Breaking News
Smart Media Dashmesh Mohali Walk Smart Media Insurance Point Hardev Singh Ubha

ਕਾਂਗਰਸ ਨੇ ਮੋਦੀ ਦੇ ਟਰੰਪ ਨਾਲ ‘ਖਾਸ ਸਬੰਧਾਂ’ ਨੂੰ ਕੀਤਾ ‘ਬੇਨਕਾਬ’!

ਪਾਕਿ ਫੌਜ ਮੁਖੀ ਅਸੀਮ ਮੁਨੀਰ ਦਾ ਵਾਸ਼ਿੰਗਟਨ ਦੌਰਾ ਅਗਲੇ ਹਫਤੇ!

ਨਵੀਂ ਦਿੱਲੀ, 9 ਅਗਸਤ, ਪੰਜਾਬੀ ਦੁਨੀਆ ਬਿਊਰੋ:

ਅਮਰੀਕੀ ਰਾਸ਼ਟਰੀਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਉਤੇ 50 ਫੀਸਦੀ ਟੈਰਿਫ ਲਾਉਣ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਸਬੰਧ ਠੀਕ ਨਹੀਂ ਚੱਲ ਰਹੇ। ਇਸੇ ਦਰਮਿਆਨ ਰਿਪੋਰਟਾਂ ਆ ਰਹੀਆਂ ਹਨ ਕਿ ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮੁਨੀਰ ਅਗਲੇ ਹਫਤੇ ਵਾਸ਼ਿੰਗਟਨ ਜਾ ਰਹੇ ਹਨ, ਜੋ ਕਿ ਪਿਛਲੇ 60 ਦਿਨਾਂ ਵਿੱਚ ਉਨ੍ਹਾਂ ਦਾ ਦੂਜਾ ਦੌਰਾ ਹੋਵੇਗਾ।

ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਨਰਿੰਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਪ੍ਰਧਾਨ ਮੰਤਰੀ ਦੇ ‘ਖਾਸ ਸਬੰਧਾਂ’ ਬਾਰੇ ਚੁਸਕੀ ਲਈ ਹੈ।

ਰਮੇਸ਼ ਨੇ ਕਿਹਾ ਕਿ “ਪਾਕਿਸਤਾਨ ਫੌਜ ਮੁਖੀ, ਹੁਣ ਸੇਵਾਮੁਕਤ ਹੋ ਰਹੇ ਅਮਰੀਕੀ ਸੈਂਟਰਲ ਕਮਾਂਡ ਚੀਫ਼ ਜਨਰਲ ਮਾਈਕਲ ਕੁਰੀਲਾ ਦੇ ਵਿਦਾਇਗੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਜਾ ਰਹੇ ਹਨ।

ਉਹਨਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਰਾਸ਼ਟਰਪਤੀ ਟਰੰਪ ਨਾਲ ‘ਵਿਸ਼ੇਸ਼ ਸਬੰਧਾਂ’ ਬਾਰੇ ਕੀਤਾ ਦਾਅਵਾ ਹੁਣ ਪੂਰੀ ਤਰ੍ਹਾਂ ‘ਬੇਨਕਾਬ’ ਹੋ ਗਿਆ ਹੈ।

Leave a Reply

Your email address will not be published. Required fields are marked *