Breaking News
Smart Media Dashmesh Mohali Walk Smart Media Insurance Point Hardev Singh Ubha

AAP ਦੇ ਉਮੀਦਵਾਰਾਂ ਨੇ ਹੁਣ ਤੱਕ 159 ਸੀਟਾਂ ਜਿੱਤੀਆਂ

ਅਕਾਲੀ ਦਲ 44 ਸੀਟਾਂ, ਕਾਂਗਰਸ 48 ਸੀਟਾਂ, ਆਜ਼ਾਦ 54 ਜਦਕਿ ਭਾਜਪਾ ਨੂੰ ਮਿਲੀਆਂ ਸਿਰਫ਼ 5 ਸੀਟਾਂ

ਚੰਡੀਗੜ੍ਹ, 29 ਮਈ, ਪੰਜਾਬੀ ਦੁਨੀਆ ਬਿਊਰੋ:

ਪੰਜਾਬ ਵਿੱਚ ਨਗਰ ਨਿਗਮ/ਕੌਂਸਲ ਦੀਆਂ ਚੋਣਾਂ ਦੇ ਹੁਣ ਤੱਕ ਐਲਾਨੇ ਗਏ ਨਤੀਜਿਆਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਵਿਰੋਧੀਆਂ ਖਿਲਾਫ ਇਕਤਰਫਾ ਅਤੇ ਇਤਿਹਾਸਕ ਲੀਡ ਹਾਸਲ ਕੀਤੀ ਹੈ।

ਅੱਜ ਸਵੇਰੇ ਕਰੀਬ ਸਾਢੇ 10 ਵਜੇ ਤੱਕ ਇਨ੍ਹਾਂ ਚੋਣ ਨਤੀਜਿਆਂ ਵਿੱਚ ਜਿੱਥੇ ‘ਆਪ’ ਨੇ ਇੱਕਪਾਸੜ ਜਿੱਤ ਦਰਜ ਕੀਤੀ ਹੈ, ਉੱਥੇ ਹੀ ਮੁੱਖ ਵਿਰੋਧੀ ਧਿਰ ਕਾਂਗਰਸ ਦੂਜੇ ਨੰਬਰ ‘ਤੇ ਅਤੇ ਅਕਾਲੀ ਦਲ ਤੀਜੇ ਨੰਬਰ ‘ਤੇ ਹੈ।

ਜਾਰੀ ਕੀਤੇ ਅੰਕੜਿਆਂ ਮੁਤਾਬਕ 1977 ਵਾਰਡਾਂ ਵਿਚੋਂ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁੱਲ 159 ਸੀਟਾਂ ‘ਤੇ ਕਬਜ਼ਾ ਕੀਤਾ ਹੈ। ਦੂਜੇ ਪਾਸੇ, ਕਾਂਗਰਸ ਪਾਰਟੀ ਦੇ ਖਾਤੇ ਵਿੱਚ ਸਿਰਫ਼ 48 ਸੀਟਾਂ ਆਈਆਂ ਹਨ, ਜਦੋਂ ਕਿ ਬੇਹੱਦ ਕਰੀਬੀ ਮੁਕਾਬਲੇ ਵਿੱਚ ਅਕਾਲੀ ਦਲ 44 ਸੀਟਾਂ ਜਿੱਤ ਕੇ ਤੀਜੇ ਸਥਾਨ ‘ਤੇ ਰਿਹਾ ਹੈ।

ਇਨ੍ਹਾਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (BJP) ਨੂੰ ਵੱਡਾ ਝਟਕਾ ਲੱਗਾ ਹੈ ਅਤੇ ਪਾਰਟੀ ਸਿਰਫ਼ 5 ਸੀਟਾਂ ‘ਤੇ ਹੀ ਸਿਮਟ ਕੇ ਰਹਿ ਗਈ। ਇਸ ਦੇ ਨਾਲ ਹੀ, ਸਿਆਸੀ ਪਾਰਟੀਆਂ ਦੇ ਗਣਿਤ ਨੂੰ ਵਿਗਾੜਦਿਆਂ ਇਸ ਵਾਰ 54 ਆਜ਼ਾਦ ਉਮੀਦਵਾਰਾਂ ਨੇ ਵੱਡੀ ਜਿੱਤ ਦਰਜ ਕੀਤੀ ਹੈ, ਜੋ ਕਿ ਹੁਣ ਸਥਾਨਕ ਸਰਕਾਰਾਂ ਦੇ ਗਠਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਸਿਆਸੀ ਮਾਹਰਾਂ ਮੁਤਾਬਕ ਇਹ ਨਤੀਜੇ ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ‘ਤੇ ਮੋਹਰ ਲਗਾਉਂਦੇ ਹਨ, ਜਦੋਂ ਕਿ ਰਵਾਇਤੀ ਪਾਰਟੀਆਂ ਲਈ ਇਹ ਨਤੀਜੇ ਆਤਮ-ਮੰਥਨ ਕਰਨ ਵਾਲੇ ਹਨ।

Leave a Reply

Your email address will not be published. Required fields are marked *