
ਸੀਜੀਸੀ ਲਾਂਡਰਾਂ ਵਿਖੇ ਆਈਸੀਐਸਐਸਆਰ ਵੱਲੋਂ ਸਪਾਂਸਰਡ ਦੋ ਰੋਜ਼ਾ ਰਾਸ਼ਟਰੀ ਕਨਕਲੇਵ ਸਮਾਪਤ
ਮੋਹਾਲੀ, 19 ਅਗਸਤ, ਮਨਜੀਤ ਸਿੰਘ ਚਾਨਾ:
ਸੀਜੀਸੀ ਲਾਂਡਰਾਂ ਦੇ ਰਿਸਰਚ, ਇਨੋਵੇਸ਼ਨ, ਸਟਾਰਟਅੱਪ ਅਤੇ ਐਂਟਰਪ੍ਰਾਈਜ਼ (ਆਰਆਈਐਸਈ) ਵੱਲੋਂ ਕੈਂਪਸ ਵਿਖੇ ‘ਜੀਐਸਟੀ 2.0: ਕੰਪਲੀਅੰਸ, ਕੌਸਟ ਐਂਡ ਕੰਪੀਟੀਟਿਵਨੈੱਸ ਐਂਪਾਵਰਿੰਗ ਐਮਐਸਐਮਈਜ਼ ਐਂਡ ਸਟਾਰਟਅੱਪਸ ਇਨ ਇੰਡੀਆਜ਼ ਡਿਜ਼ੀਟਲ ਗਰੋਥ ਏਰਾ—ਅ ਪਾਥਵੇਅ ਟੂ ਵਿਕਸਿਤ ਭਾਰਤ @2047’ ਵਿਸ਼ੇ ’ਤੇ ਦੋ ਰੋਜ਼ਾ ਰਾਸ਼ਟਰੀ ਕਨਕਲੇਵ ਕਰਵਾਇਆ ਗਿਆ। ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਅਧੀਨ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ (ਆਈਸੀਐਸਐਸਆਰ) ਵੱਲੋਂ ਸਪਾਂਸਰਡ ਇਸ ਕਨਕਲੇਵ ਵਿੱਚ ਨੀਤੀ ਮਾਹਿਰਾਂ, ਉਦਯੋਗਪਤੀਆਂ, ਅਕਾਦਮਿਕ ਮਾਹਿਰਾਂ, ਉੱਦਮੀਆਂ, ਖੋਜਕਰਤਾਵਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ ਐਮਐਸਐਮਈ ਲੁਧਿਆਣਾ ਦੇ ਡਾਇਰੈਕਟਰ ਪੰਕਜ ਕੁਮਾਰ ਝਾਅ ਨੇ ਸ਼ਿਰਕਤ ਕੀਤੀ। ਇਸ ਮੌਕੇ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਤੁਰੰਤ ਸਾਬਕਾ ਪ੍ਰਧਾਨ ਅਨੁਰਾਗ ਅਗਰਵਾਲ, ਓਜਥ ਚੰਡੀਗੜ੍ਹ ਦੇ ਪ੍ਰਧਾਨ ਬ੍ਰਹਮ ਅਲਰੇਜਾ, ਐਮਐਸਐਮਈ ਸੀਜੀਸੀ ਲਾਂਡਰਾਂ ਦੇ ਐਸੋਸੀਏਟ ਡਾਇਰੈਕਟਰ ਕ੍ਰਿਸ਼ਨ ਕੁਮਾਰ, ਵਾਈਸ ਚੇਅਰਮੈਨ ਪਰਮਪਾਲ ਸਿੰਘ ਢਿੱਲੋਂ, ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ, ਡੀਨ ਰਿਸਰਚ ਪ੍ਰੋ. (ਡਾ.) ਨੇਹਾ ਸ਼ਰਮਾ, ਆਈਪੀਆਰ ਹੈੱਡ ਤੇ ਕਨਵੀਨਰ ਪ੍ਰੋ. (ਡਾ.) ਦਿਨੇਸ਼ ਅਰੋੜਾ ਅਤੇ ਏਸੀਆਈਸੀ ਰਾਈਜ਼ ਐਸੋਸੀਏਸ਼ਨ ਦੇ ਸੀਈਓ ਪ੍ਰੋ. (ਡਾ.) ਅਮਰੇਸ਼ ਕੁਮਾਰ ਮੌਜੂਦ ਸਨ।
ਬ੍ਰਹਮ ਅਲਰੇਜਾ ਨੇ ‘ਸਟਾਰਟਅੱਪਸ, ਫਿਨਟੈਕ ਅਤੇ ਜੀਐਸਟੀ: ਚੁਣੌਤੀਆਂ, ਮੌਕੇ ਅਤੇ ਤਕਨਾਲੋਜੀ’ ਜਦਕਿ ਕ੍ਰਿਸ਼ਨ ਕੁਮਾਰ ਨੇ ‘ਐਮਐਸਐਮਈਜ਼ ਅੰਡਰ ਜੀਐਸਟੀ: ਫੋਰਮੇਲਾਈਜ਼ੇਸ਼ਨ, ਕੰਪੀਟੀਟਿਵਨੈੱਸ ਐਂਡ ਗਰੋਥ’ ਵਿਸ਼ਿਆਂ ’ਤੇ ਮੁੱਖ ਭਾਸ਼ਣ ਦਿੱਤੇ। ਇਸ ਮੌਕੇ 105 ਐਬਸਟਰੈਕਟਾਂ ਵਾਲਾ ਕਨਕਲੇਵ ਸੋਵੀਨੀਅਰ ਵੀ ਜਾਰੀ ਕੀਤਾ ਗਿਆ।
ਕਨਕਲੇਵ ਦੀ ਵਿਸ਼ੇਸ਼ਤਾ ਜ਼ਮੀਨੀ ਪੱਧਰ ਦੇ ਨਵੀਨਤਾਕਾਰਾਂ ਨੂੰ ਸਨਮਾਨਿਤ ਕਰਨਾ ਰਹੀ। ਨਿਊਮੈਟਿਕ ਮਲਟੀਸੀਡ ਸੋਇੰਗ ਮਸ਼ੀਨ ਦੇ ਸੰਸਥਾਪਕ ਜਸਵਿੰਦਰ ਸਿੰਘ, ਲੱਡੂ ਬਣਾਉਣ ਵਾਲੀ ਮਸ਼ੀਨ ਦੀ ਇਨੋਵੇਟਰ ਮੀਨਾ ਰਾਣੀ ਅਤੇ ਕਿਸਨ ਡਰੈਗਨ ਫਰੂਟ ਫਾਰਮ ਦੇ ਸੰਸਥਾਪਕ ਜਸਵਿੰਦਰ ਸਿੰਘ ਨੂੰ ਉਨ੍ਹਾਂ ਦੇ ਨਵੀਨਤਾਕਾਰੀ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚੋਂ ਮੀਨਾ ਰਾਣੀ ਅਤੇ ਨਿਊਮੈਟਿਕ ਮਲਟੀਸੀਡ ਸੋਇੰਗ ਮਸ਼ੀਨ ਦੇ ਜਸਵਿੰਦਰ ਸਿੰਘ ਨੂੰ ਜੀਆਰਆਈਪੀ ਪੁਰਸਕਾਰ ਮਿਲ ਚੁੱਕਾ ਹੈ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਵੀ ਮਾਨਤਾ ਦਿੱਤੀ ਗਈ ਹੈ।

ਕਨਕਲੇਵ ਦੌਰਾਨ ਵੱਖ-ਵੱਖ ਪੈਨਲ ਚਰਚਾਵਾਂ ਵਿੱਚ ਜੀਐਸਟੀ ਅਧੀਨ ਐਮਐਸਐਮਈਜ਼ ਦੀਆਂ ਚੁਣੌਤੀਆਂ, ਡਿਜੀਟਲ ਟੈਕਸ ਗਵਰਨੈਂਸ ਵਿੱਚ ਤਕਨਾਲੋਜੀ ਤੇ ਆਟੋਮੇਸ਼ਨ ਦੀ ਭੂਮਿਕਾ, ਫਿਨਟੈਕ, ਡਿਜੀਟਲ ਭੁਗਤਾਨ ਅਤੇ ਜੀਐਸਟੀ ਦੇ ਭਵਿੱਖ ਵਰਗੇ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਹੋਇਆ। ਮਾਹਿਰਾਂ ਨੇ ਜ਼ੋਰ ਦਿੱਤਾ ਕਿ ਤਕਨਾਲੋਜੀ ਦੀ ਸੁਚੱਜੀ ਵਰਤੋਂ ਨਾਲ ਜੀਐਸਟੀ ਕੰਪਲਾਇੰਸ ਨੂੰ ਸਰਲ ਬਣਾਉਣ ਦੇ ਨਾਲ ਐਮਐਸਐਮਈਜ਼ ਦੀ ਲਾਗਤ ਘਟਾ ਕੇ ਉਨ੍ਹਾਂ ਦੀ ਮੁਕਾਬਲੇਬਾਜ਼ੀ ਵਧਾਈ ਜਾ ਸਕਦੀ ਹੈ।
ਦੂਜੇ ਦਿਨ ਲੂਸਰੀਆ ਕੰਸਲਟ ਦੇ ਸੰਸਥਾਪਕ ਤੇ ਸੀਈਓ ਸੁਮੇਚ ਸਚਦੇਵ ਨੇ ‘ਸਟਾਰਟਅੱਪਸ, ਫਿਨਟੈਕ ਅਤੇ ਜੀਐਸਟੀ: ਤਕਨਾਲੋਜੀ ਐਂਡ ਪਾਲਿਸੀ ਅਲਾਇਨਮੈਂਟ’ ਵਿਸ਼ੇ ’ਤੇ ਮੁੱਖ ਭਾਸ਼ਣ ਦਿੱਤਾ। ਸੀਏ ਰਾਹੁਲ ਚੰਨਾ ਨੇ ‘ਸਮੂਹਿਕ ਵਿਕਾਸ ਲਈ ਜੀਐਸਟੀ ਸੁਧਾਰ: ਐਮਐਸਐਮਈ ਅਤੇ ਸਟਾਰਟਅੱਪਸ ਲਈ ਰੋਡਮੈਪ’ ਵਿਸ਼ੇ ’ਤੇ ਵਿਚਾਰ ਸਾਂਝੇ ਕੀਤੇ।
ਦੋ ਰੋਜ਼ਾ ਕਨਕਲੇਵ ਨੇ ਐਮਐਸਐਮਈ ਮੁਕਾਬਲੇਬਾਜ਼ੀ, ਡਿਜੀਟਲ ਟ੍ਰਾਂਸਫਾਰਮੇਸ਼ਨ, ਫਿਨਟੈਕ ਅਤੇ ਜੀਐਸਟੀ ਸੁਧਾਰਾਂ ਸਬੰਧੀ ਉਦਯੋਗ ਅਤੇ ਅਕਾਦਮਿਕ ਖੇਤਰ ਦਰਮਿਆਨ ਸੰਵਾਦ ਨੂੰ ਮਜ਼ਬੂਤ ਕਰਨ ਲਈ ਸਾਂਝਾ ਮੰਚ ਪ੍ਰਦਾਨ ਕੀਤਾ। ਧੰਨਵਾਦ ਮਤੇ ਅਤੇ ਸਨਮਾਨ ਸਮਾਰੋਹ ਨਾਲ ਕਨਕਲੇਵ ਦੀ ਸਮਾਪਤੀ ਹੋਈ।