Breaking News
Smart Media Dashmesh Mohali Walk Smart Media Insurance Point Hardev Singh Ubha

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦਾ ਨਤੀਜਾ ਐਲਾਨਿਆ

ਪਹਿਲੇ ਤਿੰਨੋਂ ਸਥਾਨਾਂ ਉਤੇ ਕੁੜੀਆਂ ਨੇ ਬਾਜ਼ੀ ਮਾਰੀ

ਮੋਹਾਲੀ, 13 ਮਈ, ਪੰਜਾਬੀ ਦੁਨੀਆ ਬਿਊਰੋ:

ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਸ਼੍ਰੇਣੀ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੱਲੋਂ ਇੱਥੇ ਨਤੀਜੇ ਦਾ ਐਲਾਨ ਕੀਤਾ ਗਿਆ। 12ਵੀਂ ਕਲਾਸ ਦੇ ਪਹਿਲੇ ਤਿੰਨੋਂ ਸਥਾਨਾਂ ਉਤੇ ਕੁੜੀਆਂ ਨੇ ਬਾਜ਼ੀ ਮਾਰੀ ਹੈ। ਇਸ ਵਾਰ ਕੁੱਲ 2,42755 ਵਿਦਿਆਰਥੀ ਹੋਏ ਪਾਸ ਹੋਏ ਹਨ। ਮਾਨਸਾ ਦੀ ਸੁਪਨੀਤ ਕੌਰ ਪਹਿਲੇ ਸਥਾਨ, ਲੁਧਿਆਣਾ ਦੀ ਸੁਹਾਨੀ ਦੂਜੇ ਸਥਾਨ ਅਤੇ ਤੀਜੇ ਸਥਾਨ ਉਤੇ ਲੁਧਿਆਣਾ ਦੀ ਦਿਪਾਂਸੀ ਨੇ ਪ੍ਰਾਪਤ ਕੀਤਾ ਹੈ।

ਵਿਦਿਆਰਥੀਆਂ ਦੀ ਕੁੱਲ ਪਾਸ ਪ੍ਰਤੀਸ਼ਤਤਾ 91.46% ਰਹੀ। ਜਿਸ ਵਿੱਚ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 94.73% ਅਤੇ ਲੜਕਿਆਂ ਦੀ 88.52% ਰਹੀ। ਇਸ ਵਾਰ ਪੇਂਡੂ ਖੇਤਰ ਦੇ ਸਕੂਲੀ ਵਿਦਿਆਰਥੀਆਂ ਨੇ ਸ਼ਹਿਰੀ ਸਕੂਲਾਂ ਦੇ ਵਿਦਿਆਰਥੀਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ।

ਦੱਸਣਯੋਗ ਹੈ ਕਿ ਸਾਰੇ ਜਿਲਿਆਂ ਵਿੱਚ ਕੁੜੀਆਂ ਨੇ ਮੈਰਿਟ ਵਿੱਚ ਵੀ ਮੁੰਡਿਆਂ ਨੂੰ ਪਛਾੜ ਦਿੱਤਾ ਹੈ। ਕੁੱਲ 278 ਵਿਦਿਆਰਥੀ ਮੈਰਿਟ ਵਿੱਚ ਆਏ ਹਨ ਜਿਨਾਂ ਵਿੱਚੋਂ 217 ਲੜਕੀਆਂ ਅਤੇ 61 ਲੜਕੇ ਹਨ।

ਇਸੇ ਤਰ੍ਹਾਂ ਕਾਮਰਸ ਗਰੁੱਪ ਵਿੱਚ 98.78 ਫੀਸਦੀ, ਹਿਊਮੈਨਟੀਜ਼ ਗਰੁੱਪ ਵਿੱਚ 87.74 ਫੀਸਦੀ, ਸਾਇੰਸ ਗਰੁੱਪ ਵਿੱਚ 98.47 ਫੀਸਦੀ ਜਦ ਕਿ ਵੋਕੇਸ਼ਨਲ ਗਰੁੱਪ ਵਿੱਚ 87.80 ਫੀਸਦੀ ਵਿਦਿਆਰਥੀ ਸਫਲ ਰਹੇ।

ਸਾਇੰਸ, ਕਾਮਰਸ ਅਤੇ ਆਰਟਸ ਸਟ੍ਰੀਮ ਵਿੱਚ ਸੀਨੀਅਰ ਸੈਕੰਡਰੀ ਦੀਆਂ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀ ਅਧਿਕਾਰਤ ਵੈੱਬਸਾਈਟ ‘ਤੇ ਆਪਣਾ ਨਤੀਜਾ ਆਨਲਾਈਨ ਚੈੱਕ ਕਰ ਸਕਣਗੇ।

Leave a Reply

Your email address will not be published. Required fields are marked *