Breaking News
Smart Media Dashmesh Mohali Walk Smart Media Insurance Point Hardev Singh Ubha

“ਸ਼ੂਗਰ: ਪੇਚੀਦਗੀ, ਰੋਕਥਾਮ ਅਤੇ ਨਾੜੀ ਸਿਹਤ” ਵਿਸ਼ੇ ‘ਤੇ ਸੈਮੀਨਾਰ ਆਯੋਜਿਤ

ਮੋਹਾਲੀ, 21 ਫਰਵਰੀ, ਪੰਜਾਬੀ ਦੁਨੀਆ ਬਿਊਰੋ :

ਐਮਿਟੀ ਯੂਨੀਵਰਸਿਟੀ ਪੰਜਾਬ, ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ, ਲੀਓ ਕਲੱਬ ਮੋਹਾਲੀ ਸਮਾਈਲਿੰਗ ਅਤੇ ਫੋਰਟਿਸ ਹਸਪਤਾਲ ਮੋਹਾਲੀ ਨੇ ਸਾਂਝੇ ਤੌਰ ‘ਤੇ “ਸ਼ੂਗਰ; ਪੇਚੀਦਗੀ, ਰੋਕਥਾਮ ਅਤੇ ਨਾੜੀ ਸਿਹਤ” ਵਿਸ਼ੇ ‘ਤੇ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦਾ ਉਦਘਾਟਨ ਪ੍ਰਸਿੱਧ ਸ਼ਖਸੀਅਤ ਡਾ. ਰਵੁਲ ਜਿੰਦਲ, ਨਾੜੀ ਸਿਹਤ ਦੇ ਡਾਇਰੈਕਟਰ, ਫੋਰਟਿਸ ਹਸਪਤਾਲ ਮੋਹਾਲੀ ਵੱਲੋਂ ਕੀਤਾ ਗਿਆ।

ਲਾਇਨਜ਼ ਕਲੱਬ ਦੇ ਪ੍ਰਧਾਨ ਐਮਜੇਐਫ ਲਾਇਨ ਅਮਿਤ ਨਰੂਲਾ ਨੇ ਪਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐਮਿਟੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ, ਐਨ ਐਸ ਐਸ ਵਲੰਟੀਅਰਾਂ ਅਤੇ ਰੈੱਡ ਰਿਬਨ ਕਲੱਬ ਦੇ ਫੈਕਲਟੀ ਵਾਲੇ ਵਲੰਟੀਅਰਾਂ ਨੇ ਸੈਮੀਨਾਰ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ।

ਡਾ. ਰਵੁਲ ਜਿੰਦਲ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਰੋਜ਼ਾਨਾ ਜੀਵਨ ਸ਼ੈਲੀ, ਸ਼ੂਗਰ ਦੇ ਕਾਰਨਾਂ ਅਤੇ ਬਿਮਾਰੀ ਦੇ ਪ੍ਰਭਾਵਾਂ ਨੂੰ ਕਿਵੇਂ ਦੂਰ ਕੀਤਾ ਜਾਵੇ ਬਾਰੇ ਚਰਚਾ ਕੀਤੀ। ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਵੱਖ-ਵੱਖ ਪਿਛੋਕੜਾਂ ਦੇ ਫੈਕਲਟੀ ਨੇ ਆਪਣੇ ਸਵਾਲ ਪੁੱਛ ਕੇ ਕੀਮਤੀ ਚਰਚਾਵਾਂ ਵਿੱਚ ਡੂੰਘੀ ਦਿਲਚਸਪੀ ਦਿਖਾਈ।

ਸੈਮੀਨਾਰ ਦੌਰਾਨ ਲਾਇਨਜ਼ ਕਲੱਬ ਮੋਹਾਲੀ ਐਸਏਐਸ ਨਗਰ ਰਜਿ: ਅਤੇ ਲੀਓ ਕਲੱਬ ਮੋਹਾਲੀ ਸਮਾਈਲਿੰਗ ਵੱਲੋਂ ਲਾਇਨ ਹਰਿੰਦਰ ਪਾਲ ਸਿੰਘ ਹੈਰੀ ਚੇਅਰਮੈਨ ਲਾਇਨ ਕੁਐਸਟ, ਐਮ ਜੇ ਐਫ ਲਾਇਨ ਅਮਿਤ ਨਰੂਲਾ ਪ੍ਰਧਾਨ, ਲਾਇਨ ਰਾਜਿੰਦਰ ਕੁਮਾਰ ਚੌਹਾਨ ਸਕੱਤਰ, ਲਾਇਨ ਕੇ ਕੇ ਅਗਰਵਾਲ ਸੀਨੀ ਮੀਤ ਪ੍ਰਧਾਨ, ਲਾਇਨ ਕੁਲਦੀਪ ਸਿੰਘ, ਲਾਇਨ ਜਤਿੰਦਰ ਪ੍ਰਿੰਸ, ਲਾਇਨ ਜਤਿੰਦਰ ਬਾਂਸਲ ਅਤੇ ਹੋਰ ਮੈਂਬਰ ਮੌਜੂਦ ਸਨ।

ਐਮਿਟੀ ਯੂਨੀਵਰਸਿਟੀ ਪੰਜਾਬ ਵੱਲੋਂ ਡਾ. ਦਮਨਪ੍ਰੀਤ ਸਿੰਘ, ਡਾ. ਬਿੰਦੂ, ਡਾ. ਬੈਨਰਜੀ, ਡਾ. ਭਾਰਤ ਭੂਸ਼ਣ ਅਤੇ ਡਾ. ਵਿਵੇਕ ਸ਼ੁਕਲਾ ਮੌਜੂਦ ਸਨ, ਜਿਨ੍ਹਾਂ ਨੇ ਸਾਂਝੇ ਤੌਰ ‘ਤੇ ਫੋਰਟਿਸ ਹਸਪਤਾਲ ਮੋਹਾਲੀ ਦੇ ਸਹਿਯੋਗ ਨਾਲ ਭਵਿੱਖ ਵਿੱਚ ਐਮਿਟੀ ਯੂਨੀਵਰਸਿਟੀ ਵਿੱਚ ਚਲਾਏ ਜਾਣ ਵਾਲੇ ਸਿਹਤ ਪ੍ਰੋਗਰਾਮਾਂ ਬਾਰੇ ਚਰਚਾ ਕੀਤੀ।

ਅੰਤ ਵਿੱਚ ਯੂਨੀਵਰਸਿਟੀ ਦੇ ਡਾ. ਦਮਨਪ੍ਰੀਤ ਸਿੰਘ ਵੱਲੋਂ ਮੌਜੂਦ ਸਾਰੇ ਮੈਂਬਰਾਂ ਅਤੇ ਸਟਾਫ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਅਤੇ ਵਿਸ਼ੇਸ਼ ਤੌਰ ਤੇ ਡਾ. ਰਾਵੁਲ ਜਿੰਦਲ ਦਾ, ਜਿਨ੍ਹਾਂ ਨੇ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਉੱਥੇ ਮੌਜੂਦ ਸਾਰਿਆਂ ਨੂੰ ਚੰਗੀ ਸਿਹਤ ਲਈ ਵਿਸ਼ੇਸ਼ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ।

ਇਸ ਉਪਰੰਤ ਯੂਨੀਵਰਸਿਟੀ ਵੱਲੋਂ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ ਜਿਸ ਦਾ ਸਾਰਿਆਂ ਨੇ ਖੂਬ ਆਨੰਦ ਮਾਣਿਆ।

Leave a Reply

Your email address will not be published. Required fields are marked *