Breaking News
Smart Media Dashmesh Mohali Walk Smart Media Insurance Point Hardev Singh Ubha

ਅਮਰੀਕਾ ‘ਚ ਸੀਨੀਅਰ ਸਿਟੀਜਨ ਗਰੁੱਪ ਮੈਂਬਰਾਂ ਨੂੰ ਦਿਲ ਦੀਆਂ ਬਿਮਾਰੀਆਂ ਸਬੰਧੀ ਮਾਹਿਰਾਂ ਨੇ ਕੀਤਾ ਜਾਗਰੂਕ

ਚੰਡੀਗੜ੍ਹ/ਮੋਹਾਲੀ 1 ਸਤੰਬਰ (ਮਨਜੀਤ ਸਿੰਘ ਚਾਨਾ):

ਸੈਕਰਾਮੈਂਟੋ ਕੈਲੀਫੋਰਨੀਆ ਦੇ ਸ਼ਹਿਰ ਵੱਸਣ ਸੈਕਰਾਮੇੰਟ ਦੇ ਗੁਰੂ ਘਰ ਵਿਖੇ ਸੀਨੀਅਰ ਸਿਟੀਜ਼ਨ ਗਰੁੱਪ ਦੇ ਮੈਬਰਾਂ ਨੂੰ ਦਿਲ ਦੀਆਂ ਬਿਮਾਰੀਆਂ ਸਬੰਧੀ ਜਾਣਕਾਰੀ ਦੇਣ ਸਬੰਧੀ ਡਾ: ਸਵੈਮਾਨ ਸਿੰਘ ਆਪਣੀ ਟੀਮ ਨਾਲ ਪੁੱਜੇ। ਉਹ ਯੂਨੀਵਰਸਿਟੀ ਆਫ ਤੇਵਿਸ (ਹੈਲਥ) ਵਿਖੇ ਮਸ਼ਹੂਰ ਹਾਰਟ ਟ੍ਰਾਂਸਪਪਲਾਂਟ ਅਤੇ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਇਕ ਬਹੁਤ ਵਡੇ ਸਮਾਜ ਸੇਵੀ ਵੀ ਹਨ। ਸਾਲ 2020-21 ਦੌਰਾਨ ਭਾਰਤ ਵਿੱਚ ਕਿਸਾਨੀ ਅੰਦੋਲਨ ਵਿਚ ਡਾਕਟਰ ਸਵੈਮਾਨ ਸਿੰਘ ਨੇ ਅਮਰੀਕਾ ਤੋਂ ਭਾਰਤ ਵਿੱਚ ਪੁੱਜ ਕੇ ਆਪਣੀ ਟੀਮ ਨਾਲ ਕੈਂਪ ਲਗਾ ਕੇ ਕਿਸਾਨਾਂ ਦੀ ਸੇਵਾ ਕੀਤੀ ਸੀ। ਉਹ ਨੇਪਾਲ ਵਿੱਚ ਹੜ ਪੀੜਤਾਂ ਦੀ ਮਦਦ ਸਬੰਧੀ ਉਥੇ ਦੀ ਸਰਕਾਰ ਨਾਲ ਵੀ ਗੱਲਬਾਤ ਕਰ ਰਹੇ ਹਨ। ਡਾ. ਸਵੈਮਾਨ ਸਿੰਘ ਪੂਰਨ ਸਿੱਖੀ ਸਿਧਾਂਤ ਅਨੁਸਾਰ ਮਨੁੱਖਤਾ ਦੀ ਸੇਵਾ ਕਰ ਰਹੇ ਹਨ। ਡਾ. ਸਵੈਮਾਨ ਸਿੰਘ ਵਲੋਂ ਪੰਜ ਦਰਿਆ ( ਫਾਇਵ ਰਿਵਰ) ਨਾਂ ਦੀ ਇਕ ਸੰਸਥਾ ਅਮਰੀਕਾ ਅਤੇ ਪਛੜੇ ਇਲਾਕਿਆ ਵਿਚ ਦਿਲ ਦੇ ਰੋਗਾਂ ਅਤੇ ਹੋਰ ਬਿਮਾਰੀਆਂ ਦੇ ਇਕਾਜ ਸਬੰਧੀ ਫਰੀ ਸੇਵਾ ਪ੍ਰਦਾਨ ਕਰਨ ਲਈ ਬਣਾਈ ਗਈ ਹੈ।

ਅਮਰੀਕਨ ਸੀਨੀਅਰ ਸਿਟੀਜਨ ਗਰੁੱਪ ਮੈਂਬਰਾਂ ਨੂੰ ਦਿਲ ਦੀਆਂ ਬਿਮਾਰੀਆਂ ਸਬੰਧੀ ਜਾਗਰੂਕ ਕਰਨ ਲਈ, ਡਾਕਟਰ ਸਭੈਮਾਨ ਸਿੰਘ ਆਪਣੀ ਟੀਮ, ਜਿਸ ਵਿਚ ਡਾ. ਅਤੁਲ ਮਿਡਾਨਾ ਅਤੇ ਯੂ ਸੀ ਡੇਵਿਸ ਯੂਨੀਵਰਸਟੀ ਵਿਖੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਵੀ ਪੁੱਜੇ। ਡਾਕਟਰ ਅਤੁਲ ਸਡਾਨਾ ਇੰਡੀਆ ਵਿੱਚ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਬਤੌਰ ਡਾਕਟਰ ਸੇਵਾ ਨਿਭਾ ਰਹੇ ਹਨ ਅਤੇ ਅਮਰੀਕਾ ਵਿੱਚ ਟੂਰਿਸਟ ਵੀਜੇ ਤੇ ਆਏ ਹੋਏ ਹਨ।

ਇਸ ਦੌਰਾਨ ਡਾਕਟਰ ਸਵੈਮਾਨ ਸਿੰਘ ਅਤੇ ਟੀਮ ਮੈਬਰਾਂ ਵੱਲੋਂ ਸੀਨੀਅਰ ਸਿਟੀਜਨ ਗਰੁੱਪ ਦੇ ਮੈਂਬਰਾਂ ਨੂੰ ਦਿਲ ਅਤੇ ਹੋਰ ਬਿਮਾਰੀਆਂ ਬਾਰੇ ਜਾਗਰੁਕ ਕੀਤਾ। ਡਾਕਟਰ ਸਵੈਮਾਨ ਸਿੰਘ ਨੇ ਦਸਿਆ ਕਿ ਉਹ ਪੰਜਾਬ ਵਿੱਚ ਅਤੇ ਅਮਰੀਕਾ ਵਿੱਚ ਦਿਲ ਦੀਆਂ ਬਿਮਾਰੀਆਂ ਸਬੰਧੀ ਫਰੀ ਸੇਵਾ ਦੇਣ ਲਈ ਹਸਪਤਾਲ ਖੋਲਣਾ ਚਾਹੁੰਦੇ ਹਨ।

ਇਹ ਸਾਰਾ ਪ੍ਰਬੰਧ ਅਮਰੀਕਨ ਸੀਨੀਅਰ ਸਿਟੀਜਨ ਗਰੁੱਪ ਦੇ ਆਹੁਦੇਦਾਰ ਜਿਸ ਵਿਚ ਸੁਖਚੈਨ ਸਿੰਘ ਚੇਅਰਮੈਨ, ਜਗਰੂਪ ਸਿੰਘ ਮਾਂਗਟ ਪ੍ਰਧਾਨ, ਹਰਜੀਤ ਸਿੰਘ ਔਜਲਾ ਮੀਤ ਪ੍ਰਧਾਨ ਅਤੇ ਅਜਾਇਬ ਸਿੰਘ ਜਰਨਲ ਸਕੱਤਰ ਨੇ ਆਪਣੇ ਗਰੁੱਪ ਦੇ ਮੈਂਬਰਾਂ ਦੇ ਸਹਿਯੋਗ ਨਾਲ ਕੀਤਾ।

Leave a Reply

Your email address will not be published. Required fields are marked *