Breaking News
Smart Media Dashmesh Mohali Walk Smart Media Insurance Point Hardev Singh Ubha

ਪੰਜਾਬ ਸਰਕਾਰ ਜਨਰਲ ਵਰਗ ਦੇ ਲੋਕਾਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਨਾ ਕਰੇ : ਫੈਡਰੇਸ਼ਨ

ਜਨਰਲ ਕੈਟਾਗਰੀ ਦੇ ਕਮਿਸ਼ਨ ਦਾ ਚੇਅਰਮੈਨ ਅਤੇ ਦਫ਼ਤਰੀ ਅਮਲਾ ਨਿਯੁਕਤ ਕਰਨ ਦੀ ਮੰਗ

ਮੋਹਾਲੀ, 28 ਫਰਵਰੀ, ਮਨਜੀਤ ਸਿੰਘ ਚਾਨਾ : 

ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਸੂਬਾਈ ਆਗੂ ਸੁਖਬੀਰ ਇੰਦਰ ਸਿੰਘ, ਰਣਜੀਤ ਸਿੰਘ ਸਿੱਧੂ, ਜਰਨੈਲ ਸਿੰਘ ਬਰਾੜ, ਕਪਿਲ ਦੇਵ ਪ੍ਰਾਸਰ,ਜਸਵੀਰ ਸਿੰਘ ਗੜਾਂਗ, ਦਿਲਬਾਗ ਸਿੰਘ, ਮਨਦੀਪ ਸਿੰਘ ਰੰਧਾਵਾ, ਅਮਨਪ੍ਰੀਤ ਸਿੰਘ ਅਤੇ ਸੁਰਿੰਦਰ ਸਿੰਘ ਸੈਣੀ ਨੇ ਸਾਂਝੇ ਤੌਰ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜਨਰਲ ਵਰਗ ਦੇ ਲੋਕਾਂ ਨਾਲ ਵਿਤਕਰਾ ਕਰ ਰਹੀ ਹੈ। ਤਿੰਨ ਸਾਲ ਬੀਤਣ ਵੀ ਅਜੇ ਤੱਕ ਜਨਰਲ ਕੈਟਾਗਰੀ ਵੈਲਫੇਅਰ ਲਈ ਕਾਂਗਰਸ ਸਰਕਾਰ ਵੇਲੇ ਬਣੇ ਕਮਿਸ਼ਨ ਦਾ ਚੇਅਰਮੈਨ ਅਤੇ ਅਮਲਾ ਨਿਯੁਕਤ ਕਰਨ ਵਿਚ ਦੇਰੀ ਕਰ ਰਹੀ ਹੈ। ਦੂਜੀਆਂ ਕੈਟਾਗਰੀਆਂ ਦੇ ਕਮਿਸ਼ਨਾਂ ਦੇ ਦਫ਼ਤਰ ਵਿੱਚ ਕੰਮ ਬਿਨਾ ਰੋਕ ਟੋਕ ਹੋ ਹਿਰਾ ਹੈ। ਜਨਰਲ ਕੈਟੇਗਰੀ ਕਮਿਸ਼ਨ ਦਾ ਚੇਅਰਮੈਨ ਨਾ ਨਿਯੁਕਤ ਹੋਣ ਕਾਰਨ ਜਨਰਲ ਵਰਗ ਵਿੱਚ ਸਰਕਾਰ ਪ੍ਰਤੀ ਰੋਸ ਹੈ। 

ਉਹਨਾਂ ਅੱਗੇ ਕਿਹਾ ਕਿ ਜਨਰਲ ਵਰਗ ਦੇ ਰੋਸ ਕਾਰਨ ਆਉਣ ਵਾਲੀ ਲੁਧਿਅਣਾ ਦੀ ਚੋਣ ਅਤੇ 2027 ਦੀਆਂ ਚੋਣ ਵਿੱਚ ਵਿਰੋਧ ਦਾ ਖਮਿਆਜਾ ਭੁਗਤਣਾ ਪਵੇਗਾ। ਫੈਡਰੇਸ਼ਨ ਦੇ ਆਗੂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ, ਪੰਜਾਬ ਇਕਾਈ ਦੇ ਪ੍ਰਧਾਨ ਅਮਨ ਅਰੌੜਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਅਤੇ ਗੁਰਮੀਤ ਮੀਤ ਹੇਅਰ ਸਭ ਨੂੰ ਅਪੀਲ ਕਰਦਿਆਂ ਕਿਹਾ ਕੀ ਜਨਰਲ ਕੈਟੇਗਰੀ ਕਮਿਸ਼ਨ ਦਾ ਚੇਅਰਮੈਨ ਅਤੇ ਅਮਲਾ ਦੀ ਨਿਯੁਕਤੀ ਛੇਤੀ ਕੀਤੀ ਜਾਵੇ।

ਅਗਲੀ ਸੰਘਰਸ਼ ਰਣਨੀਤੀ ਤਹਿ ਕਰਨ ਲਈ ਫੈਡਰੇਸ਼ਨ ਦੇ ਆਗੂ ਨੇ 15 ਮਾਰਚ  ਦੀ ਮੀਟਿੰਗ ਬੁਲਾਈ ਹੈ ਕਿਉਂ ਕਿ ਜਨਰਲ ਵਰਗ ਦੇ ਸਹਿਯੋਗ ਬਗੈਰ ਚੋਣਾਂ ਜਿੱਤਣਾ ਅਸਾਨ ਨਹੀਂ ਹੈ।

Leave a Reply

Your email address will not be published. Required fields are marked *