Breaking News
Smart Media Dashmesh Mohali Walk Smart Media Insurance Point Hardev Singh Ubha

ਵਿੱਤ ਮੰਤਰੀ ਚੀਮਾ ਨੇ ਜੇਲ੍ਹ ਵਿਭਾਗ ਵਿੱਚ 532 ਅਸਾਮੀਆਂ ਲਈ ਭਰਤੀ ਨੂੰ ਦਿੱਤੀ ਮਨਜ਼ੂਰੀ

475 ਵਾਰਡਰ ਅਤੇ 57 ਮੈਟਰਨ ਕੀਤੇ ਜਾਣਗੇ ਭਰਤੀ

ਚੰਡੀਗੜ੍ਹ, 24 ਦਸੰਬਰ, ਪੰਜਾਬੀ ਦੁਨੀਆ ਬਿਊਰੋ : 

ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਪੰਜਾਬ ਜੇਲ੍ਹ ਵਿਭਾਗ ਲਈ 532 ਕਰਮਚਾਰੀਆਂ ਦੀ ਸਿੱਧੀ ਭਰਤੀ ਨੂੰ ਅਧਿਕਾਰਤ ਤੌਰ ‘ਤੇ ਮਨਜ਼ੂਰੀ ਦੇ ਦਿੱਤੀ। ਇਸ ਭਰਤੀ ਮੁਹਿੰਮ ਤਹਿਤ 475 ਵਾਰਡਰ ਅਤੇ 57 ਮੈਟਰਨ ਭਰਤੀ ਕੀਤੇ ਜਾਣਗੇI

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੱਸਿਆ ਕਿ ਇਹ 532 ਅਸਾਮੀਆਂ ਅਧੀਨ ਸੇਵਾਵਾਂ ਚੋਣ (ਐਸਐਸਐਸ) ਬੋਰਡ ਰਾਹੀਂ ਭਰੀਆਂ ਜਾਣਗੀਆਂI ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ 451 ਵਾਰਡਰ ਅਤੇ 20 ਮੈਟਰਨਾ ਦੀ ਚੱਲ ਰਹੀ ਭਰਤੀ ਦੇ ਨਾਲ-ਨਾਲ ਹੀ ਚੱਲੇਗੀ, ਜੋ ਕਿ ਪਹਿਲਾਂ ਹੀ ਬੋਰਡ ਵੱਲੋਂ ਪ੍ਰਕ੍ਰਿਆ ਅਧੀਨ ਹੈ।  ਉਨ੍ਹਾਂ ਕਿਹਾ ਕਿ ਪ੍ਰਵਾਨਿਤ ਭਰਤੀ ਵਿੱਚ ਸੱਤ ਵਾਰਡਰ ਅਸਾਮੀਆਂ ਵੀ ਸ਼ਾਮਲ ਹਨ ਜੋ 31 ਦਸੰਬਰ, 2026 ਤੱਕ ਸੇਵਾਮੁਕਤੀ ਕਾਰਨ ਖਾਲੀ ਹੋਣ ਦੀ ਉਮੀਦ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਜਦੋਂ ਕਿ ਜੇਲ੍ਹ ਵਿਭਾਗ ਦਾ ਵਿਆਪਕ ਪੁਨਰਗਠਨ ਪ੍ਰਕਿਰਿਆ ਅਧੀਨ ਅਤੇ ਵਿਭਾਗ ਦੀ ਕਾਰਜਸ਼ੀਲਤਾ ਲਈ ਇਨ੍ਹਾਂ 532 ਅਸਾਮੀਆਂ ਦੀ ਤੁਰੰਤ ਭਰਤੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿਭਾਗ ਸਟਾਫ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਗਾਰਡਿੰਗ ਕਰਮਚਾਰੀਆਂ ਨੂੰ ਦੋਹਰੀ ਸ਼ਿਫਟਾਂ ਵਿੱਚ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

Leave a Reply

Your email address will not be published. Required fields are marked *