Breaking News
Dashmesh GS Electricals Smart Media Insurance Point Tav Prasad

ਸੂਬੇਦਾਰ ਸੁਰਿੰਦਰ ਸਿੰਘ ਨਗਲੀਆਂ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਸਰਕਾਰੀਤੰਤਰ ਰਿਹਾ ਸ਼ਹੀਦ ਦੇ ਸਸਕਾਰ ਤੋਂ ਦੂਰ

ਨਿਊ ਚੰਡੀਗੜ੍ਹ, 28 ਜੂਨ, ਪੰਜਾਬੀ ਦੁਨੀਆ ਬਿਊਰੋ:

ਬੀਤੇ ਦਿਨੀਂ ਪਿੰਡ ਨਗਲੀਆਂ ਦੇ ਜੰਮਪਲ ਸੂਬੇਦਾਰ ਸੁਰਿੰਦਰ ਸਿੰਘ ਫੌਜ ਦੀ ਡਿਊਟੀ ਸਮੇਂ ਅਰੁਣਾਂਚਲ ਦੇ ਪਹਾੜੀ ਖੇਤਰ ਵਿੱਚ ਆਰਮੀ ਦੀ ਗੱਡੀ ਪਲਟਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਅਤੇ ਜਿਆਦਾ ਸੱਟਾਂ ਹੋਣ ਕਾਰਨ ਦਮ ਤੋੜ ਗਏ ਸਨ । ਅੱਜ ਪਿੰਡ ਨਗਲੀਆਂ ਵਿਖੇ ਉਹਨਾਂ ਦੀ ਪਵਿੱਤਰ ਦੇਹ ਦਾ ਅੰਤਿਮ ਸਸਕਾਰ ਕੀਤਾ ਗਿਆ।

ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਇਲਾਕੇ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਨਮ ਅੱਖਾਂ ਨਾਲ ਜਿੱਥੇ ਸੂਬੇਦਾਰ ਸੁਰਿੰਦਰ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ ਉਥੇ ਹੀ ‘ਸੂਬੇਦਾਰ ਸੁਰਿੰਦਰ ਸਿੰਘ ਅਮਰ ਰਹੇ’ ਦੇ ਨਾਅਰਿਆਂ ਨਾਲ ਅਸਮਾਨ ਗੂੰਜ ਉਠਿਆ।

ਲੈਫਟੀਨੈਂਟ ਵਿਸ਼ੇਸ਼ ਕਾਲਾ ਦੀ ਅਗਵਾਹੀ ‘ਚ ਪਹੁੰਚੇ ਫੌਜ ਦੇ ਜਵਾਨਾਂ ਨੇ ਸੂਬੇਦਾਰ ਨੂੰ ਸੁਰਧਾਂਜਲੀ ਦਿੱਤੀ। ਪਹਿਲਾਂ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਸਮੇਤ ਉਹਦੇ ਅੰਤਿਮ ਦਰਸ਼ਨ ਵੀ ਕੀਤੇ ਗਏ ਅਤੇ ਉਪਰੰਤ ਸ਼ਮਸ਼ਾਨ ਘਾਟ ਵਿੱਚ ਹਵਾਈ ਫਾਇਰ ਕਰਕੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਗਈ।

18 ਸਿਖਲਾਈ ਰੈਜੀਮੈਂਟ ਦੇ ਸੂਬੇਦਾਰ ਸੁਰਿੰਦਰ ਸਿੰਘ 1980 ਵਿੱਚ ਜਨਮੇ ਅਤੇ ਸਿਰਫ ਚਾਰ ਮਹੀਨਿਆਂ ਦੀ ਨੌਕਰੀ ਰਹਿ ਗਈ ਸੀ ਅਤੇ ਉਹਨਾਂ ਪਿੰਡ ਆ ਕੇ ਪਰਿਵਾਰ ਨਾਲ ਹੱਸਣ ਵਸਣ ਦਾ ਮਨ ਬਣਾਇਆ ਹੋਇਆ ਸੀ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

ਦੱਸ ਦਈਏ ਕਿ ਸੂਬੇਦਾਰ ਸੁਰਿੰਦਰ ਸਿੰਘ ਅੰਤਾਂ ਦੀ ਗਰੀਬੀ ਚੋਂ ਨਿਕਲਿਆ ਸੀ ਅਤੇ ਪਰਿਵਾਰ ਨਾਲ ਅਨੇਕਾਂ ਹੀ ਸੁਪਨੇ ਸਜਾਏ ਹੋਏ ਸਨ। 11 ਕੁ ਸਾਲਾ ਬੇਟਾ ਪਰਮਿੰਦਰ ਸਿੰਘ ਨੇ ਪਿਤਾ ਸੂਬੇਦਾਰ ਸੁਰਿੰਦਰ ਸਿੰਘ ਨੂੰ ਅਗਨੀ ਭੇਂਟ ਫੌਜ ਵੱਲੋਂ ਸ਼ਹੀਦ ਦੀ ਪਤਨੀ ਬੀਬੀ ਰਣਜੀਤ ਕੌਰ ਨੂੰ ਤਿਰੰਗਾ ਝੰਡਾ ਵੀ ਭੇਂਟ ਕੀਤਾ ਗਿਆ ਜਿਸ ਵਿੱਚ ਸ਼ਹੀਦ ਦੀ ਪਵਿੱਤਰ ਦੇਹ ਲਿਪਟੀ ਹੋਈ ਸੀ । ਸ਼ਰਧਾਂਜਲੀ ਦੇਣ ਲਈ ਇਲਾਕੇ ਭਰ ਤੋਂ ਲੋਕ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸਨ। ਪਰ ਹੈਰਾਨੀਜਨਕ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਪੰਜਾਬ ਸਰਕਾਰ ਵੱਲੋਂ ਕੋਈ ਵੀ ਮੰਤਰੀ, ਐਮਐਲਏ, ਐਮਪੀ ਤੱਕ ਨਹੀਂ ਪਹੁੰਚਿਆ ਅਤੇ ਨਾ ਹੀ ਪ੍ਰਸ਼ਾਸਨ ਦਾ ਕੋਈ ਉੱਚ ਅਧਿਕਾਰੀ ਪੁੱਜਿਆ। ਬੇਸ਼ਕ ਸਪੋਰਟ ਸੈੱਲ ਦੇ ਚੇਅਰਮੈਨ ਪਰਵਿੰਦਰ ਸਿੰਘ ਗੋਲਡੀ ਨੇ ਜਰੂਰ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ, ਪਰ ਸਰਕਾਰ ਵੱਲੋਂ ਕੋਈ ਵੀ ਨਾ ਪਹੁੰਚਣ ਕਾਰਨ ਪਿੰਡ ਵਾਸੀਆਂ ਨੂੰ ਇਹ ਗੱਲ ਜਰੂਰ ਖੜਕ ਰਹੀ ਹੈ।

ਇਸ ਮੌਕੇ ਲੈਫਟੀਨੈਂਟ ਵਿਸ਼ੇਸ਼ ਕਾਲਾ, ਸੂਬੇਦਾਰ ਜਗਤਾਰ ਸਿੰਘ, ਨਾਇਬ ਸੂਬੇਦਾਰ ਬਲਕਾਰ ਸਿੰਘ, ਸੂਬੇਦਾਰ ਹਰਦੇਵ ਸਿੰਘ, ਸੂਬੇਦਾਰ ਗੁਰਜੀਤ ਸਿੰਘ ਸਮੇਤ 18 ਸਿਖਲਾਈ ਦੇ ਰਿਟਾਇਰਡ ਆਫਿਸਰ ਸਮੇਤ ਵੱਡੀ ਗਿਣਤੀ ਵਿੱਚ ਫੌਜ ਦੇ ਜਵਾਨ ਹਾਜ਼ਰ ਸਨ। ਇਸੇ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ, ਕਾਂਗਰਸ ਦੇ ਜਿਲਾ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ, ਮਾਰਕੀਟ ਕਮੇਟੀ ਕਰਾਲੀ ਦੇ ਚੇਅਰਮੈਨ ਹਰੀਸ਼ ਕੁਮਾਰ ਰਾਣਾ, ਕਾਂਗਰਸ ਦੇ ਬਲਾਕ ਪ੍ਰਧਾਨ ਮਦਨ ਸਿੰਘ ਮਾਣਕਪੁਰ ਸ਼ਰੀਫ, ਨੰਬਰਦਾਰ ਯੂਨੀਅਨ ਦੇ ਬਲਾਕ ਪ੍ਰਧਾਨ ਰਾਜ ਕੁਮਾਰ ਸਿਆਲਬਾ, ਬਲਾਕ ਪ੍ਰਧਾਨ ਜੱਗੀ ਕਾਦੀ ਮਾਜਰਾ, ਸਰਪੰਚ ਜਗਜੀਤ ਸਿੰਘ ਨਗਲੀਆਂ, ਬਲਾਕ ਪ੍ਰਧਾਨ ਨਵਦੀਪ ਸੈਣੀ, ਅਮਨਦੀਪ ਗੋਲਡੀ, ਸਰਬਜੀਤ ਸਿੰਘ ਕਾਦੀ ਮਾਜਰਾ, ਮੁਲਾਜਮ ਯੂਨੀਅਨ ਤੌ ਕਰਮ ਚੰਦ ਸਿਆਲਬਾ, ਬਲਾਕ ਪ੍ਰਧਾਨ ਸ਼ੁਭਮ ਗਿਰੀ, ਲੱਕੀ ਮਾਵੀ ਵਜ਼ੀਦਪੁਰ, ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਫਾਂਟਵਾਂ, ਹਰਜਿੰਦਰ ਸਿੰਘ ਨਗਲੀਆਂ, ਕਾਂਗਰਸੀ ਆਗੂ ਗਿਆਨ ਸਿੰਘ ਛੱਤ, ਰਣਜੀਤ ਸਿੰਘ ਨਗਲੀਆਂ, ਡਿਊਟੀ ਅਫ਼ਸਰ ਤਿਲਕ ਰਾਜ, ਰਾਜਨ ਸੂਦ ਥਾਣਾ ਮਾਜਰੀ ਸਮੇਤ ਹੋਰ ਪਿੰਡਾਂ ਦੇ ਪੰਚ ਸਰਪੰਚ ਵੀ ਹਾਜ਼ਰ ਸਨ।

Leave a Reply

Your email address will not be published. Required fields are marked *