Breaking News
Smart Media Dashmesh Mohali Walk Smart Media Insurance Point Hardev Singh Ubha

ਵਿੰਗ ਕਮਾਂਡਰ ਡਾ. ਜੇ. ਐਸ. ਮਿਨਹਾਸ ਨੇ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਚੰਡੀਗੜ੍ਹ, 10 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੇ ਰੋਟਰੀ ਵਰ੍ਹੇ 2026-27 ਦੇ ਅਹੁਦਾ ਗ੍ਰਹਿਣ ਸਮਾਰੋਹ ਦਾ ਆਯੋਜਨ ਸ਼ੁੱਕਰਵਾਰ ਨੂੰ ਡੀ.ਐਸ.ਓ.ਆਈ., ਸੈਕਟਰ-36, ਚੰਡੀਗੜ੍ਹ ਵਿਖੇ ਸ਼ਾਨਦਾਰ ਅਤੇ ਗਰਿਮਾਮਈ ਮਾਹੌਲ ਵਿੱਚ ਕੀਤਾ ਗਿਆ। ਇਸ ਮੌਕੇ ਰੋਟੇਰੀਅਨ ਵਿੰਗ ਕਮਾਂਡਰ ਡਾ. ਜੇ. ਐਸ. ਮਿਨਹਾਸ ਨੇ ਕਲੱਬ ਦੇ ਪ੍ਰਧਾਨ ਅਤੇ ਪਾਸਟ ਪ੍ਰੈਜ਼ੀਡੈਂਟ fਰੋਟੇਰੀਅਨ ਐਸ. ਪੀ. ਓਝਾ ਨੇ ਸਕੱਤਰ ਵਜੋਂ ਅਹੁਦਾ ਸੰਭਾਲਿਆ।ਇਹ ਜਾਣਕਾਰੀ ਦਿੰਦਿਆ ਕਲੱਬ ਦੇ ਡਾਇਰੈਕਟਰ ਹਰਦੇਵ ਸਿੰਘ ਉੱਭਾ ਨੇ ਦੱਸਿਆ ਕਿ ਇਸ ਦੇ ਮੌਕੇ ਨਵੀਂ ਕਾਰਜਕਾਰਣੀ ਦੇ ਹੋਰ ਅਹੁਦੇਦਾਰਾਂ ਨੇ ਵੀ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਆਂ।

ਸਮਾਰੋਹ ਦੀ ਮੁੱਖ ਮਹਿਮਾਨ ਰੋਟਰੀ ਡਿਸਟ੍ਰਿਕਟ 3080 ਦੀ ਡਿਸਟ੍ਰਿਕਟ ਗਵਰਨਰ ਡਾ. ਰੀਤਾ ਕਾਲਰਾ ਸਨ, ਜਦਕਿ ਜੀ.ਐਮ.ਸੀ.ਐਚ. ਸੈਕਟਰ-32 ਦੀ ਪ੍ਰਿੰਸੀਪਲ ਡਾਇਰੈਕਟਰ ਡਾ. ਰਵਨੀਤ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਈਆਂ। ਮਹਿਮਾਨਾਂ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਭਰੋਸਾ ਜਤਾਇਆ ਕਿ ਕਲੱਬ ਸੇਵਾ, ਲੀਡਰਸ਼ਿਪ ਅਤੇ ਸਮਾਜਿਕ ਸਰੋਕਾਰਾਂ ਦੇ ਖੇਤਰ ਵਿੱਚ ਨਵੀਆਂ ਉੱਚਾਈਆਂ ਹਾਸਲ ਕਰੇਗਾ।
ਨਵੇਂ ਪ੍ਰਧਾਨ ਵਿੰਗ ਕਮਾਂਡਰ ਡਾ. ਜੇ. ਐਸ. ਮਿਨਹਾਸ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਦਾ ਉਦੇਸ਼ ਕਲੱਬ ਨੂੰ ਸਿਰਫ਼ ਰਾਸ਼ਟਰੀ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਪੱਧਰ ‘ਤੇ ਵੀ ਇੱਕ ਵਿਲੱਖਣ ਪਹਿਚਾਣ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਕਲੱਬ ਦਾ ਸਿਗਨੇਚਰ ਪ੍ਰੋਜੈਕਟ ਕ੍ਰਿਤ੍ਰਿਮ ਅੰਗ (Artificial Limbs) ਮੁਹੱਈਆ ਕਰਵਾਉਣ ਦਾ ਕੰਮ ਲਗਾਤਾਰ ਜਾਰੀ ਰਹੇਗਾ। ਇਸ ਤੋਂ ਇਲਾਵਾ ਡਾਇਲਿਸਿਸ ਮਸ਼ੀਨ ਅਤੇ ਐਕਸ-ਰੇ ਮਸ਼ੀਨ ਵਰਗੀਆਂ ਅਧੂਰੀਆਂ ਯੋਜਨਾਵਾਂ ਨੂੰ ਵੀ ਪੂਰਾ ਕੀਤਾ ਜਾਵੇਗਾ। ਕਲੱਬ ਸੀ.ਐਸ.ਆਰ. ਅਤੇ ਗਲੋਬਲ ਗ੍ਰਾਂਟਾਂ ਰਾਹੀਂ ਵੀ ਕਈ ਸਮਾਜ ਸੇਵੀ ਪ੍ਰੋਜੈਕਟ ਲਾਗੂ ਕਰੇਗਾ।

ਉਨ੍ਹਾਂ ਐਲਾਨ ਕੀਤਾ ਕਿ ਇਸ ਸਾਲ ਕਲੱਬ ਇੱਕ ਹੀ ਸੰਸਥਾ ਵੱਲੋਂ ਸਭ ਤੋਂ ਵੱਧ ਖੂਨਦਾਨ ਕਰਵਾ ਕੇ ਵਿਸ਼ਵ ਰਿਕਾਰਡ ਬਣਾਉਣ ਦਾ ਯਤਨ ਕਰੇਗਾ। ਇਸ ਦੇ ਨਾਲ ਹੀ ਕਲੱਬ ਦੇ ਸਾਬਕਾ ਪ੍ਰਧਾਨ ਰੋਟੇਰੀਅਨ ਐਸ. ਪੀ. ਓਝਾ ਵੱਲੋਂ ਸਭ ਤੋਂ ਵੱਧ ਸੈਨੇਟਰੀ ਨੈਪਕਿਨ ਵੰਡਣ ਦਾ ਬਣਾਇਆ ਗਿਆ ਵਿਸ਼ਵ ਰਿਕਾਰਡ ਵੀ ਤੋੜ ਕੇ ਨਵਾਂ ਇਤਿਹਾਸ ਰਚਣ ਦਾ ਟੀਚਾ ਰੱਖਿਆ ਗਿਆ ਹੈ।

ਸਮਾਰੋਹ ਦੌਰਾਨ ਪੰਜ ਨਵੇਂ ਮੈਂਬਰਾਂ ਨੂੰ ਰੋਟਰੀ ਪਰਿਵਾਰ ਵਿੱਚ ਸ਼ਾਮਲ ਕੀਤਾ ਗਿਆ, ਜਿਨ੍ਹਾਂ ਨੇ ਰੋਟਰੀ ਦੇ ਸੇਵਾ ਸਿਧਾਂਤਾਂ ਦੀ ਪਾਲਣਾ ਕਰਨ ਦੀ ਸਹੁੰ ਚੁੱਕੀ।

ਸਾਲ 2026-27 ਲਈ ਬਣਾਈ ਗਈ ਨਵੀਂ ਕਾਰਜਕਾਰਣੀ ਵਿੱਚ ਰੋਟੇਰੀਅਨ ਜੇ. ਐਸ. ਮਿਨਹਾਸ (ਪ੍ਰਧਾਨ), ਰੋਟੇਰੀਅਨ ਐਸ. ਪੀ. ਓਝਾ (ਸਕੱਤਰ), ਰੋਟੇਰੀਅਨ ਆਰ. ਡੀ. ਐਸ. ਰਿਆਰ (ਖਜ਼ਾਨਚੀ), ਰੋਟੇਰੀਅਨ ਐਸ. ਐਸ. ਰਿਆੜ (ਉਪ ਪ੍ਰਧਾਨ), ਰੋਟੇਰੀਅਨ ਰਾਜੀਵ ਅਗਰਵਾਲ (ਉਪ ਪ੍ਰਧਾਨ), ਰੋਟੇਰੀਅਨ ਸੁਖਮਨੀ ਰਿਆੜ (ਪ੍ਰੈਜ਼ੀਡੈਂਟ-ਇਲੈਕਟ), ਰੋਟੇਰੀਅਨ ਵੈਭਵ ਭਟਨਾਗਰ (ਪਾਸਟ ਪ੍ਰੈਜ਼ੀਡੈਂਟ), ਰੋਟੇਰੀਅਨ ਆਰ. ਐਸ. ਚੀਮਾ (ਟਰੱਸਟ ਖਜ਼ਾਨਚੀ), ਰੋਟੇਰੀਅਨ ਹਰਦੇਵ ਸਿੰਘ ਉੱਭਾ, ਰੋਟੇਰੀਅਨ ਅਸ਼ੋਕ ਗੁਪਤਾ, ਰੋਟੇਰੀਅਨ ਨਿਤਿਨ ਮਿੱਤਲ, ਰੋਟੇਰੀਅਨ ਬਚਿੱਤਰ ਸਿੰਘ, ਰੋਟੇਰੀਅਨ ਮਨਪ੍ਰੀਤ ਸਿੰਘ ਅਤੇ ਰੋਟੇਰੀਅਨ ਮਨੁਰਾਜ ਸੱਗੂ (ਡਾਇਰੈਕਟਰ), ਰੋਟੇਰੀਅਨ ਡੀ. ਐਸ. ਮਲਹੋਤਰਾ (ਸਾਰਜੈਂਟ-ਐਟ-ਆਰਮਜ਼) ਅਤੇ ਰੋਟੇਰੀਅਨ ਬੀ. ਐਸ. ਕਪੂਰ (ਸੰਯੁਕਤ ਸਕੱਤਰ) ਸ਼ਾਮਲ ਹਨ।

ਸਮਾਰੋਹ ਵਿੱਚ ਕਲੱਬ ਦੇ ਸਾਰੇ ਮੈਂਬਰਾਂ ਅਤੇ ਉਨ੍ਹਾਂ ਦੀਆਂ ਜੀਵਨ ਸਾਥਣਾਂ (Anns) ਨੇ ਉਤਸ਼ਾਹ ਨਾਲ ਹਿੱਸਾ ਲਿਆ। ਪੂਰੇ ਪ੍ਰੋਗਰਾਮ ਦੌਰਾਨ ਸੇਵਾ, ਦੋਸਤੀ ਅਤੇ ਸਮਾਜ ਪ੍ਰਤੀ ਸਮਰਪਣ ਦੀ ਭਾਵਨਾ ਸਪਸ਼ਟ ਤੌਰ ‘ਤੇ ਨਜ਼ਰ ਆਈ ਅਤੇ ਸਭ ਨੇ ਮਿਲ ਕੇ ਨਵੇਂ ਰੋਟਰੀ ਵਰ੍ਹੇ ਨੂੰ ਇਤਿਹਾਸਕ ਬਣਾਉਣ ਦਾ ਸੰਕਲਪ ਲਿਆ।

Leave a Reply

Your email address will not be published. Required fields are marked *