ ਇਕ ਵਿਕਟ ਹਾਸਲ ਕੀਤੀ।

ਭਾਰਤ ਨੇ 48.1 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ‘ਤੇ 267 ਦੌੜਾਂ ਬਣਾ ਕੇ ਇਹ ਮੈਚ ਬੜੀ ਆਸਾਨੀ ਨਾਲ ਜਿੱਤ ਲਿਆ। ਭਾਰਤ ਵਲੋਂ ਅਈਅਰ (45), ਕੇਐਲ ਰਾਹੁਲ (ਨਾਬਾਦ 42) ਅਕਸ਼ਰ (27) ਜਦਕਿ ਗਿੱਲ ਨੇ 8 ਦੌੜਾਂ ਬਣਾਈਆਂ।

ਇਥੇ ਦੱਸਣਯੋਗ ਹੈ ਕਿ ਟੀਮ ਇੰਡੀਆ 5ਵੀਂ ਵਾਰ ਚੈਂਪੀਅਨ ਟਰਾਫੀ ਦੇ ਫਾਈਨਲ ਵਿੱਚ ਪਹੁੰਚੀ ਹੈ।

Leave a Reply

Your email address will not be published. Required fields are marked *