Breaking News
Smart Media Dashmesh Mohali Walk Smart Media Insurance Point Hardev Singh Ubha

ਭਾਰੀ ਮੀਂਹ ਤੋਂ ਬਾਅਦ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ

ਚੰਡੀਗੜ੍ਹ, 9 ਅਗਸਤ, ਅਮਨਦੀਪ ਸਿੰਘ :

ਬੀਤੀ ਕੱਲ੍ਹ ਸ਼ਹਿਰ ਵਿੱਚ ਪਏ ਭਾਰੀ ਮੀਂਹ ਤੋਂ ਬਾਅਦ ਸੁਖਨਾ ਝੀਲ ਦਾ ਪਾਣੀ ਪੱਧਰ ਖਤਰੇ ਦੇ ਨਿਸ਼ਾਨ ਉਤੇ ਪਹੁੰਚ ਗਿਆ। ਇਸ ਤੋਂ ਬਾਅਦ ਰਾਤ ਨੂੰ ਹੀ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹਣੇ ਪਏ। ਝੀਲ ਦਾ ਪਾਣੀ ਪੱਧਰ ਘਟ ਕੇ ਜਦੋਂ 1,162.20 ਫੁੱਟ ਰਹਿ ਗਿਆ, ਤਾਂ ਸੁਖਨਾ ਦੇ ਫਲੱਡ ਗੇਟਾਂ ਨੂੰ ਬੰਦ ਕਰ ਦਿੱਤਾ ਗਿਆ। ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਪਾਣੀ ਦੇ ਪੱਧਰ ਉਤੇ ਨਿਗਰਾਨੀ ਰੱਖਣ ਲਈ ਝੀਲ ਦੇ ਰੇਗੂਲੇਟਰ ਉਤੇ ਅਧਿਕਾਰੀਆਂ ਦੀ 24 ਘੰਟੇ ਡਿਊਟੀ ਲਗਾਈ ਗਈ ਹੈ।

Leave a Reply

Your email address will not be published. Required fields are marked *