Breaking News
Dashmesh GS Electricals Smart Media Insurance Point Tav Prasad

IPL-2026: ਵੈਭਵ ਸੂਰਿਆਵੰਸ਼ੀ ਨੇ ORANGE CAP ਜਿੱਤ ਕੇ ਇਤਿਹਾਸ ਰਚਿਆ

ਚੰਡੀਗੜ੍ਹ, 1 ਜੂਨ, ਪੰਜਾਬੀ ਦੁਨੀਆ ਬਿਊਰੋ:

ਵੈਭਵ ਸੂਰਿਆਵੰਸ਼ੀ ਨੇ ਆਈਪੀਐਲ-2026 ਵਿੱਚ ਇਤਿਹਾਸ ਰਚਦਿਆਂ ਇੱਕ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਉਹ IPL-2026 ਟੀ-20 ਦੇ ਇਸ ਸੀਜ਼ਨ ਦੌਰਾਨ ਔਰੇਂਜ ਕੈਪ ਜਿੱਤਣ ਵਾਲਾ ਸਭ ਤੋਂ ਘੱਟ ਉਮਰ (15 ਸਾਲ) ਦਾ ਕ੍ਰਿਕਟਰ ਬਣ ਗਿਆ ਹੈ। ਸੂਰਿਆਵੰਸ਼ੀ ਨੇ ਇਸ ਸ਼ਾਨਦਾਰ ਸੀਜ਼ਨ ਦੌਰਾਨ 16 ਮੈਚਾਂ ਵਿੱਚ 48.50 ਦੀ ਔਸਤ ਅਤੇ 237.30 ਦੇ ਸਟ੍ਰਾਈਕ-ਰੇਟ ਨਾਲ ਕੁੱਲ 776 ਦੌੜਾਂ ਬਣਾਈਆਂ, ਜਿਸ ਵਿੱਚ ਇੱਕ ਸੈਂਕੜਾ ਅਤੇ ਛੇ ਅਰਧ-ਸੈਂਕੜੇ ਸ਼ਾਮਲ ਹਨ। ਇਸ ਤੋਂ ਇਲਾਵਾ ਪੂਰੇ ਟੂਰਨਾਮੈਂਟ ਵਿੱਚ 72 ਛੱਕੇ ਮਾਰਨ ਵਾਲਾ ਦੁਨੀਆਂ ਦਾ ਪਹਿਲਾ ਖਿਡਾਰੀ ਬਣ ਗਿਆ ਹੈ। ਉਸ ਨੇ ਦਿੱਗਜ ਖਿਡਾਰੀ ਕ੍ਰਿਸ ਗੇਲ ਦਾ 2012 ‘ਚ ਬਣਾਇਆ ਇਕ ਸੀਜ਼ਨ ਦੌਰਾਨ 59 ਛੱਕੇ ਮਰਨ ਦਾ ਰਿਕਾਰਡ ਵੀ ਤੋੜ ਦਿੱਤਾ ਹੈ।

ਦੱਸਣਯੋਗ ਹੈ ਕਿ ਜੇਕਰ ਸੂਰਿਆਵੰਸ਼ੀ ਨੂੰ 90 ਤੋਂ ਵੱਧ ਦੌੜਾਂ ਦੇ ਸਕੋਰ ਦੌਰਾਨ ਤਿੰਨ ਵਾਰ ਆਊਟ ਨਾ ਹੁੰਦਾ ਤਾਂ ਸੈਂਕੜਿਆਂ ਦੀ ਗਿਣਤੀ ਹੋਰ ਵੀ ਵੱਧ ਹੋ ਸਕਦੀ ਸੀ। ਵੈਭਵ ਨੇ ਲਖਨਊ ਸੁਪਰ ਜਾਇੰਟਸ ਵਿਰੁੱਧ 93, ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ 97 ਅਤੇ ਗੁਜਰਾਤ ਟਾਈਟਨਜ਼ ਵਿਰੁੱਧ 96 ਦੌੜਾਂ ਬਣਾਈਆਂ ਸਨ।

ਸੂਰਿਆਵੰਸ਼ੀ ਨੇ 15 ਸਾਲ ਅਤੇ 65 ਦਿਨ ਦੀ ਉਮਰ ਵਿੱਚ ਸਾਈ ਸੁਧਰਸਨ ਦਾ ਰਿਕਾਰਡ ਤੋੜਿਆ ਹੈ, ਜਿਸ ਨੇ ਆਈਪੀਐਲ ਦੇ ਪਿਛਲੇ ਸੀਜ਼ਨ ਦੌਰਾਨ 23 ਸਾਲ ਅਤੇ 231 ਦਿਨਾਂ ਦੀ ਉਮਰ ਵਿੱਚ 15 ਪਾਰੀਆਂ ਵਿੱਚ 759 ਦੌੜਾਂ ਬਣਾਈਆਂ ਸਨ।

IPL 2026 ਦੇ ਫਾਈਨਲ ਮੈਚ ਵਿਚ ਸਾਈ ਸੁਧਰਸਨ ਕੋਲ ਸੂਰਿਆਵੰਸ਼ੀ ਦਾ ਰਿਕਾਰਡ ਤੋੜਨ ਦਾ ਮੌਕਾ ਸੀ ਪਰ ਉਹ ਅਜਿਹਾ ਕਰਨ ਵਿੱਚ ਅਸਫਲ ਰਿਹਾ। ਫਾਈਨਲ ਮੈਚ ਵਿੱਚ ਭੁਵਨੇਸ਼ਵਰ ਕੁਮਾਰ ਨੇ ਉਸਨੂੰ 12 ਦੌੜਾਂ ਦੇ ਸਕੋਰ ਉਤੇ ਆਊਟ ਕਰ ਦਿੱਤਾ। ਸੁਧਰਸਨ ਨੇ 17 ਪਾਰੀਆਂ ਵਿੱਚ 722 ਦੌੜਾਂ ਬਣਾਈਆਂ, ਜਿਸ ਵਿੱਚ ਇੱਕ ਸੈਂਕੜਾ ਅਤੇ ਅੱਠ ਅਰਧ ਸੈਂਕੜੇ ਸ਼ਾਮਲ ਹਨ।

ਇਸ ਤੋਂ ਇਲਾਵਾ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਇਸ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ ਵਿੱਚ ਦੂਜੇ ਸਥਾਨ ‘ਤੇ ਰਹੇ, ਉਨ੍ਹਾਂ ਨੇ 16 ਪਾਰੀਆਂ ਵਿੱਚ 732 ਦੌੜਾਂ ਬਣਾਈਆਂ। ਉਨ੍ਹਾਂ ਨੇ ਇੱਕ ਸੈਂਕੜਾ ਅਤੇ ਛੇ ਅਰਧ ਸੈਂਕੜੇ ਲਗਾਏ।

Leave a Reply

Your email address will not be published. Required fields are marked *