Breaking News
Smart Media Dashmesh Insurance Point

ਮਹਿੰਗਾਈ ਦਾ ਝਟਕਾ: ਵੇਰਕਾ ਨੇ ਦੁੱਧ ਦੀ ਕੀਮਤ ‘ਚ ਕੀਤਾ ਵਾਧਾ

ਅਮੂਲ ਅਤੇ ਮਦਰ ਡੈਅਰੀ ਨੇ ਵੀ ਦੁੱਧ ਦੀਆਂ ਕੀਮਤਾਂ ਵਧਾਈਆਂ

ਚੰਡੀਗੜ੍ਹ, 13 ਮਈ, ਪੰਜਾਬੀ ਦੁਨੀਆ ਬਿਊਰੋ:

ਪੰਜਾਬ ਦੇ ਮਸ਼ਹੂਰ ਦੁੱਧ ਬਰਾਂਡ ‘ਵੇਰਕਾ’ ਨੇ ਅੱਜ ਆਮ ਗਾਹਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਦਿੰਦਿਆਂ ਘਰੇਲੂ ਖਪਤ ਵਾਲੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ।

ਸੂਤਰਾ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਵਾਧਾ ਘਰੇਲੂ ਖਪਤ ਲਈ ਵਰਤੇ ਜਾਣ ਵਾਲੀਆਂ ਦੁੱਧ ਦੀਆਂ ਵੱਖ-ਵੱਖ ਕਿਸਮਾਂ ‘ਤੇ 1 ਤੋਂ 2 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਹੋਵੇਗਾ, ਜੋ ਕਿ ਤੁਰੰਤ ਪ੍ਰਭਾਵ ਨਾਲ 14 ਮਈ, 2026 ਤੋਂ ਲਾਗੂ ਹੋਵੇਗਾ।

ਇਹ ਵਾਧਾ ਪੰਜਾਬ ਅਤੇ ਨੇੜਲੇ ਖੇਤਰਾਂ ਵਿੱਚ ਪੂਰੀ ਕਰੀਮ, ਮਿਆਰੀ, ਟੋਨਡ ਅਤੇ ਡਬਲ-ਟੋਨਡ ਦੁੱਧ ਲਈ ਖਪਤਕਾਰਾਂ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰੇਗਾ ਹੈ।

ਇਸ ਦੇ ਨਾਲ ਹੀ ਖਬਰ ਹੈ ਕਿ ਅਮੂਲ ਅਤੇ ਮਦਰ ਡੈਅਰੀ ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਹੈ?

Leave a Reply

Your email address will not be published. Required fields are marked *