Breaking News
Smart Media Dashmesh Insurance Point

MC ਚੰਡੀਗੜ੍ਹ ‘ਤੇ ਭਾਜਪਾ ਦਾ ਕਬਜ਼ਾ, ਤਿੰਨੋਂ ਵੱਡੇ ਅਹੁਦੇ ਭਾਜਪਾ ਨੇ ਜਿੱਤੇ

ਚੰਡੀਗੜ੍ਹ, 29 ਜਨਵਰੀ, ਪੰਜਾਬੀ ਦੁਨੀਆ ਬਿਊਰੋ : 

ਅੱਜ ਚੰਡੀਗੜ੍ਹ ਨਗਰ ਨਿਗਮ ਦੀਆਂ ਹੋਈਆਂ ਚੋਣਾਂ ਵਿਚ ਭਾਜਪਾ ਦੇ ਸੌਰਭ ਜੋਸ਼ੀ ਚੰਡੀਗੜ੍ਹ ਦੇ ਨਵੇਂ ਮੇਅਰ ਚੁਣੇ ਗਏ ਹਨ। ਉਨ੍ਹਾਂ ਨੂੰ ਭਾਜਪਾ ਦੇ ਸਾਰੇ ਹੀ 18 ਕੌਂਸਲਰਾਂ ਨੇ ਵੋਟ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਦੀ ਜਿੱਤ ਤੈਅ ਹੋ ਗਈ।

ਭਾਜਪਾ ਨੇ ਚੰਡੀਗੜ੍ਹ ਨਗਰ ਨਿਗਮ ਦੇ ਤਿੰਨੋਂ ਵੱਡੇ ਅਹੁਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਇੱਕ ਪਾਸੜ ਮੁਕਾਬਲੇ ‘ਚ ਜਿੱਤ ਲਈ ਹਨ। ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਅੰਤ ਤੱਕ ਆਪਣੇ ਉਮੀਦਵਾਰ ਵਾਪਸ ਨਹੀਂ ਲਏ, ਜਿਸ ਨਾਲ ਭਾਜਪਾ ਨੂੰ ਫਾਇਦਾ ਹੋਇਆ ਤੇ ਚੋਣ ਜਿੱਤ ਗਈ। ਚੰਡੀਗੜ੍ਹ ਦੇ ਮੇਅਰ ਦੀ ਪੂਰੀ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਗਈ।

ਇਸ ਜਿੱਤ ਨਾਲ ਭਾਜਪਾ ਦੇ ਸੌਰਭ ਜੋਸ਼ੀ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਗਏ ਹਨ। ਵੀਰਵਾਰ ਨੂੰ 35 ਕੌਂਸਲਰਾਂ ਤੇ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੇਅਰ ਦੀ ਚੋਣ ਲਈ ਆਪਣੀਆਂ ਵੋਟਾਂ ਪਾਈਆਂ। ਇਸ ਵਾਰ ਗੁਪਤ ਵੋਟਿੰਗ ਦੀ ਬਜਾਏ ਓਪਨ ਵੋਟਿੰਗ ਕਰਵਾਈ ਗਈ, ਜਿਸ ‘ਚ ਕੌਂਸਲਰਾਂ ਨੇ ਹੱਥ ਖੜ੍ਹੇ ਕਰਕੇ ਆਪਣੀਆਂ ਵੋਟਾਂ ਪਾਈਆਂ। ਭਾਜਪਾ ਦੇ ਸੌਰਭ ਜੋਸ਼ੀ ਨੂੰ ਚੋਣ ਵਿੱਚ 18 ਵੋਟਾਂ ਮਿਲੀਆਂ, ਕਾਂਗਰਸ ਉਮੀਦਵਾਰ ਨੂੰ 7 ਵੋਟਾਂ ਮਿਲੀਆਂ, ਜਦਕਿ ‘ਆਪ’ ਨੂੰ 11 ਵੋਟਾਂ ਮਿਲੀਆਂ। ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਾਂਗਰਸ ਉਮੀਦਵਾਰ ਗੁਰਪ੍ਰੀਤ ਸਿੰਘ ਗਾਬੀ ਨੂੰ ਵੋਟ ਪਾਈ।

ਇਸ ਤੋਂ ਇਲਾਵਾ ਭਾਜਪਾ ਉਮੀਦਵਾਰ ਜਸਮਨਪ੍ਰੀਤ ਸਿੰਘ ਨੇ ਸੀਨੀਅਰ ਡਿਪਟੀ ਮੇਅਰ ਚੋਣ ਵਜੋਂ ਜਿੱਤ ਹਾਸਲ ਕੀਤੀ। ਜਸਮਨਪ੍ਰੀਤ ਸਿੰਘ ਚੰਡੀਗੜ੍ਹ ਦੇ ਨਵੇਂ ਸੀਨੀਅਰ ਡਿਪਟੀ ਮੇਅਰ ਬਣੇ। ਉਨ੍ਹਾਂ ਨੂੰ 18 ਵੋਟ ਮਿਲੇ, ਜਦਕਿ ਆਮ ਆਦਮੀ ਪਾਰਟੀ ਦੇ ਮੁਨੱਵਰ ਖਾਨ ਨੂੰ 11 ਵੋਟ ਮਿਲੇ। ਉਪਰੰਤ ਕਾਂਗਰਸ ਦੇ ਵਾਕਆਊਟ ਕਰਨ ਤੋਂ ਬਾਅਦ ਭਾਜਪਾ ਦੀ ਡਿਪਟੀ ਮੇਅਰ ਅਹੁਦੇ ‘ਤੇ ਵੀ ਜਿੱਤ ਤੈਅ ਹੋ ਗਈ। ਭਾਜਪਾ ਦੀ ਉਮੀਦਵਾਰ ਸੁਮਨ ਦੇਵੀ ਨੇ 18 ਵੋਟਾਂ ਨਾਲ ਜਿੱਤ ਦਰਜ ਕੀਤੀ। ਜਦਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਜਸਵਿੰਦਰ ਕੌਰ ਨੂੰ ਸਿਰਫ਼ 11 ਹੀ ਵੋਟਾਂ ਮਿਲੀਆਂ।

Leave a Reply

Your email address will not be published. Required fields are marked *